ਅੰਮ੍ਰਿਤਸਰ, (ਸੰਜੀਵ)- ਵਿਆਜ 'ਤੇ 3.95 ਲੱਖ ਰੁਪਏ ਦੀ ਰਾਸ਼ੀ ਦੇ ਕੇ ਧੋਖੇ ਨਾਲ 30.47 ਲੱਖ ਰੁਪਏ ਵਸੂਲਣ ਦੇ ਮਾਮਲੇ 'ਚ ਥਾਣਾ ਭਿੰਡੀ ਸੈਦਾਂ ਦੀ ਪੁਲਸ ਨੇ ਰਾਮ ਸਿੰਘ ਨਿਵਾਸੀ ਭਿੰਡੀ ਔਲਖ ਕਲਾਂ ਵਿਰੁੱਧ ਧੋਖਾਦੇਹੀ ਦਾ ਕੇਸ ਦਰਜ ਕੀਤਾ ਹੈ।
ਸਰਵਣ ਸਿੰਘ ਅਤੇ ਕੁੰਦਨ ਸਿੰਘ ਨਿਵਾਸੀ ਭਿੰਡੀ ਸੈਦਾਂ ਨੇ ਦੱਸਿਆ ਕਿ ਜੁਲਾਈ 2012 ਵਿਚ ਉਨ੍ਹਾਂ ਨੇ ਉਕਤ ਮੁਲਜ਼ਮ ਤੋਂ ਘਰੇਲੂ ਜ਼ਰੂਰਤ ਲਈ 3.95 ਲੱਖ ਰੁਪਏ 3.5 ਫ਼ੀਸਦੀ ਵਿਆਜ 'ਤੇ ਲਏ ਸਨ, ਜਿਸ ਦੇ ਬਦਲੇ ਮੁਲਜ਼ਮ ਰਾਮ ਸਿੰਘ ਨੇ ਕਚਹਿਰੀ ਅਜਨਾਲਾ ਤੋਂ ਧੋਖੇ ਨਾਲ ਉਨ੍ਹਾਂ ਤੋਂ 80 ਲੱਖ ਰੁਪਏ ਦਾ ਬੈਨਾਮਾ ਲਿਖਵਾ ਲਿਆ।
ਮੁਲਜ਼ਮ ਨੇ ਸਾਲ 2012 ਤੋਂ 2016 'ਚ 6 ਬੈਨਾਮੇ ਹਰ 6 ਮਹੀਨੇ ਦੇ ਬਾਅਦ ਲਿਖਵਾ ਲਏ। ਹੁਣ ਤੱਕ 53 ਮਹੀਨਿਆਂ ਵਿਚ ਮੁਲਜ਼ਮ ਵਿਆਜ ਅਤੇ ਅਸਲ ਰਕਮ ਦੇ ਨਾਲ ਉਨ੍ਹਾਂ ਤੋਂ 30.47 ਲੱਖ ਰੁਪਏ ਦੀ ਰਾਸ਼ੀ ਲੈ ਚੁੱਕਾ ਹੈ ਅਤੇ ਹੁਣ ਲਿਖਵਾਏ ਗਏ ਝੂਠੇ ਬੈਨਾਮਿਆਂ 'ਤੇ ਉਨ੍ਹਾਂ ਦੀ ਜ਼ਮੀਨ ਨੂੰ ਹੜੱਪਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਨੈਚਿੰਗ ਕਾਊਂਟਰ ਕਰਨ ਲਈ ਪੁਲਸ ਦੀ ਰਣਨੀਤੀ ਤਿਆਰ
NEXT STORY