ਲੁਧਿਆਣਾ (ਨਰਿੰਦਰ) — ਲੁਧਿਆਣਾ ਦੇ ਅਮਰਪੁਰਾ 'ਚ 22 ਸਾਲਾ ਭਾਜਪਾ ਹਮਾਇਤੀ ਰਿੰਕਲ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਘਰ ਅਕਾਲੀ, 'ਆਪ' ਅਤੇ ਹੋਰ ਪਾਰਟੀਆਂ ਦੇ ਨੇਤਾਵਾਂ ਦਾ ਆਉਣਾ-ਜਾਣਾ ਲਗਾਤਾਰ ਜਾਰੀ ਹੈ। ਕਤਲ ਤੋਂ ਬਾਅਦ ਸੱਤਵੇਂ ਦਿਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਸਾਬਕਾ ਸਿਹਤ ਮੰਤਰੀ ਸਤਪਾਲ ਗੋਸਾਈਂ ਇਕ ਵਾਰ ਫਿਰ ਰਿੰਕਲ ਦੇ ਘਰ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ। ਇਸ ਦੌਰਾਨ ਅੱਧੇ ਘੰਟੇ ਤੱਕ ਪਰਿਵਾਰ ਨੇ ਬੈਂਸ ਨਾਲ ਗੱਲਬਾਤ ਕੀਤੀ ਅਤੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਨੀਟੂ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਦੋਂ ਤੱਕ ਉਹ ਰਿੰਕਲ ਦਾ ਅੰਤਿਮ ਸੰਸਕਾਰ ਅਤੇ ਪੋਸਟਮਾਰਟਮ ਨਹੀਂ ਕਰਨਗੇ। ਇਸ ਦੌਰਾਨ ਬੈਂਸ ਨੇ ਪਰਿਵਾਰ 'ਤੇ ਰਿੰਕਲ ਦਾ ਪੋਸਟਮਾਰਟਮ ਕਰਨ ਦਾ ਦਬਾਅ ਪਾ ਰਹੇ ਪੁਲਸ ਅਧਿਕਾਰੀਆਂ ਦੀ ਫੋਨ 'ਤੇ ਕਲਾਸ ਲਗਾਈ।
ਇਥੇ ਦੱਸ ਦੇਈਏ ਕਿ ਰਿੰਕਲ ਦੇ ਕਤਲ ਮਾਮਲੇ 'ਚ ਕੌਂਸਲਰ ਨੀਟੂ ਦੇ ਬੇਟੇ ਸੰਨੀ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਪੁਲਸ ਦਾ ਕਹਿਣਾ ਹੈ ਕਿ ਨੀਟੂ ਦੀ ਕਤਲ 'ਚ ਕੋਈ ਸਿੱਧੀ ਭੂਮਿਕਾ ਦਿਖਾਈ ਨਹੀਂ ਦੇ ਰਹੀ। ਪੁਲਸ ਵੱਲੋਂ ਫਰਾਰ ਕਾਤਲਾਂ ਅਤੇ ਸਾਜ਼ਿਸ਼ ਰਚਣ ਦੇ ਦੋਸ਼ 'ਚ ਨਾਮਜ਼ਦ ਨੀਟੂ ਦੀ ਭਾਲ ਕੀਤੀ ਜਾ ਰਹੀ ਹੈ।
ਬਰਲਟਨ ਪਾਰਕ 'ਚ ਮਿਲੀ ਲਾਵਾਰਿਸ ਕਾਰ, ਪੁਲਸ ਜਾਂਚ 'ਚ ਜੁਟੀ (ਤਸਵੀਰਾਂ)
NEXT STORY