ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਵੱਲੋਂ ਭਲਕੇ 23 ਅਕਤੂਬਰ ਤੋਂ ਕਰਵਾਏ ਜਾਣ ਵਾਲੇ ਪੰਜਾਬ ਸਟੇਟ ਅੰਡਰ-14 ਕ੍ਰਿਕਟ ਮੈਚਾਂ ਲਈ ਜ਼ੋਨ ਏ 'ਚ ਜ਼ਿਲਾ ਸ੍ਰੀ ਮੁਕਤਸਰ ਸਹਿਬ ਦੇ ਖਿਡਾਰੀ ਯੋਗੇਸ਼ ਦੀ ਚੋਣ ਹੋ ਗਈ ਹੈ। ਉਕਤ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਪ੍ਰੋ. ਗੁਰਬਾਜ ਸਿੰਘ ਸੰਧੂ ਨੇ ਦੱਸਿਆ ਕਿ ਜ਼ੋਨ ਏ 'ਚ ਅੱਠ ਜ਼ਿਲੇ ਆਉਂਦੇ ਹਨ ਤੇ ਖਿਡਰੀਆਂ ਦਾ ਜਨਮ 1 ਸਤੰਬਰ 2003 ਤੋਂ ਬਆਦ ਦਾ ਹੈ। ਇਨ੍ਹਾਂ ਦੇ ਟਰਾਇਲ ਫਰੀਦਕੋਟ ਵਿਖੇ ਹੋਏ ਸਨ, ਜਿਸ 'ਚ ਵੱਖ-ਵੱਖ ਜ਼ਿਲਿਆਂ ਤੋਂ 50 ਖਿਡਰੀਆਂ ਨੇ ਭਾਗ ਲਿਆ ਅਤੇ 15 ਖਿਡਾਰੀਆਂ 'ਚ ਯੋਗੇਸ਼ ਦੀ ਚੋਣ ਹੋਈ। ਯੋਗੇਸ਼ ਡੀ. ਏ. ਵੀ. ਸਕੂਲ ਮਲੋਟ ਵਿਚ ਨੌਵੀਂ ਕਲਾਸ ਦਾ ਵਿਦਿਆਰਥੀ ਹੈ। ਇਸ ਤੋਂ ਇਲਾਵਾ ਅਰਪਨ ਸਿੰਘ ਪੁੱਤਰ ਮਨਦੀਪ ਸਿੰਘ ਥਾਂਦੇਵਾਲਾ, ਖੁਸ਼ਬੀਰ ਸਿੰਘ ਪੁੱਤਰ ਰਜਿੰਦਰ ਸਿੰਘ ਨਿਵਾਸੀ ਬਠਿੰਡਾ ਰੋਡ ਦੀ ਚੋਣ ਵੇਟਿੰਗ ਵਿਚ ਹੋਈ ਹੈ। ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਭੂਸਰੀ ਨੇ ਸਾਰੇ ਮੈਂਬਰਾਂ ਵੱਲੋਂ ਯੋਗੇਸ਼ ਪੁੱਤਰ ਰਣਬੀਰ ਰਾਮ ਮਾਤਾ ਰਚਨਾ ਨਿਵਾਸੀ ਮਲੋਟ ਨੂੰ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਨੈਸ਼ਨਲ ਪਬਲਿਕ ਸਕੂਲ ਦੇ ਕ੍ਰਿਕਟ ਗਰਾਉਂਡ ਵਿਚ ਸਨਮਾਨਿਤ ਕੀਤਾ। ਇਸ ਮੌਕੇ ਜ਼ੌਇੰਟ ਸੈਕਟਰੀ ਸੁਭਾਸ਼ ਚੰਦਰ, ਕੋਚ ਮਨਜੀਤ ਕੁਮਾਰ, ਕਾਰਜਕਾਰਨੀ ਮੈਂਬਰ ਪੰਕਜਦੀਪ ਅਰੋੜਾ ਆਦਿ ਹਾਜ਼ਰ ਸਨ।
ਲੁਧਿਆਣਾ: ਬੰਦ ਬੋਰੀ 'ਚ ਮਿਲੀ ਵਿਅਕਤੀ ਦੀ ਲਾਸ਼, ਇਲਾਕੇ 'ਚ ਫੈਲੀ ਸਨਸਨੀ
NEXT STORY