ਰੋਪੜ (ਸ਼ਰਮਾ)-ਗੁੱਗਾ ਮੈਡ਼ੀ ਕਮੇਟੀ ਘਨੌਲੀ ਅਤੇ ਨਗਰ ਖੇਡ਼ਾ ਪ੍ਰਬੰਧਕੀ ਕਮੇਟੀ ਵਲੋਂ ਸਾਲਾਨਾ ਧਾਰਮਕ ਸਮਾਗਮ ਕਰਵਾਉਣ ਸਬੰਧੀ ਮੀਟਿੰਗ ਗੁਰਿੰਦਰ ਸਿੰਘ ਗੋਗੀ ਤੇ ਕਰਮਜੀਤ ਸਿੰਘ ਦੀ ਅਗਵਾਈ ’ਚ ਹੋਈ। ਇਸ ਮੌਕੇ ਗੁੱਗਾ ਮੈਡ਼ੀ ਕਮੇਟੀ ਦੇ ਖਜ਼ਾਨਚੀ ਸੁਖਦੇਵ ਸਿੰਘ ਨੇ ਦੱਸਿਆ ਕਿ ਨਗਰ ਖੇਡ਼ਾ ਘਨੌਲੀ ਦੇ ਸਥਾਨ ’ਤੇ ਗ੍ਰਾਮ ਪੰਚਾਇਤ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹੋਣ ਵਾਲੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹਨ। ਇਸ ਦੌਰਾਨ 17 ਫਰਵਰੀ ਨੂੰ ਝੰਡੇ ਦੀ ਰਸਮ ਦੁਪਹਿਰ 12 ਵਜੇ ਅਤੇ ਭੰਡਾਰਾ 12.30 ਵਜੇ ਲਾਇਆ ਜਾਵੇਗਾ। ਰਾਤ 8 ਤੋਂ 12 ਵਜੇ ਤੱਕ ਜਾਗਰਣ ਦੌਰਾਨ ਸਵੱਈਏ ਜਗਦੀਸ਼ ਚੰਦ ਟੱਪਰੀਆਂ ਹਰਿਆਣੇ ਵਾਲੇ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਸਮੇਂ ਗੁਰਿੰਦਰ ਸਿੰਘ ਗੋਗੀ, ਕਰਮਜੀਤ ਸਿੰਘ ਤੇ ਕਮੇਟੀ ਮੈਂਬਰਾਂ ਵਲੋਂ ਸਮਾਗਮ ਦਾ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਸਰਦੂਲ ਸਿੰਘ, ਸੁਰਿੰਦਰ ਸਿੰਘ, ਪੋਲਾ ਸਿੰਘ, ਓਮ ਪ੍ਰਕਾਸ਼, ਲਾਭ ਸਿੰਘ, ਸੁਰਿੰਦਰ ਬੈਹਕੀ, ਮਾਤਾ ਰਾਮ, ਸੁਰਜੀਤ ਸਿੰਘ, ਬੰਟੀ ਆਦਿ ਹਾਜ਼ਰ ਸਨ।
ਪ੍ਰਭੂ ਭਗਤੀ,ਗਊ ਸੇਵਾ ਤੇ ਦਾਨ ਬਿਨਾਂ ਮਨੁੱਖ ਦੀ ਸ਼ਕਤੀ ਅਸੰਭਵ : ਕ੍ਰਿਸ਼ਨਾ ਨੰਦ, ਸ਼ਾਸਤਰੀ
NEXT STORY