ਸੰਗਰੂਰ (ਬੋਪਾਰਾਏ)-ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌਡ਼ ਵਿਖੇ ਕਾਲਜ ਦੇ ਪ੍ਰਿੰਸੀਪਲ ਡਾ. ਪਰਮਜੀਤ ਕੌਰ ਦੀ ਅਗਵਾਈ ’ਚ 7 ਰੋਜ਼ਾ ਐੱਨ. ਐੱਸ. ਐੱਸ. ਕੈਂਪ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਸਮਾਪਤੀ ਸਮਾਗਮ ’ਚ ਮੁੱਖ ਮਹਿਮਾਨ ਦੇ ਤੌਰ ’ਤੇ ਪ੍ਰਿੰਸੀਪਲ ਗਿਆਨੀ ਬਾਬੂ ਸਿੰਘ ਸੰਦੌਡ਼ ਹਾਜ਼ਰ ਹੋਏ। ਕੈਂਪ ਦੇ ਕੋਆਡੀਨੇਟਰ ਪ੍ਰੋ. ਰਜਿੰਦਰ ਕੁਮਾਰ ਵੱਲੋ ਆਏ ਮਹਿਮਾਨਾਂ ਤੇ ਵਲੰਟੀਅਰਜ਼ ਨੂੰ ‘ਜੀ ਆਇਆਂ’ ਕਿਹਾ ਗਿਆ। ਉਨ੍ਹਾਂ ਵਲੰਟੀਅਰਜ਼ ਨੂੰ ਸੰਬੋਧਨ ਕਰਦਿਆਂ ਐੱਨ. ਐੱਸ. ਐੱਸ. ਦੀ ਮਹੱਤਤਾ ਬਾਰੇ ਵਿਸਥਾਰ ਨਾਲ ਚਾਨਣਾ ਪਿਆ ਤੇ ਹੱਥੀਂ ਕੰਮ ਕਰਨ ਦੀ ਪਿਰਤ ਨੂੰ ਜਾਰੀ ਰੱਖਣ ਦੀ ਲੋਡ਼ ’ਤੇ ਜ਼ੋਰ ਦਿੱਤਾ। ਕਾਲਜ ਦੇ ਵਲੰਟੀਅਰ ਗੁਰਿੰਦਰ ਸਿੰਘ ਵੱਲੋਂ ਸੱਤ ਰੋਜ਼ਾ ਐੱਨ.ਐੱਸ.ਐੱਸ ਕੈਂਪ ਦੀ ਰਿਪੋਰਟ ਪਡ਼੍ਹੀ ਗਈ। ਵਲੰਟੀਅਰਜ਼ ਪਰਵਿੰਦਰ ਸਿੰਘ, ਸੰਦੀਪ ਕੌਰ, ਗਗਨਦੀਪ ਕੌਰ, ਹਰਪ੍ਰੀਤ ਕੌਰ ਵੱਲੋਂ ਸੱਭਿਆਚਾਰਕ ਗੀਤ, ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਐੱਨ. ਐੱਸ. ਐੱਸ. ਕੈਂਪ ਵਲੰਟੀਅਰਜ਼ ਦਾ ਹੌਸਲਾ ਵਧਾਉਣ ਲਈ ਬੈਸਟ ਕੀਪਰ, ਗਰੁੱਪ ਲੀਡਰ, ਕੈਂਪ ਦੌਰਾਨ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਵਲੰਟੀਅਰਜ਼ ਨੂੰ ਗਿਆਨੀ ਬਾਬੂ ਸਿੰਘ ਸੰਦੌਡ਼, ਡਾ. ਕਰਮਜੀਤ ਕੌਰ, ਪ੍ਰੋ.ਕੁਲਜੀਤ ਕੌਰ, ਡਾ. ਬਚਿੱਤਰ ਸਿੰਘ ਅਤੇ ਪ੍ਰੋ. ਸ਼ੇਰ ਸਿੰਘ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਮੁੱਖ ਮਹਿਮਾਨ ਗਿਆਨੀ ਬਾਬੂ ਸਿੰਘ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਵਿਦਿਆਰਥੀਆਂ ਜੀਵਨ ਵਿਚ ਐੱਨ. ਐੱਸ. ਐੱਸ, ਦੀ ਬਹੁਤ ਮਹੱਤਤਾ ਹੈ ਕਿਉਂਕਿ ਵਿਦਿਆਰਥੀ ਜੀਵਨ ’ਚ ਪੱਕੀ ਆਦਤ ਸਾਰੀ ਜ਼ਿੰਦਗੀ ਮਨੁੱਖ ਦੇ ਨਾਲ ਜਾਂਦੀ ਹੈ। ਐੱਨ. ਐੱਸ. ਐੱਸ. ਦਾ ਮੂਲ ਸਿਧਾਂਤ ਹੈ ਉਹ ਸਾਨੂੰ ਹੱਥੀਂ ਕਿਰਤ ਕਰਨ ਪ੍ਰੇਰਣਾ ਦਿੰਦਾ ਹੈ। ਇਸ ਲਈ ਹੱਥੀਂ ਕਿਰਤ ਕਰਨਾ ਮਨੁੱਖ ਦਾ ਮੁੱਢਲਾ ਫਰਜ਼ ਹੈ। ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਡਾ. ਕਰਮਜੀਤ ਸਿੰਘ ਨੇ ਬਾਖੂਬੀ ਨਿਭਾਈ। ਇਸ ਮੌਕੇ ਪ੍ਰੋ. ਸਵਰਨਜੀਤ ਸਿੰਘ, ਪ੍ਰੋ. ਅਜੈ ਕੁਮਾਰ, ਪ੍ਰੋ. ਜਗਦੀਪ ਸਿੰਘ, ਪ੍ਰੋ. ਕੁਲਵਿੰਦਰ ਸਿੰਘ, ਪ੍ਰੋ. ਹਰਮਨ ਸਿੰਘ, ਪ੍ਰੋ. ਹਰਵਿੰਦਰ ਸਿੰਘ ਧਾਲੀਵਾਲ, ਪ੍ਰੋ. ਹਰਮੀਤ ਸਿੰਘ, ਪ੍ਰੋ. ਪਰਵਿੰਦਰ ਸਿੰਘ, ਪ੍ਰੋ. ਹਾਕਮ ਸਿੰਘ, ਪ੍ਰੋ. ਸੁਖਵਿੰਦਰ ਸਿੰਘ, ਡਾ. ਕੁਲਦੀਪ ਕੌਰ, ਪ੍ਰੋ. ਕੁਲਵਿੰਦਰ ਕੌਰ, ਪ੍ਰੋ. ਗਗਨਦੀਪ ਕੌਰ, ਪ੍ਰੋ. ਜਗਦੀਪ ਕੌਰ, ਪ੍ਰੋ. ਅਮਨਦੀਪ ਸਿੰਘ ਆਦਿ ਹਾਜ਼ਰ ਸਨ।
ਮ੍ਰਿਤਕ ਜਵਾਨ ਦੇ ਪਰਿਵਾਰ ਨੂੰ ਦਿੱਤੀ ਸਹਾਇਤਾ ਰਾਸ਼ੀ
NEXT STORY