ਬਠਿੰਡਾ, (ਬਲਵਿੰਦਰ)- ਥਾਣਾ ਫੂਲ ਨੇੜਲੇ ਇਕ ਪਿੰਡ 'ਚ 70 ਸਾਲਾ ਬਜ਼ੁਰਗ ਨੇ ਇਕ 5 ਸਾਲਾ ਬੱਚੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕੀਤੀ ਪਰ ਪੁਲਸ ਦੇ ਹੱਥ ਅਜੇ ਤੱਕ ਵੀ ਖਾਲੀ ਹਨ। ਪੁਲਸ ਮੁਤਾਬਕ ਬਜ਼ੁਰਗ ਦੀ ਇਸ ਘਿਨਾਉਣੀ ਹਰਕਤ ਤੋਂ ਹਰ ਕੋਈ ਖਫਾ ਹੈ। ਹੋਰ ਤਾਂ ਹੋਰ ਉਸ ਦੀ 50 ਸਾਲਾ ਵਿਧਵਾ ਧੀ ਦਾ ਕਹਿਣਾ ਸੀ ਕਿ 'ਮੇਰੇ ਪਿਉ ਨੂੰ ਗੋਲੀ ਮਾਰ ਦਿਓ, ਜਿਸ ਨੇ ਅਜਿਹੀ ਹਰਕਤ ਕੀਤੀ ਹੈ। ਮੈਨੂੰ ਮੇਰੇ ਗੁਆਂਢ ਦੀ ਲੋੜ ਹੈ, ਅਜਿਹੇ ਘਟੀਆ ਹਰਕਤਾਂ ਕਰਨ ਵਾਲੇ ਪਿਉ ਦੀ ਨਹੀਂ।'
ਇਸ ਸਬੰਧ ਥਾਣਾ ਫੂਲ ਦੇ ਮੁਖੀ ਚੰਨਣ ਸਿੰਘ ਨੇ ਦੱਸਿਆ ਕਿ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਕਈ ਜਗ੍ਹਾ ਛਾਪੇਮਾਰੀ ਕੀਤੀ ਗਈ ਪਰ ਉਹ ਕਿਤੇ ਨਹੀਂ ਮਿਲਿਆ। ਮੁਲਜ਼ਮ ਦੇ ਰਿਸ਼ਤੇਦਾਰਾਂ 'ਤੇ ਦਬਾਅ ਬਣਾਇਆ ਗਿਆ ਹੈ। ਉਨ੍ਹਾਂ ਭਰੋਸਾ ਦਿਵਾਇਆ ਹੈ ਕਿ ਉਹ ਉਸ ਦੀ ਭਾਲ ਕਰ ਰਹੇ ਹਨ। ਉਮੀਦ ਹੈ ਕਿ ਕੱਲ ਤੱਕ ਮੁਲਜ਼ਮ ਨੂੰ ਪੁਲਸ ਸਾਹਮਣੇ ਪੇਸ਼ ਕਰ ਦਿੱਤਾ ਜਾਵੇਗਾ।
ਫਰੂਟੀਆਂ ਦੇ ਡੱਬਿਆਂ ਹੇਠ ਲੁਕੋਈਆਂ ਚੂਰਾ ਪੋਸਤ ਦੀਆਂ 60 ਬੋਰੀਆਂ ਬਰਾਮਦ
NEXT STORY