ਪਟਿਆਲਾ (ਬਲਜਿੰਦਰ)-ਥਾਣਾ ਤ੍ਰਿਪੜੀ ਦੀ ਪੁਲਸ ਨੇ ਕੁੱਟਮਾਰ ਦੇ ਦੋਸ਼ ਵਿਚ 1 ਦਰਜਨ ਵਿਅਕਤੀਆਂ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿਚ ਰਛਪਾਲ ਸਿੰਘ ਪੁੱਤਰ ਹਰਤੇਗ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ, ਅਮਨ ਪੁੱਤਰ ਹਰਵਿੰਦਰ ਸਿੰਘ ਵਾਸੀ ਪਿੰਡ ਚਲੈਲਾਂ, ਪਰਸ ਪੁੱਤਰ ਰਾਮ ਸਿੰਘ, ਹੈਰੀ ਵਾਸੀ ਪਿੰਡ ਲੰਗ, ਨਾਨੂੰ ਪੁੱਤਰ ਮੱਘਰ ਸਿੰਘ ਵਾਸੀ ਪਿੰਡ ਰੌਂਗਲਾ ਅਤੇ 4-5 ਅਣਪਛਾਤੇ ਵਿਅਕਤੀ ਸ਼ਾਮਲ ਹਨ।
ਇਸ ਸਬੰਧੀ ਗੁਰਜੀਤ ਸਿੰਘ ਪੁੱਤਰ ਜਮੀਤ ਸਿੰਘ ਵਾਸੀ ਪਿੰਡ ਚਲੈਲਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਵਿਅਕਤੀਆਂ ਨੇ ਉਸ ਦੇ ਦੋਸਤ ਜਤਿੰਦਰ ਸਿੰਘ ਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਹ ਝਗੜਾ ਮਾਮੂਲੀ ਤਕਰਾਰਬਾਜ਼ੀ ਕਾਰਨ ਹੋਇਆ। ਪੁਲਸ ਨੇ 323, 324, 506, 148 ਅਤੇ 149 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਸਟੇਟ ਅੰਡਰ-14 ਕ੍ਰਿਕਟ ਮੈਚਾਂ ਲਈ ਖਿਡਾਰੀ ਯੋਗੇਸ਼ ਦੀ ਹੋਈ ਚੋਣ
NEXT STORY