ਮਮਦੋਟ (ਸੰਜੀਵ, ਧਵਨ) - ਵੀਰਵਾਰ ਦੇਰ ਸ਼ਾਮ ਨੂੰ ਕਰਿਆਨੇ ਦਾ ਸਾਮਾਨ ਉਤਾਰ ਰਹੇ ਟੈਂਪੂ ਨੂੰ ਨਿੱਜੀ ਇੰਜੀਨੀਅਰਿੰਗ ਕਾਲਜ ਦੀ ਬੱਸ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ 'ਚ ਟੈਂਪੂ ਚਾਲਕ ਗੰਭੀਰ ਜ਼ਖਮੀ ਹੋ ਗਿਆ। ਮੌਕੇ 'ਤੇ ਲੋਕਾਂ ਦੀ ਸਹਾਇਤਾ ਨਾਲ ਜ਼ਖਮੀ ਨੂੰ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ, ਜਿਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਫਿਰੋਜ਼ਪੁਰ ਤੋਂ ਬਾਅਦ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਉਧਰ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਬੱਸ ਚਾਲਕ ਫਰਾਰ ਹੋ ਗਿਆ।
ਜਾਣਕਾਰੀ ਮੁਤਾਬਕ ਟੈਂਪੂ ਚਾਲਕ ਪ੍ਰੇਮ ਕੁਮਾਰ ਉਰਫ ਪੱਪੂ ਛਾਬੜਾ ਗੁਰਦੁਆਰਾ ਬਾਬਾ ਵਿਸ਼ਵਕਰਮਾ ਦੇ ਲਾਗੇ ਕਰਿਆਨੇ ਦਾ ਸਾਮਾਨ ਉਤਾਰ ਰਿਹਾ ਸੀ ਕਿ ਫਿਰੋਜ਼ਪੁਰ ਤੋਂ ਨਿੱਜੀ ਇੰਜੀਨੀਅਰਿੰਗ ਕਾਲਜ ਦੀ ਬੱਸ ਨੇ ਪਿਛਲੇ ਪਾਸਿਓਂ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਦੌਰਾਨ ਟੈਂਪੂ ਦੁਕਾਨ ਦੀ ਕੰਧ ਤੋੜਦਾ ਹੋਇਆ ਅੰਦਰ ਧੱਸ ਗਿਆ ਅਤੇ ਟੈਂਪੂ ਚਾਲਕ ਦੇ ਸਿਰ ਵਿਚ ਗੰਭੀਰ ਸੱਟਾਂ ਲੱਗ ਗਈਆਂ। ਘਟਨਾ ਦੀ ਸੂਚਨਾ ਮਿਲਦਿਆਂ ਥਾਣਾ ਮਮਦੋਟ ਦੀ ਪੁਲਸ ਮੌਕੇ 'ਤੇ ਪੁੱਜੀ ਅਤੇ ਬੱਸ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਦੀਕਸ਼ਾਰਥੀ ਵੈਰਾਗੀ ਅਤੇ ਵੈਰਾਗਣਾਂ ਦੀ ਕੇਸਰ ਤਿਲਕ ਰਸਮ ਅਦਾ
NEXT STORY