ਜਲੰਧਰ(ਪ੍ਰੀਤ)— ਪ੍ਰੈੱਸ ਫੋਟੋਗ੍ਰਾਫਰ ਟਿੰਕੂ ਪੰਡਤ ਦੀ ਪਤਨੀ ਤੋਂ ਬੀਤੇ ਦਿਨ ਕੇ. ਐੱਮ. ਵੀ. ਕਾਲਜ ਰੋਡ 'ਤੇ ਲੁਟੇਰਾ ਸੋਨੇ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਿਆ। ਟਿੰਕੂ ਪੰਡਤ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਰਮਨ ਸ਼ਰਮਾ ਦੁਪਹਿਰ ਕਰੀਬ 3 ਵਜੇ ਬੇਟੀ ਕੇ. ਐੱਮ. ਵੀ. ਕਾਲਜ ਤੋਂ ਲੈ ਕੇ ਵਾਪਸ ਆ ਰਹੀ ਸੀ। ਉਹ ਐਕਟਿਵਾ 'ਤੇ ਕਾਲਜ ਤੋਂ ਨਿਕਲੀ ਹੀ ਸੀ ਕਿ ਅਚਾਨਕ ਪਿੱਛੇ ਤੋਂ ਮੋਟਰਸਾਈਕਲ 'ਤੇ ਆਏ ਇਕ ਲੁਟੇਰੇ ਨੇ ਉਸ ਦੇ ਕੰਨ ਦੀਆਂ ਵਾਲੀਆਂ ਝਪਟ ਲਈਆਂ। ਰਮਨ ਸ਼ਰਮਾ ਨੇ ਰੌਲਾ ਪਾਇਆ ਅਤੇ ਦੋਆਬਾ ਚੌਕ ਤੱਕ ਪਿੱਛਾ ਕੀਤਾ। ਉਸ ਦਾ ਰੌਲਾ ਸੁਣ ਕੇ ਕਈ ਲੋਕਾਂ ਨੇ ਵੀ ਪਿੱਛਾ ਕੀਤਾ ਪਰ ਲੁਟੇਰਾ ਫਰਾਰ ਹੋਣ 'ਚ ਸਫਲ ਰਿਹਾ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਨੂੰ ਦੋਆਬਾ ਚੌਕ ਵੱਲ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਲੁਟੇਰੇ ਦੀ ਤਸਵੀਰ ਵੀ ਮਿਲੀ ਹੈ। ਪੁਲਸ ਦੋਸ਼ੀ ਦੀ ਭਾਲ ਕਰ ਰਹੀ ਹੈ। ਇਸੇ ਤਰ੍ਹਾਂ ਟਾਂਡਾ ਰੋਡ ਅਤੇ ਜੇ. ਪੀ. ਨਗਰ ਰੋਡ 'ਤੇ ਵੀ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ।
ਹਰਬੰਸ ਨਗਰ ਵਾਸੀ ਸਾਰਿਕਾ ਪਤਨੀ ਰਜਤ ਸਿੱਕਾ ਨੇ ਪੁਲਸ ਨੂੰ ਦੱਸਿਆ ਕਿ ਬੀਤੇ ਦਿਨ ਦੁਪਹਿਰ ਦੇ ਸਮੇਂ ਉਹ ਕਿੱਟੀ ਪਾਰਟੀ ਤੋਂ ਆਪਣੇ ਘਰ ਰਿਕਸ਼ਾ 'ਤੇ ਆ ਰਹੀ ਸੀ ਕਿ ਜੇ. ਪੀ. ਨਗਰ ਰੋਡ 'ਤੇ ਪਿੱਛੇ ਤੋਂ ਆਏ ਲੁਟੇਰੇ ਨੇ ਉਸ ਦਾ ਪਰਸ ਝਪਟ ਲਿਆ ਅਤੇ ਫਰਾਰ ਹੋ ਗਿਆ। ਉਸ ਨੇ ਰੌਲਾ ਪਾਇਆ ਪਰ ਲੁਟੇਰਾ ਫਰਾਰ ਗਿਆ। ਸਾਰਿਕਾ ਮੁਤਾਬਕ ਪਰਸ 'ਚ 21,500 ਰੁਪਏ ਨਕਦ, ਆਈਫੋਨ ਅਤੇ ਹੋਰ ਦਸਤਾਵੇਜ਼ ਸਨ। ਪੁਲਸ ਮੁਤਾਬਕ ਸਾਰਿਕਾ ਸਿੱਕਾ ਦੇ ਪਤੀ ਗੁਲਾਬ ਰੈਸਟੋਰੈਂਟ 'ਚ ਬਤੌਰ ਮੈਨੇਜਰ ਦੇ ਤੌਰ 'ਤੇ ਤਾਇਨਾਤ ਹੈ। ਪੁਲਸ ਜਾਂਚ ਦੌਰਾਨ ਵਾਰਦਾਤ ਸਥਾਨ ਦੇ ਨੇੜੇ ਤੋਂ ਹੀ ਸੀ. ਸੀ. ਟੀ. ਵੀ. ਫੁਟੇਜ ਮਿਲੀ ਹੈ, ਜਿਸ 'ਚ ਲੁਟੇਰੇ ਦੀ ਤਸਵੀਰ ਸਪਸ਼ਟ ਦਿਖਾਈ ਦੇ ਰਹੀ ਹੈ। ਪੁਲਸ ਲੁਟੇਰੇ ਦੀ ਪਛਾਣ ਦੀ ਕੋਸ਼ਿਸ ਕਰ ਰਹੀ ਹੈ। ਇਸੇ ਤਰ੍ਹਾਂ ਦੁਪਹਿਰ ਕਰੀਬ 3 ਵਜੇ ਮਹਿਲਾ ਸੀਮਾ ਵਾਸੀ ਗੋਬਿੰਦ ਨਗਰ ਟਾਂਡਾ ਰੋਡ 'ਤੇ ਧਾਰਮਿਕ ਸਥਾਨ ਦੇ ਨੇੜੇ ਤੋਂ ਗੁਜ਼ਰ ਰਹੀ ਸੀ ਕਿ ਅਚਾਨਕ ਲੁਟੇਰੇ ਨੇ ਉਸ ਦਾ ਪਰਸ ਖੋਹ ਲਿਆ। ਪਰਸ 'ਚ ਨਕਦੀ, ਮੋਬਾਈਲ, ਏ. ਟੀ. ਐੱਮ, ਕਾਰਡ ਅਤੇ ਹੋਰ ਦਸਤਾਵੇਜ਼ ਸਨ। ਥਾਣਾ ਨੰਬਰ 8 ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
'ਜਗ ਬਾਣੀ' ਦੀ ਖ਼ਬਰ ਦਾ ਅਸਰ: ਵਿਦਿਆਰਥੀ ਨੂੰ ਆਸ਼ਿਕੀ ਦਾ ਪਾਠ ਪੜ੍ਹਾਉਣ ਵਾਲੀ ਪ੍ਰਿੰਸੀਪਲ ਸਸਪੈਂਡ
NEXT STORY