ਖੰਨਾ, (ਸੁਨੀਲ)- ਪੁਲਸ ਵੱਲੋਂ ਵੱਡੀ ਮਾਤਰਾ 'ਚ ਰਾਈਫਲਾਂ, ਜ਼ਿੰਦਾ ਕਾਰਤੂਸ ਤੇ ਕਾਰਤੂਸਾਂ ਦੇ ਖੋਲ ਬਰਾਮਦ ਕਰਨ ਦੀ ਖਬਰ ਹੈ। ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਪੀ. ਆਈ. ਰਵਿੰਦਰਪਾਲ ਸਿੰਘ ਸੰਧੂ, ਡੀ. ਐੱਸ. ਪੀ. ਜਗਵਿੰਦਰ ਸਿੰਘ ਚੀਮਾ, ਡੀ. ਐੱਸ. ਪੀ. ਵਿਕਾਸ ਸੱਭਰਵਾਲ ਅਤੇ ਐੱਸ. ਐੱਚ. ਓ. ਰਜਨੀਸ਼ ਸੂਦ ਨੇ ਦੱਸਿਆ ਕਿ ਜਦੋਂ ਪੁਲਸ ਪਾਰਟੀ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਦੇ ਨਾਲ ਨਾਕਾਬੰਦੀ ਦੌਰਾਨ ਦਾਣਾ ਮੰਡੀ ਖੰਨਾ ਨੇੜੇ ਮੌਜੂਦ ਸੀ ਤਾਂ ਪੁਲਸ ਪਾਰਟੀ ਨੂੰ ਇਕ ਖਾਸ ਮੁਖਬਰ ਨੇ ਇਲਤਾਹ ਦਿੱਤੀ ਕਿ ਕਥਿਤ ਦੋਸ਼ੀਆਂ ਗੁਰਬਿਕਰਮ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਲਿਬੜਾ ਹਾਊਸ ਖੰਨਾ, ਹਰਪ੍ਰੀਤ ਸਿੰਘ ਉਰਫ ਬਾਵਾ ਵਾਸੀ ਖਾਲਸਾ ਸਕੂਲ ਰੋਡ ਖੰਨਾ ਤੇ ਡਰਾਈਵਰ ਮੰਗੀ ਵਾਸੀ ਖੰਨਾ ਨੇ ਸਥਾਨਕ ਲਿਬੜਾ ਪੈਟਰੋਲ ਪੰਪ ਨੇੜੇ ਭੱਟੀਆਂ ਦੇ ਪਿੱਛੇ ਬਣੇ ਇਕ ਕਮਰੇ 'ਚ ਵੱਖ-ਵੱਖ ਕਿਸਮ ਦੀਆਂ ਰਾਈਫਲਾਂ, ਕਾਰਤੂਸ ਆਦਿ ਨਾਜਾਇਜ਼ ਤੌਰ 'ਤੇ ਰੱਖੇ ਹੋਏ ਹਨ।
ਪੁਲਸ ਪਾਰਟੀ ਨੇ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਦੀ ਅਗਵਾਈ 'ਚ ਉਸ ਕਮਰੇ 'ਤੇ ਰੇਡ ਕਰ ਕੇ ਉਥੇ ਇਕ ਲੋਹੇ ਦੀ ਅਲਮਾਰੀ 'ਚੋਂ ਇਕ ਏਅਰ ਗੰਨ ਟੈਲੀਸਕੋਪ, ਇਕ ਸੈਮੀ ਆਟੋ ਰਾਈਫਲ 22 ਬੋਰ, ਇਕ ਸੈਮੀ ਆਟੋ ਪੰਪ ਐਕਸ਼ਨ 12 ਬੋਰ, ਇਕ 30 ਬੋਰ ਰਾਈਫਲ, ਇਕ ਏਅਰ ਗੰਨ 450 ਬੋਰ ਅਤੇ ਇਕ ਬੈਰਲ ਰਾਈਫਲ 303 ਬਰਾਮਦ ਕਰਦੇ ਹੋਏ ਦੇ ਨਾਲ-ਨਾਲ ਜ਼ਿੰਦਾ ਕਾਰਤੂਸਾਂ 'ਚ 33 ਰੌਂਦ 30 ਬੋਰ, 193 ਰੌਂਦ 22 ਲੌਂਗ ਰਾਈਫਲ ਸਟਿੰਗਰ, 25 ਰੌਂਦ 32 ਬੋਰ, 2 ਰੌਂਦ 30 ਕਾਰਬਾਈਨ, 66 ਰੌਂਦ 12 ਬੋਰ, 3000 ਸ਼ਰੇ 30 ਡਬਲਿਊ ਕੰਪਨੀ ਅਤੇ 69 ਸ਼ਰੇ ਪਲੈਨੋ ਰਾਈਫਲ 1228.50 ਰਾਈਫਲ ਦੇ ਬਰਾਮਦ ਕਰਦੇ ਹੋਏ ਚਲੇ ਹੋਏ ਕਾਰਤੂਸਾਂ ਦੇ ਖੋਲਾਂ 'ਚ 31 ਖੋਲ ਕਾਰਤੂਸ 12 ਬੋਰ, 5 ਖੋਲ 30 ਬੋਰ, 82 ਖੋਲ 22 ਬੋਰ, 8 ਖੋਲ 32 ਬੋਰ ਰਿਵਾਲਵਰ ਕਾਰਤੂਸ, 12 ਖੋਲ 32 ਬੋਰ ਪਿਸਟਲ ਕਾਰਤੂਸ ਅਤੇ 2 ਖੋਲ 30 ਬੋਰ ਕਾਰਬਾਈਨ ਦੇ ਬਰਾਮਦ ਕਰ ਕੇ ਉਕਤ ਕਥਿਤ ਤਿੰਨੋ ਕਥਿਤ ਦੋਸ਼ੀਆਂ ਖਿਲਾਫ ਕੇਸ ਦਰਜ ਕਰਦੇ ਹੋਏ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮੈਡਲ ਜਿੱਤ ਕੇ ਆਈ ਖਿਡਾਰਨ ਦਾ ਪਿੰਡ ਵਾਸੀਆਂ ਨੇ ਕੀਤਾ ਸਨਮਾਨ
NEXT STORY