ਡੇਰਾਬੱਸੀ (ਅਨਿਲ) - ਪਿੰਡ ਮੁਬਾਰਕਪੁਰ ਵਿਖੇ ਕਿਰਾਏ 'ਤੇ ਰਹਿੰਦੇ ਪ੍ਰਵਾਸੀ ਪਰਿਵਾਰ ਦੀ ਇਕ ਨਾਬਾਲਿਗ ਲੜਕੀ ਨੂੰ ਬੰਦੀ ਬਣਾ ਕੇ ਜਬਰ-ਜ਼ਨਾਹ ਕਰਨ ਵਾਲੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਬਰ-ਜ਼ਨਾਹ ਕਰਨ ਵਾਲੇ ਮੁਲਜ਼ਮ ਚੁਬਾਰੇ 'ਤੇ ਹੀ ਰਹਿੰਦੇ ਸਨ, ਜਿਨ੍ਹਾਂ ਨੇ ਲੜਕੀ ਨੂੰ ਪੂਰੀ ਰਾਤ ਬੰਦੀ ਬਣਾ ਕੇ ਰੱਖਿਆ ਹੋਇਆ ਸੀ। ਮੁਬਾਰਕਪੁਰ ਪੁਲਸ ਚੌਕੀ 'ਚ ਦਿੱਤੀ ਸ਼ਿਕਾਇਤ ਵਿਚ ਬਿਹਾਰ ਵਾਸੀ ਪੀੜਤ ਲੜਕੀ ਦੇ ਮਾਤਾ ਨੇ ਦੱਸਿਆ ਕਿ ਉਹ ਮੁਬਾਰਕਪੁਰ ਵਿਖੇ ਕਿਰਾਏ 'ਤੇ ਰਹਿੰਦੇ ਹਨ ਤੇ ਉਪਰ ਚੁਬਾਰੇ ਵਿਚ ਪ੍ਰਤਾਪ ਪੁੱਤਰ ਰਾਧੇ ਸ਼ਿਆਮ ਤੇ ਸੁਨੀਲ ਕੁਮਾਰ ਪੁੱਤਰ ਹਰਦੁਆਰੀ ਲਾਲ ਰਹਿੰਦੇ ਹਨ। ਇਨ੍ਹਾਂ ਨੇ ਲੜਕੀ ਨੂੰ ਚੁਬਾਰੇ ਵਿਚ ਸ਼ੁੱਕਰਵਾਰ ਰਾਤ ਨੂੰ ਬੰਦੀ ਬਣਾ ਲਿਆ ਤੇ ਸਾਰੀ ਰਾਤ ਉਸ ਨਾਲ ਜਬਰ-ਜ਼ਨਾਹ ਕਰਦੇ ਰਹੇ। ਲੜਕੀ ਮੌਕਾ ਬਚਾ ਕੇ ਚੁਬਾਰੇ 'ਚੋਂ ਕਿਸੇ ਤਰੀਕੇ ਨਾਲ ਰੋਂਦੀ-ਕੁਰਲਾਉਂਦੀ ਬਾਹਰ ਨਿਕਲ ਆਈ ਤੇ ਉਸ ਨੇ ਆਪਣੇ ਨਾਲ ਬੀਤੀ ਸਾਰੀ ਵਿਥਿਆ ਸੁਣਾਈ।
ਪੁਲਸ ਨੇ ਲੜਕੀ ਦਾ ਮੈਡੀਕਲ ਕਰਵਾ ਕੇ ਮਾਮਲਾ ਦਰਜ ਕਰਕੇ ਦੋਸ਼ੀ ਪ੍ਰਤਾਪ ਤੇ ਸੁਨੀਲ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਵਿਦਿਆਰਥਣ ਨਾਲ ਵੀ ਜਬਰ-ਜ਼ਨਾਹ : ਡੇਰਾਬੱਸੀ ਦੇ ਇਕ ਨੌਜਵਾਨ 'ਤੇ 12ਵੀਂ ਕਲਾਸ 'ਚ ਪੜ੍ਹਦੀ ਲੜਕੀ ਨੇ ਲਗਾਤਾਰ ਢਾਈ ਸਾਲਾਂ ਤੋਂ ਡਰਾ-ਧਮਕਾ ਕੇ ਜਬਰ-ਜ਼ਨਾਹ ਕਰਨ ਦੇ ਦੋਸ਼ ਲਾਏ ਹਨ। ਪੀੜਤ ਲੜਕੀ ਨੇ ਆਪਣੇ ਬਿਆਨਾਂ ਵਿਚ ਪੁਲਸ ਨੂੰ ਦੱਸਿਆ ਕਿ ਗੁਲਾਬਗੜ੍ਹ ਵਿਖੇ ਰਹਿੰਦੇ ਕਥਿਤ ਦੋਸ਼ੀ ਦਰਸ਼ਨਜੋਤ ਸਿੰਘ ਨੇ ਢਾਈ ਸਾਲ ਪਹਿਲਾਂ, ਜਦੋਂ ਉਹ ਨਾਬਾਲਿਗਾ ਸੀ, ਉਸਨੂੰ ਕਿਸੇ ਬਹਾਨੇ ਆਪਣੇ ਘਰ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਤੇ ਉਸ ਦੀਆਂ ਤਸਵੀਰਾਂ ਖਿੱਚ ਲਈਆਂ ਅਤੇ ਵੀਡੀਓ ਬਣਾ ਲਈ। ਹੁਣ ਉਹ ਉਸ ਨੂੰ ਬਲੈਕਮੇਲ ਕਰਕੇ ਲਗਾਤਾਰ ਉਸ ਦਾ ਸਰੀਰਕ ਸ਼ੋਸ਼ਣ ਕਰਦਾ ਆ ਰਿਹਾ ਹੈ।
ਉਸ ਨੇ ਤੰਗ ਆ ਕੇ ਆਪਣੀ ਵੱਡੀ ਭੈਣ ਨੂੰ ਸਾਰੀ ਵਿੱਥਿਆ ਸੁਣਾਈ ਤੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਤਫਤੀਸ਼ੀ ਅਫ਼ਸਰ ਸਬ ਇੰਸਪੈਕਟਰ ਕੁਲਦੀਪ ਚੰਦ ਨੇ ਦੱਸਿਆ ਕਿ ਪੀੜਤ ਲੜਕੀ ਦੀ ਸ਼ਿਕਾਇਤ ਮਿਲਣ ਮਗਰੋਂ ਲੜਕੀ ਦੇ ਮੈਡੀਕਲ ਦੌਰਾਨ ਸਰੀਰਕ ਸ਼ੋਸ਼ਣ ਦੀ ਪੁਸ਼ਟੀ ਹੋਈ ਹੈ। ਪੁਲਸ ਨੇ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਦਰਸ਼ਨਜੋਤ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਹੈਰੋਇਨ ਸਮੇਤ 4 ਗ੍ਰਿਫਤਾਰ
NEXT STORY