ਚੰਡੀਗੜ੍ਹ (ਸੁਸ਼ੀਲ) - ਆਟੋ ਚਾਲਕ ਹੁਣ ਚੌਰਾਹਿਆਂ ਤੇ ਲਾਈਟ ਪੁਆਇੰਟਾਂ ਕੋਲ ਸਵਾਰੀਆਂ ਚੜ੍ਹਾ ਤੇ ਉਤਾਰ ਨਹੀਂ ਸਕਣਗੇ ਜੇਕਰ ਉਹ ਇੰਝ ਕਰਦੇ ਹਨ ਤਾਂ ਟ੍ਰੈਫਿਕ ਪੁਲਸ ਤੁਰੰਤ ਹੀ ਉਨ੍ਹਾਂ ਦਾ ਚਲਾਨ ਕਰੇਗੀ। ਆਟੋ ਕਾਰਨ ਸ਼ਹਿਰ ਦੇ ਮੁੱਖ ਲਾਈਟ ਪੁਆਇੰਟਾਂ ਤੇ ਚੌਰਾਹਿਆਂ 'ਤੇ ਅਕਸਰ ਜਾਮ ਲਗ ਰਿਹਾ ਸੀ। ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਜਾਮ ਨੂੰ ਖਤਮ ਕਰਨ ਲਈ ਜਾਮ ਲੱਗਣ ਵਾਲੇ ਪੰਜ ਪੁਆਇੰਟ ਚੁਣੇ ਹਨ। ਇਨ੍ਹਾਂ ਪੁਆਇੰਟਾਂ 'ਤੇ ਸਪੈਸ਼ਲ ਟ੍ਰੈਫਿਕ ਪੁਲਸ ਕਰਮਚਾਰੀਆਂ ਦੀ ਡਿਊਟੀ ਲਾਈ ਹੈ।
ਟ੍ਰੈਫਿਕ ਪੁਲਸ ਅਨੁਸਾਰ ਆਟੋ ਚਾਲਕਾਂ ਵਲੋਂ ਪੀ. ਜੀ. ਆਈ. ਚੌਰਾਹੇ, ਟ੍ਰਿਬਿਊਨ ਚੌਕ, ਸੈਕਟਰ-16 ਜਨਰਲ ਹਸਪਤਾਲ, ਕਿਸਾਨ ਭਵਨ ਚੌਕ ਤੇ ਸੈਕਟਰ-31/32 ਦੇ ਚੌਕ 'ਚ ਜਾਮ ਲਾਇਆ ਜਾ ਰਿਹਾ ਸੀ, ਜਿਸ ਕਾਰਨ ਆਮ ਵਾਹਨ ਚਾਲਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਾਮ ਤੋਂ ਨਿਜਾਤ ਦਿਵਾਉਣ ਲਈ ਕੁਝ ਹੀ ਦਿਨ ਪਹਿਲਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਚੰਡੀਗੜ੍ਹ ਪੁਲਸ ਨੂੰ ਕਿਹਾ ਸੀ, ਜਿਸ ਤੋਂ ਬਾਅਦ ਪੁਲਸ ਨੇ ਆਟੋ ਵਲੋਂ ਸਵਾਰੀਆਂ ਉਤਾਰਨ ਤੇ ਚੜ੍ਹਾਉਣ ਵਾਲੀਆਂ ਪੰਜ ਥਾਵਾਂ ਨੂੰ ਚੁਣਿਆ ਸੀ।
ਸਵਾਰੀ ਲੈਣ ਲਈ ਕਿਤੇ ਵੀ ਰੁਕ ਜਾਂਦੇ ਹਨ ਆਟੋ ਚਾਲਕ
ਟ੍ਰੈਫਿਕ ਪੁਲਸ ਨੇ ਦੱਸਿਆ ਕਿ ਆਟੋ ਚਾਲਕ ਸਵਾਰੀ ਲੈਣ ਲਈ ਕਿਤੇ ਵੀ ਆਟੋ ਰੋਕ ਲੈਂਦੇ ਹਨ, ਜਿਸ ਕਾਰਨ ਹਾਦਸਾ ਤੇ ਜਾਮ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਆਟੋ ਚਾਲਕਾਂ ਨੂੰ ਜਾਗਰੂਕ ਕਰ ਚੁੱਕੇ ਹਨ ਪਰ ਉਹ ਰੂਲ ਨਹੀਂ ਮੰਨਦੇ।
10 ਹਜ਼ਾਰ ਆਟੋ ਤੇ ਇਕ ਹਜ਼ਾਰ ਟੈਕਸੀਆਂ ਚੱਲਦੀਆਂ ਹਨ ਸ਼ਹਿਰ 'ਚ
ਚੰਡੀਗੜ੍ਹ ਦੀਆਂ ਸੜਕਾਂ 'ਤੇ ਹਰ ਰੋਜ਼ ਲਗਭਗ 10 ਹਜ਼ਾਰ ਆਟੋ ਤੇ ਇਕ ਹਜ਼ਾਰ ਟੈਕਸੀਆਂ ਚੱਲਦੀਆਂ ਹੈ। ਸਭ ਤੋਂ ਵੱਧ ਜਾਮ ਆਟੋ ਚਾਲਕਾਂ ਵਲੋਂ ਹੁੰਦਾ ਹੈ। ਆਟੋ ਚਾਲਕਾਂ ਵਲੋਂ ਇਕਦਮ ਬਰੇਕ ਲਾਉਣਾ ਹਾਦਸੇ ਦਾ ਕਾਰਨ ਬਣ ਸਕਦਾ ਹੈ। ਪੁਲਸ ਨੇ ਕਿਹਾ ਕਿ ਉਹ ਚੰਡੀਗੜ੍ਹ 'ਚ ਆਟੋ ਚਾਲਕਾਂ ਨੂੰ ਤਾਂ ਜਾਗਰੂਕ ਕਰ ਦਿੰਦੇ ਹਨ ਪਰ ਮੋਹਾਲੀ ਤੇ ਪੰਚਕੂਲਾ ਤੋਂ ਆਉਣ ਵਾਲੇ ਆਟੋ ਚਾਲਕਾਂ ਨੂੰ ਕਿੰਝ ਸਮਝਾਉਣ।
3 ਕਰੋੜ ਦੀ ਹੈਰੋਇਨ ਸਮੇਤ 3 ਕਾਬੂ
NEXT STORY