ਚੰਡੀਗੜ੍ਹ (ਸ਼ਰਮਾ)— ਭਾਰਤੀ ਹਵਾਈ ਫੌਜ ਦੇ ਗਰੁੱਪ ਵਾਈ (ਨਾਨ-ਟੈਕਨੀਕਲ) 'ਚ ਭਰਤੀ ਲਈ ਪਟਿਆਲਾ, ਫਤਿਹਗੜ੍ਹ ਸਾਹਿਬ, ਨਵਾਂਸ਼ਹਿਰ, ਸੰਗਰੂਰ, ਬਰਨਾਲਾ ਅਤੇ ਮਾਨਸਾ ਜਿਲਿਆਂ ਦੇ ਨੌਜਵਾਨਾਂ ਲਈ ਡੀ. ਐਮ. ਡਬਲਿਊ. ਪਟਿਆਲਾ ਵਿਖੇ 1 ਤੋਂ 7 ਅਕਤੂਬਰ 2018 ਤੱਕ ਭਰਤੀ ਰੈਲੀ ਕਰਵਾਈ ਜਾ ਰਹੀ ਹੈ। ਇਥੇ ਬਿਨੈਕਾਰ ਸਵੇਰੇ 6 ਵਜੇ ਤੋਂ ਸਵੇਰੇ 10 ਤੱਕ ਹੀ ਰਿਪੋਰਟ ਕਰ ਸਕਣਗੇ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 2 ਅਕਤੂਬਰ ਨੂੰ ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਨਵਾਂਸ਼ਹਿਰ ਦੇ ਨੌਜਵਾਨਾਂ ਦਾ ਸਰੀਰਕ ਅਤੇ ਲਿਖਤੀ ਟੈਸਟ ਹੋਵੇਗਾ, ਜਦਕਿ 4 ਅਕਤੂਬਰ ਨੂੰ ਸੰਗਰੂਰ, ਬਰਨਾਲਾ ਅਤੇ ਮਾਨਸਾ ਜ਼ਿਲਿਆ ਦੇ ਨੌਜਵਾਨਾਂ ਦਾ ਸਰੀਰਕ ਤੇ ਲਿਖਤੀ ਟੈਸਟ ਹੋਵੇਗਾ। ਇਸ ਲਈ ਵਿਦਿਅਕ ਯੋਗਤਾ 12ਵੀਂ ਕਿਸੇ ਵੀ ਸਟ੍ਰੀਮ 'ਚ 50 ਫੀਸਦੀ ਕੁਲ ਅੰਕਾਂ ਸਮੇਤ 50 ਫੀਸਦੀ ਅੰਕ ਅੰਗਰੇਜ਼ੀ 'ਚ ਵੀ ਹੋਣੇ ਲਾਜ਼ਮੀ ਹਨ। ਭਰਤੀ ਪ੍ਰਕਿਰਿਆ 'ਚ ਸ਼ਾਮਿਲ ਹੋਣ ਲਈ ਮਰਦ ਉਮੀਦਵਾਰ ਦੀ ਜਨਮ ਤਰੀਕ 14 ਜੁਲਾਈ 1998 ਤੋਂ 26 ਜੂਨ 2002 ਤੱਕ (ਦੋਵੇਂ ਦਿਨਾਂ ਸਮੇਤ) ਹੋਣੀ ਚਾਹੀਦੀ ਹੈ ਅਤੇ ਬਿਨੈਕਾਰ ਵਿਆਹਿਆ ਨਹੀਂ ਹੋਣਾ ਚਾਹੀਦਾ।
ਸਮਰਾਲਾ 'ਚ ਨਸ਼ਾ ਛੁਡਾਊ ਕੇਂਦਰ 'ਤੇ ਪੁਲਸ ਦੀ ਰੇਡ, 40 ਵਿਅਕਤੀਆਂ ਨੂੰ ਛੁਡਾਇਆ
NEXT STORY