ਚੰਡੀਗੜ੍ਹ (ਰੋਹਿਲਾ) - ਚੰਡੀਗੜ੍ਹ ਦੇ ਗੌਰਮਿੰਟ ਮਾਡਲ ਸਕੂਲ ਬੁੜੈਲ ਵਿਲੇਜ ਸੈਕਟਰ-45 ਵਲੋਂ ਸਵਰਮਣੀ ਯੂਥ ਵੈੱਲਫੇਅਰ ਐਸੋਸੀਏਸ਼ਨ ਦੀ ਮਦਦ ਨਾਲ ਇਕ ਬੰਜਰ ਪਈ ਜ਼ਮੀਨ 'ਤੇ 10 ਘੰਟੇ ਮਿਹਨਤ ਕਰਕੇ ਈਕੋ ਕਲੱਬ ਤਿਆਰ ਕਰਨ ਨੂੰ ਲੈ ਕੇ ਇੰਡੀਆਜ਼ ਬੁਕ ਆਫ ਰਿਕਾਰਡ 'ਚ ਨਾਂ ਦਰਜ ਕਰਵਾ ਲਿਆ ਹੈ। ਵੀਰਵਾਰ ਨੂੰ ਇਸ ਦਾ ਐਲਾਨ ਕੀਤਾ ਗਿਆ। ਈਕੋ ਕਲੱਬ ਦਾ ਉਦਘਾਟਨ ਸ਼ਹਿਰ ਦੀ ਸੰਸਦ ਮੈਂਬਰ ਕਿਰਨ ਖੇਰ ਨੇ ਕੀਤਾ। ਉਥੇ ਹੀ ਇਸ ਮੌਕੇ ਸਿੱਖਿਆ ਵਿਭਾਗ ਦੇ ਡੀ. ਐੱਸ. ਈ. ਰੁਬਿੰਦਰਜੀਤ ਸਿੰਘ ਬਰਾੜ, ਡਿਪਟੀ ਐਜੂਕੇਸ਼ਨ ਅਫਸਰ ਦੇ ਨਾਲ-ਨਾਲ ਸੈਕਟਰ-45 ਦੇ ਕੌਂਸਲਰ ਵੀ ਮੌਜੂਦ ਸਨ। ਇਸ ਮੌਕੇ ਕਿਰਨ ਖੇਰ ਵਲੋਂ ਸਵਰਮਣੀ ਯੂਥ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰੋਹਿਤ ਵਲੋਂ ਤਿਆਰ ਕੀਤੇ ਗਏ ਇਸ ਅਨੋਖੇ ਈਕੋ ਕਲੱਬ ਦੀ ਸ਼ਲਾਘਾ ਕਰਦੇ ਹੋਏ ਅੱਗੇ ਵੀ ਇਸੇ ਤਰ੍ਹਾਂ ਕੰਮ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਰੋਹਿਤ ਨੇ ਦੱਸਿਆ ਕਿ 29 ਜੂਨ ਨੂੰ ਇੰਡੀਆਜ਼ ਬੁਕ ਆਫ ਰਿਕਾਰਡ ਦੇ ਜੱਜ ਸਕੂਲ ਪਹੁੰਚੇ ਅਤੇ 30 ਜੂਨ ਤਕ ਇਥੇ ਹੀ ਰਹੇ।
ਜੱਜ ਵਲੋਂ ਈਕੋ ਕਲੱਬ ਨੂੰ ਤਿਆਰ ਕਰਨ ਲਈ 10 ਘੰਟੇ ਦਾ ਸਮਾਂ ਦਿੱਤਾ ਗਿਆ ਸੀ, ਜਿਸ 'ਚ ਉਨ੍ਹਾਂ ਨੂੰ ਪੁਟਾਈ ਤੋਂ ਲੈ ਕੇ ਬੂਟੇ ਲਗਾਉਣਾ ਆਦਿ ਸਾਰੇ ਕੰਮ ਕਰਨੇ ਸਨ ਅਤੇ ਦਿੱਤੇ ਗਏ ਸਮੇਂ 'ਚ ਉਨ੍ਹਾਂ ਸਾਰਾ ਕੰਮ ਪੂਰਾ ਵੀ ਕਰ ਲਿਆ।
ਸੜਕ ਪਾਰ ਕਰ ਰਹੀ ਔਰਤ ਨੂੰ ਕਾਰ ਨੇ ਮਾਰੀ ਟੱਕਰ, ਮੌਤ
NEXT STORY