ਭਵਾਨੀਗੜ੍ਹ (ਵਿਕਾਸ ਮਿੱਤਲ) : ਮਾੜੇ ਅਨਸਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਭਵਾਨੀਗੜ੍ਹ ਪੁਲਸ ਨੇ ਬਲਾਤਕਾਰ ਦੇ ਮੁਕੱਦਮੇ 'ਚ ਇੱਕ ਭਗੌੜੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ। ਇਸ ਸਬੰਧੀ ਥਾਣਾ ਮੁਖੀ ਭਵਾਨੀਗੜ੍ਹ ਗੁਰਨਾਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਿੱਕਰ ਸਿੰਘ ਉਰਫ ਬਿਕਰਮ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਰਾਮਪੁਰਾ ਹਾਲ ਅਬਾਦ ਪਿੰਡ ਮਾਝਾ ਥਾਣਾ ਭਵਾਨੀਗੜ੍ਹ ਖਿਲਾਫ਼ ਮਿਤੀ 17.11.2010 ਨੂੰ ਮੁਕੱਦਮਾ ਨੰਬਰ 376 ਅਧੀਨ ਧਾਰਾ 376, 363, 366 ਏ ਆਈ. ਪੀ. ਸੀ. ਥਾਣਾ ਸਦਰ ਸਮਾਣਾ ਵਿਖੇ ਦਰਜ ਹੋਇਆ ਸੀ ਜਿਸ ਵਿਚ ਦੋਸ਼ੀ ਬਿੱਕਰ ਸਿੰਘ ਨੂੰ ਸਜ਼ਾ ਹੋ ਗਈ ਸੀ ਜੋ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਬੰਦ ਸੀ।
ਥਾਣਾ ਮੁਖੀ ਨੇ ਦੱਸਿਆ ਕਿ ਉਕਤ ਬਿੱਕਰ ਸਿੰਘ ਨੇ ਮਿਤੀ 14.08.2012 ਨੂੰ ਛੁੱਟੀ ਕੱਟ ਕੇ ਵਾਪਿਸ ਕੇਂਦਰੀ ਜੇਲ੍ਹ ਪਟਿਆਲਾ ਜਾਣਾ ਸੀ ਜੋ ਉਸ ਸਮੇਂ ਵਾਪਿਸ ਨਹੀਂ ਗਿਆ ਤੇ ਉੱਦੋਂ ਤੋਂ ਹੀ ਪੈਰੋਲ ਜੰਪਰ (ਭਗੌੜਾ) ਚੱਲਿਆ ਆ ਰਿਹਾ ਸੀ। ਇਸ ਸਬੰਧੀ ਸ਼ੁੱਕਰਵਾਰ ਨੂੰ ਸਹਾਇਕ ਥਾਣੇਦਾਰ ਦਰਸ਼ਨ ਸਿੰਘ, ਸੁਰਜੀਤ ਸਿੰਘ, ਜਰਨੈਲ ਸਿੰਘ ਸਮੇਤ ਸਿਪਾਹੀ ਮਨਪ੍ਰੀਤ ਸਿੰਘ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਬੱਸ ਅੱਡਾ ਪਿੰਡ ਮਾਝਾ ਨੇੜਿਓਂ ਬੜੀ ਮੁਸਤੈਦੀ ਨਾਲ ਕਰੀਬ 12 ਸਾਲ ਤੋਂ ਭਗੌੜੇ ਚੱਲੇ ਆ ਰਹੇ ਉਕਤ ਬਿੱਕਰ ਸਿੰਘ ਉਰਫ ਬਿਕਰਮ ਨੂੰ ਗ੍ਰਿਫਤਾਰ ਕੀਤਾ। ਥਾਣਾ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਨੂੰ ਪੁਲਸ ਵੱਲੋਂ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।
ਵਿਸਾਖੀ ਵੇਖਣ ਜਾ ਰਹੇ ਨੌਜਵਾਨਾਂ ਦਾ ਪਲਟਿਆ ਟਰੈਕਟਰ 5911, ਦੋ ਦੀ ਮੌਕੇ 'ਤੇ ਮੌਤ, JCB ਨਾਲ ਕੱਢਣੀਆਂ ਪਈਆਂ ਲਾਸ਼ਾਂ
NEXT STORY