ਸੰਗਰੂਰ (ਬੇਦੀ, ਯਾਦਵਿੰਦਰ, ਜਨੂਹਾ, ਹਰਜਿੰਦਰ, ਵਿਵੇਕ ਸਿੰਧਵਾਨੀ)-ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿਖੇ ਪੰਜਾਬ ਸਰਕਾਰ ਖੇਡ ਵਿਭਾਗ ਵੱਲੋਂ ਘਨਸ਼ਿਆਮ ਥੋਰੀ, ਆਈ. ਏ. ਐੱਸ. ਮਾਣਯੋਗ ਡਿਪਟੀ ਕਮਿਸ਼ਨਰ, ਸੰਗਰੂਰ ਅਤੇ ਜ਼ਿਲਾ ਪ੍ਸ਼ਾਸਨ ਦੀ ਯੋਗ ਅਗਵਾਈ ’ਚ ਪੰਜਾਬ ਰਾਜ ਖੇਡਾਂ ਗੇਮ ਅਥਲੈਟਿਕਸ (ਲਡ਼ਕੀਆਂ) ਅਤੇ ਰੋਲਰ ਸਕੇਟਿੰਗ (ਲਡ਼ਕੀਆਂ) ਅੰਡਰ-18 ਗਰੁੱਪ ’ਚ ਸ਼ੁਰੂ ਹੋਈਆਂ ਗਈਆਂ ਹਨ। ਇਨ੍ਹਾਂ ਖੇਡਾਂ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ, ਮਿਸ. ਇਨਾਇਤ ਗੁਪਤਾ, ਪੀ. ਸੀ. ਐੱਸ. ਸਹਾਇਕ ਕਮਿਸ਼ਨਰ, ਸੰਗਰੂਰ ਨੇ ਕੀਤਾ। ਇਸ ਮੌਕੇ ਇਕੱਤਰ ਖਿਡਾਰਨਾਂ ਅਤੇ ਆਫੀਸ਼ੀਅਲਜ਼ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਗੇਮਜ਼ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਕਰਵਾਈਆਂ ਜਾ ਰਹੀਆਂ ਹਨ ਅਤੇ ਪੰਜਾਬ ਸਰਕਾਰ ਵੱਲੋਂ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਇਸ ਸਮੇਂ ਅਥਲੈਟਿਕਸ ਦੀਆਂ ਖਿਡਾਰਨਾਂ ਵੱਲੋਂ 1500 ਮੀਟਰ ਦੌਡ਼ ਲਗਾਈ ਗਈ, ਜਿਸ ’ਚ ਬ੍ਰਹਮਜੋਤ ਕੌਰ ਨਵਾਂ ਸ਼ਹਿਰ ਨੇ ਪਹਿਲਾ, ਪ੍ਰਿਅੰਕਾ ਰੂਪਨਗਰ ਨੇ ਦੂਸਰਾ ਅਤੇ ਜਸਵਿੰਦਰ ਕੌਰ ਅੰਮ੍ਰਿਤਸਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਡਿਸਕਸ ਥ੍ਰੋਅ ਈਵੈਂਟ ’ਚ ਜਸਮੀਤ ਕੌਰ ਲੁਧਿਆਣਾ ਨੇ ਪਹਿਲਾ ਸਥਾਨ, ਮਨਜੋਤ ਕੌਰ ਤਰਨਤਾਰਨ ਨੇ ਦੂਸਰਾ ਅਤੇ ਮਨਦੀਪ ਕੌਰ ਸੰਗਰੂਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਖੇਡਾਂ ’ਚ ਹਿੱਸਾ ਲੈ ਰਹੀਆਂ ਖਿਡਾਰਨਾਂ ਨੂੰ ਵਿਭਾਗ ਵੱਲੋਂ 200 ਰੁਪਏ ਪ੍ਰਤੀ ਖਿਡਾਰਨ ਪ੍ਰਤੀ ਦਿਨ ਦੀ ਦਰ ਨਾਲ ਖੁਰਾਕ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸਮੇਂ ਸ਼੍ਰੀ ਯੋਗਰਾਜ ਜ਼ਿਲਾ ਖੇਡ ਅਫਸਰ ਸੰਗਰੂਰ, ਨਵਦੀਪ ਸਿੰਘ ਜੂਨੀਅਰ ਰੋਲਰ ਸਕੇਟਿੰਗ ਕੋਚ, ਸ਼੍ਰੀ ਰਣਬੀਰ ਸਿੰਘ ਜੂਨੀਅਰ ਅਥਲੈਟਿਕਸ ਕੋਚ, ਸ਼੍ਰੀ ਮੁਹੰਮਦ ਹਬੀਬ ਜੂਨੀਅਰ ਬਾਕਸਿੰਗ ਕੋਚ, ਸ਼੍ਰੀ ਹਰਮਿੰਦਰਪਾਲ ਸਿੰਘ ਘੁੰਮਣ ਅਥਲੈਟਿਕਸ ਕੋਚ, ਸ਼੍ਰੀ ਗੁਰਪ੍ਰੀਤ ਸਿੰਘ ਹਾਕੀ ਕੋਚ ਸੁਨਾਮ, ਸ਼੍ਰੀ ਗੁਰਦਿੱਤ ਸਿੰਘ ਅਥਲੈਟਿਕਸ ਕੋਚ, ਮੁਹੰਮਦ ਸਲੀਮ ਕ੍ਰਿਕਟ ਕੋਚ, ਰਾਜਬੀਰ ਸਿੰਘ ਲੇਖਾਕਾਰ ਤੋਂ ਇਲਾਵਾ ਖੇਡ ਵਿਭਾਗ ਦੇ ਸਮੂਹ ਕੋਚਿਜ਼ ਅਤੇ ਆਫੀਸ਼ੀਅਲਜ਼ ਹਾਜ਼ਰ ਸਨ।
2245 ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਕੀਤੇ ਤਕਸੀਮ
NEXT STORY