ਅੰਮ੍ਰਿਤਸਰ (ਅਵਦੇਸ਼) : ਅੰਮ੍ਰਿਤਸਰ 'ਚ ਗੰਨ ਪੁਆਇੰਟ 'ਤੇ ਚਾਲਕ ਤੋਂ ਕਾਰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਘਟਨਾ ਰਣਜੀਤ ਐਵੇਨਿਊ ਦੀ ਦੁਸਹਿਰਾ ਗਰਾਊਂਡ ਨੇੜੇ ਵਾਪਰੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸਵੇਰੇ 6 ਵਜੇ ਕਾਰ 'ਚ ਸਵਾਰ ਹੋ ਕੇ ਆਏ ਲੁਟੇਰੇ ਕਾਰ ਚਾਲਕ ਤੋਂ ਗੰਨ ਪੁਆਇੰਟ 'ਤੇ ਕਾਰ ਖੋਹ ਕੇ ਫਰਾਰ ਹੋ ਗਿਆ। ਰਣਜੀਤ ਐਵੇਨਿਊ 'ਚ ਕਾਰ ਖੋਹਣ ਦੀ ਇਹ ਤੀਸਰੀ ਘਟਨਾ ਹੈ। ਪੁਲਸ ਨੇ ਰੈੱਡ ਅਲਰਟ ਜਾਰੀ ਕਰਦੇ ਹੋਏ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਉਥੇ ਹੀ ਬੀਤੀ ਰਾਤ ਵੀ ਰਣਜੀਤ ਐਵੇਨਿਊ ਵਿਚ ਮਾਮੇ ਦੇ ਢਾਬੇ ਨੇੜੇ ਦੇਰ ਰਾਤ ਲੁਟੇਰਿਆਂ ਨੇ ਬੋਲੈਰੋ ਕਾਰ ਲੁੱਟੀ ਸੀ। ਮਹਿਜ਼ 10 ਘੰਟੇ ਬਾਅਦ ਹੀ ਸਵਿਫਟ ਕਾਰ ਖੋਹਣ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਬੋਲੈਰੇ ਕਾਰ ਵਿਚ ਸਵਾਰ ਹੋ ਕੇ ਆਏ ਸਨ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਉਹ ਉਕਤ ਲੁੱਟੀ ਹੋਈ ਬੋਲੈਰੋ ਕਾਰ ਵਿਚ ਹੀ ਆਏ ਸਨ।
ਭਾਖੜਾ ਡੈਮ 'ਚ ਪਿਛਲੇ ਸਾਲ ਦੇ ਮੁਕਾਬਲੇ ਪਾਣੀ ਦਾ ਪੱਧਰ ਘਟਿਆ
NEXT STORY