ਤਪਾ ਮੰਡੀ (ਸ਼ਾਮ, ਗਰਗ) — ਸੌਹੀਆਣਾ ਗੁਰਦੁਆਰਾ ਸਾਹਿਬ ਧੌਲਾ ਨੇੜੇ ਸੋਮਵਾਰ ਸਵੇਰੇ 7 ਵਜੇ ਦੇ ਕਰੀਬ ਇਕ ਕਾਰ 'ਚ ਸਵਾਰ ਸ਼ਹੀਦ ਅਮਰਜੀਤ ਸਿੰਘ ਵੈੱਲਫੇਅਰ ਸੋਸਾਇਟੀ ਦੇ ਸਕੱਤਰ ਦੇ ਕੰਨ 'ਤੇ ਮੁੱਕਾ ਮਾਰ ਕੇ 37,500 ਰੁਪਏ ਲੁੱਟ ਲਏ ਗਏ। ਹਸਪਤਾਲ ਤਪਾ 'ਚ ਜ਼ੇਰੇ ਇਲਾਜ ਬੇਅੰਤ ਸਿੰਘ ਬਾਜਵਾ ਨੇ ਦੱਸਿਆ ਕਿ ਉਹ ਸਵੇਰੇ 7 ਵਜੇ ਦੇ ਕਰੀਬ ਕਾਰ ਰਾਹੀਂ ਚੰਡੀਗੜ੍ਹ ਜਾ ਰਿਹਾ ਸੀ। ਜਦੋਂ ਉਹ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਚੜ੍ਹਿਆ ਤੇ ਸੌਹੀਆਣਾ ਗੁਰਦੁਆਰਾ ਸਾਹਿਬ ਦੇ ਨੇੜੇ ਪੰਪ ਤੋਂ ਤੇਲ ਪਵਾਉਣ ਲਈ ਮੁੜਿਆ ਤਾਂ ਭੰਗੂ ਦੀ ਇਕ ਟਰੈਕਟਰ-ਟਰਾਲੀ ਨੂੰ ਕਰਾਸ ਕਰਨ ਮੌਕੇ ਤਪਾ ਸਾਈਡ ਤੋਂ ਆਈ ਇਕ ਕਾਰ 'ਚ ਸਵਾਰ ਵਿਅਕਤੀ ਨੇ ਉਸ ਦੇ ਕੰਨ 'ਤੇ ਲੱਗੇ ਮੋਬਾਇਲ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਆਪਣਾ ਮੋਬਾਇਲ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਆਪਣਾ ਮੋਬਾਇਲ ਨਹੀਂ ਛੱਡਿਆ। ਉਕਤ ਵਿਅਕਤੀ ਉਸ ਦੀ ਸਾਈਡ ਵਾਲੀ ਜੇਬ 'ਚ ਪਾਏ ਹੋਏ 37,500 ਰੁਪਏ ਖੋਹ ਕੇ ਸਟਾਰਟ ਗੱਡੀ ਨੂੰ ਲੈ ਕੇ ਫਰਾਰ ਹੋ ਗਿਆ। ਉਸ ਨੇ ਦੱਸਿਆ ਕਿ ਲੁੱਟ-ਖੋਹ ਕਰਨ ਵਾਲੇ ਵਿਅਕਤੀ ਨੂੰ ਉਹ ਨਿੱਜੀ ਤੌਰ 'ਤੇ ਜਾਣਦਾ ਹੈ, ਜੋ ਕਿ ਨੇੜਲੇ ਪਿੰਡ ਦਾ ਹੀ ਵਸਨੀਕ ਹੈ ਤੇ ਆਪਣੇ ਆਪ ਨੂੰ ਕਾਂਗਰਸੀ ਕਹਾਉਂਦਾ ਹੈ।
ਜਦ ਡੀ. ਐੱਸ. ਪੀ. ਤਪਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੌਕੇ 'ਤੇ ਹਾਜ਼ਰ ਲੋਕਾਂ ਨਾਲ ਗੱਲਬਾਤ ਕਰਕੇ ਡੂੰਘਾਈ ਨਾਲ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।
ਖਹਿਰਾ ਨੇ ਕਾਂਗਰਸ ਨੂੰ ਦੱਸਿਆ 'ਗੁਨਾਹਗਾਰ', ਸਕਾਲਰਸ਼ਿਪ 'ਤੇ ਚੁੱਕੇ ਸਵਾਲ
NEXT STORY