ਨੂਰਪੁਰਬੇਦੀ (ਭੰਡਾਰੀ,ਅਵਿਨਾਸ਼)— ਨੂਰਪੁਰਬੇਦੀ-ਗੜ੍ਹਸ਼ੰਕਰ ਮੁੱਖ ਮਾਰਗ 'ਤੇ ਪੈਂਦੇ ਪਿੰਡ ਫੂਕਾਪੁਰ ਦੇ ਪੁੱਲ 'ਤੇ ਕਾਰ ਅਤੇ ਮੋਟਰਸਾਈਕਲ ਦਰਮਿਆਨ ਹੋਈ ਭਿਆਨਕ ਟੱਕਰ 'ਚ ਮੋਟਰਸਾਈਕਲ ਸਵਾਰ ਚਾਚੇ ਅਤੇ ਭਤੀਜੇ ਦੀ ਮੌਤ ਹੋ ਗਈ। ਇਹ ਹਾਦਸਾ ਸ਼ੁੱਕਰਵਾਰ ਰਾਤ ਨੂੰ ਵਾਪਰਿਆ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਦੋਵੇਂ ਮੋਟਰਸਾਈਕਲ ਸਵਾਰ ਵਿਅਕਤੀ ਪੁੱਲ ਤੋਂ ਹੇਠਾਂ ਡਿੱਗੇ ਮਿਲੇ ਅਤੇ ਜਿਨ੍ਹਾਂ 'ਚੋਂ ਚਾਚੇ ਦੀ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ ਜਦਕਿ ਭਤੀਜੇ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰਜਿੰਦਰ ਕੁਮਾਰ (46) ਪੁੱਤਰ ਮੋਹਨ ਲਾਲ ਤੇ ਬਨਾਰਸੀ ਦਾਸ (62) ਪੁੱਤਰ ਦਯਾ ਰਾਮ ਨਿਵਾਸੀ ਬੜਵਾ, ਥਾਣਾ ਨੂਰਪੁਰਬੇਦੀ ਵਜੋਂ ਹੋਈ ਹੈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਮ੍ਰਿਤਕ ਰਜਿੰਦਰ ਕੁਮਾਰ ਦੇ ਛੋਟੇ ਭਰਾ ਮਹਿੰਦਰਪਾਲ ਨੇ ਦੱਸਿਆ ਕਿ ਉਹ ਆਪਣੇ-ਆਪਣੇ ਮੋਟਰਸਾਈਕਲਾਂ 'ਤੇ ਪਿੰਡ ਅਜੌਲੀ (ਨੰਗਲ) ਤੋਂ ਇਕ ਵਿਆਹ ਸਮਾਗਮ 'ਚ ਸ਼ਾਮਲ ਹੋ ਕੇ ਵਾਪਸ ਘਰ ਪਰਤ ਰਹੇ ਸਨ ਕਿ ਪਿੰਡ ਫੂਕਾਪੁਰ ਦੇ ਪੁਲ ਨੇੜੇ ਰਾਤ ਕਰੀਬ ਸਾਢੇ 8 ਕੁ ਵਜੇ ਸਾਹਮਣਿਓਂ ਤੇਜ਼ ਰਫਤਾਰ 'ਚ ਆ ਰਹੀ ਸੈਂਟਰੋ ਕਾਰ ਦੇ ਚਾਲਕ ਨੇ ਮੇਰੇ ਤੋਂ ਅੱਗੇ ਜਾ ਰਹੇ ਭਰਾ ਅਤੇ ਚਾਚੇ ਦੇ ਮੋਟਰਸਾਈਕਲ 'ਚ ਜ਼ੋਰਦਾਰ ਟੱਕਰ ਮਾਰੀ। ਉਸ ਨੇ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਜਣੇ ਪੁੱਲ ਤੋਂ ਹੇਠਾਂ ਡਿੱਗੇ ਮਿਲੇ।

ਇਸ ਦੌਰਾਨ ਉਨ੍ਹਾਂ ਦੇ ਚਾਚੇ ਦੀ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ ਜਦਕਿ ਭਰਾ ਰਜਿੰਦਰ ਕੁਮਾਰ ਦੀ ਆਨੰਦਪੁਰ ਸਾਹਿਬ ਸਥਿਤ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਹੀ ਮੌਤ ਹੋ ਗਈ। ਪੁਲਸ ਨੇ ਕਾਰ ਚਾਲਕ ਦੀ ਪਛਾਣ ਅਮਰਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਨਿਵਾਸੀ ਸੇਖੋਵਾਲ, ਥਾਣਾ ਗੜ੍ਹਸ਼ੰਕਰ ਵਜੋਂ ਕੀਤੀ ਹੈ। ਉਸ ਦੇ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਪੋਸਟਮਾਰਟਮ ਉਪਰੰਤ ਲਾਸ਼ਾਂ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ। ਪਿੰਡ ਬੜਵਾ ਵਿਖੇ ਇਕੋ ਸਮੇਂ 2 ਲਾਸ਼ਾਂ ਦੇ ਪਹੁੰਚਣ ਨਾਲ ਮਾਹੌਲ ਗਮਗੀਨ ਸੀ।

'ਮੇਰੇ ਰਸ਼ਕੇ ਕਮਰ' 'ਤੇ ਅਰਸ਼ੀ ਖਾਨ ਨੇ ਲਗਾਏ ਠੁਮਕੇ, ਵੀਡੀਓ ਵਾਇਰਲ
NEXT STORY