ਫ਼ਿਰੋਜ਼ਪੁਰ (ਕੁਮਾਰ): ਜ਼ਿਲ੍ਹਾ ਫਿਰੋਜ਼ਪੁਰ ਵਿਚ ਇਕ ਕਲਯੁਗੀ ਬਾਪ ਨੇ ਆਪਣੀ ਹੀ 14 ਸਾਲ ਦੀ ਧੀ ਨੂੰ ਹਵਸ ਦਾ ਸ਼ਿਕਾਰ ਬਣਾਉਂਦੇ ਹੋਏ ਕਥਿਤ ਰੂਪ ਵਿੱਚ ਉਸਦੇ ਨਾਲ ਜਬਰ-ਜ਼ਿਨਾਹ ਕੀਤਾ ਹੈ। ਇਸ ਘਟਨਾ ਨੂੰ ਲੈ ਕੇ ਥਾਣਾ ਤਲਵੰਡੀ ਭਾਈ ਦੀ ਪੁਲਸ ਨੇ ਬੱਚੀ ਦੀ ਮਾਂ ਦੇ ਬਿਆਨਾਂ ਤੇ ਦੋਸ਼ੀ ਬਾਪ ਦੇ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 376 ਅਤੇ ਦੀ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਅਫੈਂਸ ਐਕਟ 2012 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਕੁਲਵਿੰਦਰ ਕੌਰ ਨੇ ਦੱਸਿਆ ਕਿ ਪੀੜਤ ਬੱਚੀ ਦੀ ਮਾਂ ਮਨਜੀਤ ਕੌਰ (ਕਾਲਪਨਿਕ ਨਾਮ) ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ 04 ਜੂਨ ਨੂੰ ਦੁਪਹਿਰ ਕਰੀਬ ਡੇਢ ਵਜੇ ਉਹ ਆਪਣੇ ਪੁੱਤਰ ਦੇ ਨਾਲ ਖੇਤਾਂ ’ਚੋਂ ਬਾਲਣ ਲੈਣ ਲਈ ਗਈ ਸੀ ਅਤੇ ਉਸ ਸਮੇਂ ਉਸਦਾ ਪਤੀ ਪੱਪੂ, ਸੱਸ ਅਤੇ 14 ਸਾਲ ਦੀ ਬੇਟੀ ਮਨਦੀਪ ਕੌਰ (ਕਾਲਪਨਿਕ ਨਾਮ) ਆਪਣੇ-ਆਪਣੇ ਕਮਰੇ ਵਿਚ ਸੌਂ ਰਹੀ ਸੀ।
ਇਹ ਵੀ ਪੜ੍ਹੋ: ਹੈਰਾਨੀਜਨਕ: ਕਾਂਗਰਸੀ ਨੇਤਾ ਨਾਲ ਸਰੀਰਕ ਸਬੰਧ ਬਣਾਉਣ ਤੋਂ ਕੀਤਾ ਇਨਕਾਰ ਤਾਂ ਪਾਵਰਕਾਮ ਨੇ ਪੁੱਟਿਆ ਮੀਟਰ
ਸ਼ਿਕਾਇਤਕਰਤਾ ਔਰਤ ਦੇ ਅਨੁਸਾਰ ਸ਼ਾਮ ਕਰੀਬ 4 ਵਜੇ ਜਦ ਉਹ ਵਾਪਸ ਘਰ ਆਈ ਤਾਂ ਉਸ ਨੇ ਦੇਖਿਆ ਕਿ ਉਸਦੀ ਬੱਚੀ ਆਪਣੇ ਕਮਰੇ ਵਿੱਚ ਰੋ ਰਹੀ ਸੀ ਅਤੇ ਜਦ ਬੱਚੀ ਦੇ ਰੋਣ ਦਾ ਕਾਰਨ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਸਦੇ ਪਾਪਾ ਨੇ ਉਸ ਨੂੰ ਚਾਹ ਬਣਾਉਣ ਦੇ ਲਈ ਕਿਹਾ ਸੀ ਤੇ ਜਦ ਉਹ ਚਾਹ ਬਣਾਉਣ ਦੇ ਲਈ ਕਮਰੇ ਵਿੱਚ ਗਈ ਤਾਂ ਪਾਪਾ ਨੇ ਕਮਰੇ ਨੂੰ ਕੁੰਡੀ ਲਗਾ ਦਿੱਤੀ ਅਤੇ ਉਸ ਦੇ ਮੂੰਹ ਤੇ ਹੱਥ ਰੱਖ ਕੇ ਜ਼ਬਰਦਸਤੀ ਉਸਦੇ ਨਾਲ ਜਬਰ-ਜ਼ਿਨਾਹ ਕੀਤਾ। ਸਬ-ਇੰਸਪੈਕਟਰ ਨੇ ਦੱਸਿਆ ਕਿ ਦੋਸ਼ੀ ਬਾਪ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਬੱਚੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ: ਇਹ 98 ਸਾਲਾ ਬਾਬਾ ਰੋਜ਼ਾਨਾ ਲਗਾਉਂਦੈ ਦੌੜ, ਸਾਲਾਂ ਤੋਂ ਨਹੀਂ ਹੋਇਆ ਬੀਮਾਰ (ਵੀਡੀਓ)
ਮੋਹਾਲੀ ਪੁਲਸ ਵੱਲੋਂ ਹਥਿਆਰ ਸਪਲਾਈ ਕਰਨ ਵਾਲਾ ਨੌਜਵਾਨ ਅਸਲੇ ਸਣੇ ਗ੍ਰਿਫ਼ਤਾਰ
NEXT STORY