ਚੰਡੀਗਡ਼੍ਹ, (ਸੰਦੀਪ)- ਵਿਦੇਸ਼ ਭੇਜਣ ਦੇ ਨਾਮ ’ਤੇ ਕਈ ਲੋਕਾਂ ਨਾਲ ਕਰੋਡ਼ਾਂ ਰੁਪਏ ਦੀ ਧੋਖਾਦੇਹੀ ਦੇ ਇਕ ਮਾਮਲੇ ’ਚ ਸੁਣਵਾਈ ਤੋਂ ਬਾਅਦ ਜ਼ਿਲਾ ਅਦਾਲਤ ਨੇ ਸੈਕਟਰ-8 ਸਥਿਤ ਕੰਸਲਟੈਂਟ ਕੰਪਨੀ ਦੇ ਡਾਇਰੈਕਟਰ ਅਰਵਿੰਦ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ। ਇਸਤੋਂ ਪਹਿਲਾਂ ਵੀ ਦੋਸ਼ੀ ਦੀ ਜ਼ਮਾਨਤ ਪਟੀਸ਼ਨ ਹੇਠਲੀ ਅਦਾਲਤ ਵੱਲੋਂ ਰੱਦ ਕੀਤੀ ਜਾ ਚੁੱਕੀ ਹੈ। ਅਦਾਲਤ ਵਿਚ ਦਰਜ ਜ਼ਮਾਨਤ ਪਟੀਸ਼ਨ ਵਿਚ ਅਰਵਿੰਦ ਵੱਲੋਂ ਕਿਹਾ ਗਿਆ ਕਿ ਉਸਦਾ ਇਸ ਕੇਸ ਨਾਲ ਕੋਈੇਣਾ ਨਹੀਂ ਹੈ। ਉਸਦਾ ਨਾਮ ਨਾ ਤਾਂ ਐੱਫ. ਆਈ. ਆਰ. ਵਿਚ ਸੀ ਅਤੇ ਨਾ ਹੀ ਪੁਲਸ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਦਰਜ ਸਟੇਟਸ ਰਿਪੋਰਟ ਵਿਚ। ਪੁਲਸ ਚਲਾਨ ਦਰਜ ਕਰ ਚੁੱਕੀ ਹੈ। ਅਜਿਹੇ ’ਚ ਪੁਲਸ ਦੀ ਜਾਂਚ ਪੂਰੀ ਹੋ ਚੁੱਕੀ ਹੈ। ਪੁਲਸ ਨੂੰ ਉਸਤੋਂ ਨਾਲ ਕੋਈ ਰਿਕਵਰੀ ਵੀ ਨਹੀਂ ਕਰਵਾਉਣੀ ਹੈ। ਅਜਿਹੇ ’ਚ ਉਸਨੂੰ ਜ਼ਮਾਨਤ ਦਾ ਲਾਭ ਦਿੱਤਾ ਜਾਵੇ। ਦੂਜੇ ਪਾਸੇ ਪੁਲਸ ਨੇ ਕਿਹਾ ਕਿ ਜੇਕਰ ਦੋਸ਼ੀ ਨੂੰ ਜ਼ਮਾਨਤ ਦਿੱਤੀ ਗਈ ਤਾਂ ਉਹ ਬੇਲ ਜੰਪ ਕਰ ਸਕਦਾ ਹੈ। ਨਾਲ ਹੀ ਉਹ ਬਾਹਰ ਆਉਣ ’ਤੇ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਦੋਸ਼ੀਆਂ ਵੱਲੋਂ ਕੀਤੀ ਗਈ ਧੋਖਾਦੇਹੀ ਦਾ ਖੁਲਾਸਾ 31 ਮਾਰਚ 2017 ਨੂੰ ਹੋਇਆ ਸੀ। ਪ
ੰਜਾਬ ਨਿਵਾਸੀ ਰੁਪਿੰਦਰ ਨੇ ਪੁਲਸ ਨੂੰ ਦੱਸਿਆ ਸੀ ਕਿ ਅਗਸਤ 2016 ਵਿਚ ਉਸਦੀ ਪਤਨੀ ਨੇ ਸਟੱਡੀ ਵੀਜ਼ੇ ’ਤੇ ਆਸਟਰੇਲੀਆ ਜਾਣਾ ਸੀ, ਜਿਸਦੇ ਚਲਦੇ ਉਨ੍ਹਾਂ ਨੇ ਸੈਕਟਰ-8 ਸਥਿਤ ਕੰਸਲਟੈਂਟ ਕੰਪਨੀ ਦੇ ਮਾਲਕ ਅਰਵਿੰਦ, ਗੁਰਪ੍ਰੀਤ ਅਤੇ ਜਗਤ ਨੂੰ 4 ਲੱਖ 94 ਹਜ਼ਾਰ ਰੁਪਏ ਦਿੱਤੇ ਸਨ ਪਰ ਦੋਸ਼ੀਆਂ ਨੇ ਉਨ੍ਹਾਂ ਦੀ ਪਤਨੀ ਨੂੰ ਨਾ ਤਾਂ ਵਿਦੇਸ਼ ਭੇਜਿਆ, ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ। ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਸਤੋਂ ਬਾਅਦ ਪੁਲਸ ਕੋਲ ਇਸ ਤਰ੍ਹਾਂ ਦੀਆਂ ਲਗਭਗ 373 ਸ਼ਿਕਾਇਤਾਂ ਪਹੁੰਚੀਆਂ ਸਨ। ਇਸ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ ਸਨ। 26 ਅਪ੍ਰੈਲ ਨੂੰ ਪੁਲਸ ਨੇ ਦੋ ਹੋਰ ਦੋਸ਼ੀਆਂ ਨੂੰ ਮੋਹਾਲੀ ਤੋਂ ਗ੍ਰਿਫਤਾਰ ਕੀਤਾ ਸੀ।
ਨਸ਼ਿਆਂ ਖ਼ਿਲਾਫ ਸਾਂਝੀ ਲੜਾਈ ਦੀ ਪੇਸ਼ਕਸ਼ ਠੁਕਰਾ ਕੇ ਅਮਰਿੰਦਰ ਹੰਕਾਰੀ ਰਾਜੇ ਵਾਂਗ ਵਰਤਾਓ ਕਰ ਰਿਹੈ : ਸੁਖਬੀਰ
NEXT STORY