ਸੰਗਰੂਰ (ਸਾਮ)- ਮੰਡੀ ਦੇ ਇਕ ਸੇਵਾਮੁਕਤ ਅਧਿਆਪਕ ਨੇ ਜੈਪੁਰ ’ਚ ਹੋਈਆਂ 70 ਸਾਲਾ ਵਧ ਉਮਰ ਦੀ 10 ਕਿਲੋਮੀਟਰ ਦੌਡ਼ ’ਚੋਂ ਨੈਸ਼ਨਲ ਪੱਧਰ ’ਤੇ ਤੀਸਰੀ ਪੁਜ਼ੀਸ਼ਨ ਹਾਸਲ ਕਰ ਕੇ ਕਾਂਸੀ ਦਾ ਤਮਗਾ ਅਤੇ ਪ੍ਰਸ਼ੰਸਾ ਪੱਤਰ ਪ੍ਰਾਪਤ ਕਰ ਕੇ ਸੂਬੇ ਦੇ ਨਾਲ-ਨਾਲ ਜ਼ਿਲੇ ਅਤੇ ਸਬ-ਡਵੀਜ਼ਨ ਤਪਾ ਦਾ ਨਾਂ ਰੌਸ਼ਨ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਦ ਅੱਜ ਦੌਡ਼ਾਕ ਸੁਰਿੰਦਰ ਕੁਮਾਰ ਤਪਾ ਪੁੱਜਾ ਤਾਂ ਸੋਮ ਨਾਥ ਬਹਾਵਲਪੁਰੀਆ, ਰਘੁਵੀਰ ਚੰਦ, ਪਵਨ ਕੁਮਾਰ ਪੱਖੋ, ਚਰਨ ਦਾਸ ਮੋਡ਼, ਰਮੇਸ਼ ਕੁਮਾਰ ਪੱਖੋ, ਕਾਮਰੇਡ ਕੇਵਲਕ੍ਰਿਸ਼ਨ, ਅਸ਼ੋਕ ਕੁਮਾਰ ਗੁਪਤਾ, ਵਿਨੋਦ ਕੁਮਾਰ ਗਰਗ, ਸ਼ਾਦੀ ਰਾਮ ਮਾਰਕੰਡਾ, ਮਾਸਟਰ ਸ਼ਿਵਜੀ ਰਾਮ, ਡਾ. ਹਰਬਿਲਾਸ ਰਾਏ, ਲਛਮਣ ਦਾਸ ਬਾਂਸਲ, ਮਾਸਟਰ ਨਰਿੰਦਰ ਕੁਮਾਰ, ਰਿੰਪੀ ਸ਼ਰਮਾ, ਇਕਬਾਲ ਸਿੰਘ, ਟਿੰਕੂ ਘੁੰਨਸ, ਸੂਰਜ ਬਿਜਲੀ ਵਾਲਾ, ਗੋਲਡੀ, ਡਾ.ਅਮਰ ਨਾਥ, ਰਾਮੇਸ਼ਵਰ ਦਾਸ, ਸਾਧੂ ਬਿਜਲੀ ਵਾਲਾ, ਰਾਜੂ ਮੋਡ਼, ਸੁਰੇਸ਼ ਕੁਮਾਰ ਨਿਊਲਾ, ਪ੍ਰੋ.ਅਮਰੀਸ਼ ਕੁਮਾਰ, ਡਾ. ਸ਼ੈਲੀ ਆਦਿ ਵੱਡੀ ਗਿਣਤੀ ’ਚ ਮੰਡੀ ਨਿਵਾਸੀਆਂ ਨੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਇਸ ਮੌਕੇ ਮਾਸਟਰ ਸੁਰਿੰਦਰ ਕੁਮਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਨੈਸ਼ਨਲ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ 2019 ਜੈਪੁਰ ਵਿਖੇ ਕਰਵਾਈ ਗਈ ਸੀ, ਜਿਸ ’ਚ ਵੱਖ-ਵੱਖ ਸੂਬਿਆਂ ਤੋਂ ਦੌਡ਼ਾਕਾਂ ਨੇ ਭਾਗ ਲੈ ਕੇ ਆਪਣੀ ਕਲਾਂ ਦਿਖਾਈ, ਜਿਸ ’ਚ ਹਰਿਆਣਾ ਨੇ ਪਹਿਲਾ, ਆਂਧਰਾ ਪ੍ਰਦੇਸ਼ ਨੇ ਦੂਸਰਾ ਅਤੇ ਤੀਸਰਾ ਸਥਾਨ ਪੰਜਾਬ ਨੇ ਜਿੱਤ ਹਾਸਲ ਕੀਤੀ। ਹੁਣ ਉਹ ਅੰਤਰਰਾਸ਼ਟਰੀ ਪੱਧਰ ’ਤੇ ਸਿਲੈਕਟ ਹੋਣ ਜਾ ਰਹੇ ਹਨ ਪਰ ਸਰਕਾਰਾਂ ਦੀ ਅਣਦੇਖੀ ਕਾਰਨ ਉਹ ਜਾ ਨਹੀਂ ਰਹੇ।
ਕੋਚਿੰਗ ਸੈਂਟਰ ਰੋਹੀਡ਼ਾ ਦੀਆਂ ਖਿਡਾਰਨਾਂ ਨੇ ਜਿੱਤੇ ਦੋ ਮੈਡਲ
NEXT STORY