ਜਲੰਧਰ (ਸ਼ੋਰੀ)— ਪੁਲਸ ਵਿਭਾਗ ਤੋਂ ਰਿਟਾਇਰ ਹੋਣ ਤੋਂ ਬਾਅਦ ਵੀ ਕੁਝ ਅਧਿਕਾਰੀ ਖੁਦ ਨੂੰ ਵੀ. ਆਈ. ਪੀ. ਤੋਂ ਘੱਟ ਨਹੀਂ ਸਮਝਦੇ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨਾ ਹੀ ਆਪਣਾ ਧਰਮ ਸਮਝਦੇ ਹਨ। ਅਜਿਹਾ ਹੀ ਮਾਮਲਾ ਰਾਮਾਮੰਡੀ ਪੁਲ ਦੇ ਹੇਠਾਂ ਦੇਖਣ ਨੂੰ ਮਿਲਿਆ। ਟ੍ਰੈਫਿਕ ਪੁਲਸ ਨੇ ਇਕ ਨੀਲੀ ਬੱਤੀ ਲੱਗੀ ਕਾਰ ਨੂੰ ਰੋਕਿਆ ਤਾਂ ਕਾਰ ਦੇ ਪਿੱਛੇ ਸਵਾਰ ਇਕ ਵਿਅਕਤੀ ਖੁਦ ਨੂੰ ਡੀ. ਐੱਸ. ਪੀ. ਕਹਿ ਕੇ ਰੋਅਬ ਪਾਉਣ ਲੱਗਾ। ਪੁਲਸ ਨੇ ਉਸ ਦਾ ਚਲਾਨ ਕੱਟ ਕੇ ਹੱਥ 'ਚ ਦੇ ਦਿੱਤਾ ਅਤੇ ਨੀਲੀ ਬੱਤੀ ਉਤਾਰ ਦਿੱਤੀ।
ਏ. ਐੱਸ. ਆਈ. ਜਸਬੀਰ ਸਿੰਘ ਨੇ ਦੱਸਿਆ ਕਿ ਉਹ ਟ੍ਰੈਫਿਕ ਪੁਲਸ ਕਰਮਚਾਰੀ ਸਮੇਤ ਰਾਮਾਮੰਡੀ ਪੁਲ ਦੇ ਹੇਠਾਂ ਖੜ੍ਹੇ ਸਨ। ਇਸ ਦੌਰਾਨ ਨੀਲੀ ਬੱਤੀ ਲੱਗੀ ਕਾਰ ਉਨ੍ਹਾਂ ਦੇ ਕੋਲੋਂ ਲੰਘੀ, ਬੱਤੀ ਦੇਖ ਕੇ ਉਨ੍ਹਾਂ ਨੇ ਕਾਰ ਡਰਾਈਵਰ ਨੂੰ ਰੋਕਿਆ ਅਤੇ ਨੀਲੀ ਬੱਤੀ ਦੀ ਪਰਮਿਸ਼ਨ ਦਿਖਾਉਣ ਨੂੰ ਕਿਹਾ, ਕਾਰ ਦੇ ਪਿੱਛੇ ਸਵਾਰ ਵਿਅਕਤੀ ਗੁਰਨਾਮ ਸਿੰਘ ਪਨੂੰ ਨੇ ਉਸ ਨੂੰ ਕਿਹਾ ਕਿ ਉਹ ਫਿਲੌਰ ਤੋਂ ਰਿਟਾਇਰਡ ਡੀ. ਐੱਸ. ਪੀ. ਹੈ ਅਤੇ ਉਸ ਨੂੰ ਨੀਲੀ ਬੱਤੀ ਲਗਾਉਣ ਦਾ ਅਧਿਕਾਰ ਹੈ।
ਏ. ਐੱਸ. ਆਈ. ਜਸਬੀਰ ਸਿੰਘ ਦੇ ਮੁਤਾਬਕ ਉਨ੍ਹਾਂ ਨੇ ਪਨੂੰ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਅਤੇ ਉਸ ਦੀ ਬੱਤੀ ਉਤਾਰ ਕੇ ਕਾਰ ਦਾ ਚਲਾਨ ਕੱਟ ਕੇ ਮੌਕੇ 'ਤੇ ਹੀ 300 ਰੁਪਏ ਵਸੂਲੇ। ਹਾਲਾਂਕਿ ਕਾਰ ਦਲਜੀਰ ਸਿੰਘ ਵਾਸੀ ਤਰਨਤਾਰਨ ਚਲਾ ਰਿਹਾ ਸੀ, ਜੋ ਕਿ ਪੰਜਾਬ ਪੁਲਸ ਵਿਚ ਕਾਂਸਟੇਬਲ ਭਰਤੀ ਹੈ। ਦਲਜੀਰ ਸਿੰਘ ਕਾਰ ਲੁਧਿਆਣਾ ਲੈ ਕੇ ਜਾ ਰਿਹਾ ਸੀ।
ਕੈਪਟਨ ਵਲੋਂ ਦਿੱਤੀਆਂ ਖਟਾਰਾ ਗੱਡੀਆਂ 'ਤੇ ਨਿਕਲਿਆ 'ਆਪ' ਵਿਧਾਇਕਾਂ ਦਾ ਗੁੱਸਾ (ਵੀਡੀਓ)
NEXT STORY