ਜਲੰਧਰ(ਮਹੇਸ਼)— ਜਲੰਧਰ ਕੈਂਟ 'ਚ ਸ਼ੁੱਕਰਵਾਰ ਨੂੰ ਸ਼ੀਸ਼ੇ ਤੋੜ ਕੇ ਇਕ ਦੁਕਾਨ 'ਚ ਵੜਿਆ ਸਾਂਬਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਅਤੇ ਮੌਕੇ 'ਤੇ ਹੀ ਮੌਤ ਹੋ ਗਈ। ਗੋਲਡਨ ਕੰਟੀਨ ਦੇ ਮਾਲਕ ਹਰਦਿਆਲ ਸਿੰਘ ਨੇ ਦੱਸਿਆ ਕਿ ਸਾਂਬਰ ਦੀ ਗਰਦਨ ਕੱਟ ਜਾਣ ਨਾਲ ਉਸ ਦੀ ਦੁਕਾਨ 'ਚ ਖੂਨ ਹੀ ਖੂਨ ਹੋ ਗਿਆ।
ਉਸ ਨੇ ਕਿਹਾ ਕਿ ਇਸ ਸਬੰਧ 'ਚ ਉਸ ਨੇ ਆਰਮੀ ਪੁਲਸ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਮੌਕੇ 'ਤੇ ਆ ਕੇ ਸਾਂਬਰ ਦੇ ਦੁਕਾਨ 'ਚ ਵੜ ਕੇ ਮਰ ਜਾਣ ਦੀ ਖਬਰ ਬਾਰੇ ਵਣ ਵਿਭਾਗ ਨੂੰ ਸੂਚਿਤ ਕੀਤਾ ਅਤੇ ਵਣ ਵਿਭਾਗ ਨੇ ਉਥੇ ਆ ਕੇ ਮਰੇ ਹੋਏ ਸਾਂਬਰ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਇਸ ਦੌਰਾਨ ਲੋਕਾਂ ਦੀ ਭਾਰੀ ਭੀੜ ਵੀ ਇਕੱਠੀ ਹੋ ਗਈ।
ਕਾਂਗਰਸ ਸਰਕਾਰ ਲੋਕਾਂ ਦੀਆਂ ਆਸਾਂ 'ਤੇ ਖਰਾ ਉੱਤਰੀ : ਉਦੋਕੇ
NEXT STORY