ਰੋਪੜ (ਕਟਾਰੀਆ/ਕਿਰਨ) - ਪ੍ਰਭੂ ਭਗਤੀ, ਗਊ ਸੇਵਾ ਤੇ ਦਾਨ ਤੋਂ ਬਿਨਾਂ ਮਨੁੱਖ ਦੀ ਸ਼ਕਤੀ ਅਸੰਭਵ ਹੈ। ਇਹ ਪ੍ਰਵਚਨ ਰਾਸ਼ਟਰੀ ਪ੍ਰਧਾਨ ਗਊ ਸਵਾ ਮਿਸ਼ਨ ਸਵਾਮੀ ਕ੍ਰਿਸ਼ਨਾ ਨੰਦ ਮਹਾਰਾਜ ਭੂਰੀਵਾਲਿਆਂ ਤੇ ਕਥਾਵਾਚਕ ਰਵੀ ਨੰਦਨ ਸ਼ਾਸਤਰੀ ਨੇ ਗਊ ਮਾਤਾ ਦੀ ਰੱਖਿਆ ਲਈ ਉੱਤਰ ਪ੍ਰਦੇਸ਼ ਪ੍ਰਯਾਗਰਾਜ ਕੁੰਭ ਵਿਖੇ ਚੱਲ ਰਹੀ ਸ਼੍ਰੀਮਦ ਭਾਗਵਤ ਮਹਾਪੁਰਾਣ ਕਥਾ ਦੇ ਤੀਜੇ ਦਿਨ ਕਥਾ ਉਪਰੰਤ ਕੀਤੇ। ਸਵਾਮੀ ਜੀ ਨੇ ਕਿਹਾ ਜੋ ਮਨੁੱਖ ਸੇਵਾ ਸਿਮਰਨ ਤੇ ਗਊ ਮਾਤਾ ਲਈ ਦਾਨ ਕਰਦਾ ਹੈ, ਪ੍ਰਮਾਤਮਾ ਉਸ ਦੀਆਂ 7 ਪੀਡ਼ੀਆਂ ਨੂੰ ਤਾਰਦੇ ਹੋਏ ਖੁਸ਼ਹਾਲ ਜੀਵਨ ਦਿੰਦੇ ਹਨ ਅਤੇ ਅਨੰਤ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਇਸ ਮੌਕੇ ਰਵੀ ਨੰਦਨ ਸ਼ਾਸਤਰੀ, ਸਵਾਮੀ ਕ੍ਰਿਸ਼ਨਾ ਨੰਦ, ਸਵਾਮੀ ਆਤਮਾ ਨੰਦ ਜੀ, ਸੰਤ ਬਲਵਿੰਦਰ ਸਿੰਘ, ਭਜਨ ਸਮਰਾਟ ਭਗਤ ਮੇਹਰ ਜੀ ਨੇ ਵੀ ਰਾਧਾ ਕ੍ਰਿਸ਼ਨ ਜੀ ਦੇ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਦਿਆਂ ਗਊ ਸੇਵਾ ਲਈ ਪ੍ਰੇੇਰਿਤ ਕੀਤਾ। ਇਸ ਮੌਕੇ ਸੰਤ ਮੰਡਲੀਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
ਗਿਆਨ ਗੁਰੂੁਕੁਲ ਕੋਚਿੰਗ ਸੰਸਥਾਨ ਦੇ ਵਿਦਿਆਰਥੀਆਂ ਨੇ ਜੇ.ਈ.ਈ. ਮੈਂਨਸ ’ਚ ਪਾਈ ਜ਼ਬਰਦਸਤ ਸਫਲਤਾ
NEXT STORY