ਮੋਗਾ (ਗੋਪੀ ਰਾਊਕੇ, ਆਜ਼ਾਦ) - ਸ਼ਹਿਰ 'ਚ ਅੱਜ ਕੱਲ ਚੋਰਾਂ ਦੇ ਹੌਂਸਲੇ ਬਹੁਤ ਜ਼ਿਆਦਾ ਬੁਲੰਦ ਹੁੰਦੇ ਨਜ਼ਰ ਆ ਰਹੇ ਹਨ। ਅਜਿਹਾ ਹੀ ਇਕ ਮਾਮਲਾ ਮੋਗਾ ਦਾ ਹੈ, ਜਿੱਥੇ ਸੋਮਵਾਰ ਕਰੀਬ 5.30 ਵਜੇ ਕੁਝ ਅਣਪਛਾਤੇ ਵਿਅਕਤੀ ਜ਼ੀਰਾ ਰੋਡ 'ਤੇ ਸਥਿਤ ਇਕ ਰਾਇਸ ਮਿਲ 'ਚੋਂ ਕਰੀਬ 200 ਬੋਰੀਆਂ ਚੌਲਾਂ ਦੀਆਂ ਲੈ ਕੇ ਫਰਾਰ ਹੋ ਗਏ।
ਸ਼ੈਲਰ ਦੇ ਮਾਲਕ ਮਨੋਜ ਗਰਗ ਨੂੰ ਇਸ ਘਟਨਾ ਦੇ ਬਾਰੇ ਉਸ ਸਮੇਂ ਪਤਾ ਲੱਗਾ ਜਦ ਉਹ ਰੋਜ਼ਾਨਾਂ ਦੀ ਤਰ੍ਹਾਂ ਸਵੇਰੇ ਉੱਠ ਕੇ ਮੋਬਾਇਲ 'ਤੇ ਸ਼ੈਲਰ 'ਚ ਲੱਗੇ ਸੀ.ਸੀ.ਟੀ. ਨੂੰ ਵੇਖਣ ਲੱਗਿਆ। ਮਾਲਕ ਵੱਲੋਂ ਗਾਰਡ ਨੂੰ ਫੋਨ ਕਰਨ ਤੋਂ ਪਹਿਲਾਂ ਹੀ ਚੋਰ ਇਸ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਚੋਰਾਂ ਦੀ ਸਾਰੀ ਘਟਨਾ ਸ਼ੈਲਰ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ। ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਸ਼ਹਿਰ 'ਚ ਵੱਧਦੇ ਚੋਰਾਂ ਦੇ ਹੌਂਸਲੇ 'ਤੇ ਪੁਲਸ ਨੂੰ ਨਕੇਲ ਕੱਸਣ ਦੀ ਬਹੁਤ ਜ਼ਿਆਦਾ ਲੋੜ ਹੈ ਤਾਂ ਜੋ ਇਹ ਚੋਰ ਇਝ ਲੋਕਾਂ ਨੂੰ ਆਪਣਾ ਸ਼ਿਕਾਰ ਨਾ ਬਣਾ ਸਕਣ।
ਨਾਬਾਲਗ ਲੜਕੀ ਨਾਲ 2 ਨੌਜਵਾਨਾਂ ਨੇ ਕੀਤਾ ਬਲਾਤਕਾਰ (ਵੀਡੀਓ)
NEXT STORY