ਸੰਗਰੂਰ (ਰਾਕੇਸ਼)-ਸਫਾਈ ਸੇਵਕਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਅਤੇ ਮਜ਼ਦੂਰ ਯੂਨੀਅਨ ਨੂੰ ਨਾਲ ਲੈ ਕੇ ਪ੍ਰਸ਼ਾਸਨ ਖਿਲਾਫ ਪੱਕੇ ਸਫਾਈ ਸੇਵਕਾਂ ਦੀਆਂ ਪਿਛਲੇ ਚਾਰ ਮਹੀਨਿਆਂ ਦੀਆਂ ਅਤੇ ਆਊਟ ਸੋਰਸਿੰਗ ਸਫਾਈ ਸੇਵਕਾਂ ਦੀਆਂ ਪਿਛਲੇ ਦੋ ਮਹੀਨਿਆਂ ਦੀਆਂ ਤਨਖਾਹਾਂ ਨਾ ਮਿਲਣ ਕਾਰਨ ਬਰਨਾਲਾ-ਬਾਜਾਖਾਨਾ ਰੋਡ ’ਤੇ ਸ਼ਾਂਤਮਈ ਢੰਗ ਨਾਲ ਧਰਨਾ ਲਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਹਲਕਾ ਸੰਗਰੂਰ ਦੇ ਐੱਮ. ਪੀ. ਭਗਵੰਤ ਮਾਨ, ਹਲਕਾ ਵਿਧਾਇਕ ਪਿਰਮਲ ਧੌਲਾ, ਭਾਰਤੀ ਕਿਸਾਨ ਯੂਨੀਅਨ ਦੇ ਆਗੂ ਚਮਕੌਰ ਸਿੰਘ ਨੈਣੇਵਾਲੀਆ, ਕੁਲਵੰਤ ਸਿੰਘ ਮਾਨ ਨੇ ਕਿਹਾ ਕਿ ਸਫਾਈ ਸੇਵਕਾਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਅਤੇ ਆਊਟ ਸੋਰਸਿੰਗ ਸਫਾਈ ਸੇਵਕਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦੇ ਕਾਰਨ ਤਕਰੀਬਨ ਪਿਛਲੇ ਇਕ ਮਹੀਨੇ ਤੋਂ ਸਫਾਈ ਸੇਵਕ ਹਡ਼ਤਾਲ ’ਤੇ ਬੈਠੇ ਹਨ ਅਤੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਸਫਾਈ ਸੇਵਕਾਂ ਦੀ ਗੱਲ ਨਾ ਸੁਣਨ ਦੇ ਕਾਰਨ ਅੱਜ ਇਹ ਸਫਾਈ ਸੇਵਕ ਵੱਖ-ਵੱਖ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਧਰਨਾ ਲਗਾਉਣ ਦੇ ਲਈ ਮਜਬੂਰ ਹੋਏ ਹਨ ਪਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਸਫਾਈ ਸੇਵਕਾਂ ਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ, ਜਿਸ ਕਰਕੇ ਸਰਕਾਰ ਦੀ ਨਾਲਾਇਕੀ ਸ਼ਰੇਆਮ ਦੇਖਣ ਨੂੰ ਮਿਲ ਰਹੀ ਹੈ ਇਸ ਤੋਂ ਇਲਾਵਾ ਤਿੰਨ ਸਫਾਈ ਸੇਵਕ ਜੋ ਕਿ 31 ਜਨਵਰੀ ਤੋਂ ਭੁੱਖ ਹਡ਼ਤਾਲ ’ਤੇ ਬੈਠੇ ਹਨ ਪਰ ਫਿਰ ਵੀ ਸਰਕਾਰ ਕੋਈ ਸਬਕ ਨਾ ਲੈਂਦਿਆਂ ਸ਼ਾਇਦ ਕਿਸੇ ਵੱਡੀ ਘਟਨਾ ਹੋਣ ਦੀ ਉਡੀਕ ਕਰਦੀ ਲੱਗਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਸਫਾਈ ਸੇਵਕਾਂ ਦੀਆਂ ਤਨਖਾਹਾਂ ਦਿੱਤੀਆਂ ਜਾਣ ਤਾਂ ਕਿ ਸ਼ਹਿਰ ਅੰਦਰ ਫੈਲੀ ਗੰਦਗੀ ਨੂੰ ਸਾਫ ਕੀਤਾ ਜਾ ਸਕੇ ਜੇਕਰ ਸਫਾਈ ਸੇਵਕ ਇਸੇ ਤਰ੍ਹਾਂ ਹਡ਼ਤਾਲ ’ਤੇ ਬੈਠੇ ਰਹੇ ਤਾਂ ਸ਼ਹਿਰ ਅੰਦਰ ਫੈਲੀ ਗੰਦਗੀ ਨਾਲ ਕਿਸੇ ਸਮੇਂ ਵੀ ਭਿਆਨਕ ਬੀਮਾਰੀ ਫੈਲ ਸਕਦੀ ਹੈ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਸਫਾਈ ਸੇਵਕ ਯੂਨੀਅਨ ਰਾਮਪੁੂਰਾ ਫੂਲ ਦੇ ਜ਼ਿਲਾ ਪ੍ਰਧਾਨ ਬਿੱਟੂ ਸਿੰਘ, ਫੈੱਡਰੇਸ਼ਨ ਦੇ ਆਗੂ ਦਰਸ਼ਨ ਸਿੰਘ ਚੀਮਾ, ਭੋਲੂ ਰਾਮ ਜ਼ਿਲਾ ਪ੍ਰਧਾਨ ਸਫਾਈ ਸੇਵਕ ਤਪਾ, ਵਿਜੈ ਕੁਮਾਰ ਹੰਡਿਆਇਆ, ਗੁਲਸ਼ਨ ਕੁਮਾਰ ਬਰਨਾਲਾ, ਰਾਜ ਕੁਮਾਰ ਰਾਜੂ ਪ੍ਰਧਾਨ ਸਫਾਈ ਸੇਵਕ ਭਦੌਡ਼, ਜਸਵੀਰ ਸਿੰਘ, ਨਰੇਸ਼ ਕੁਮਾਰ, ਬਲਵੀਰ ਸਿੰਘ, ਮੋਹਨ ਲਾਲ, ਸੰਦੀਪ ਕੁਮਾਰ, ਵੀਰ ਸਿੰਘ, ਸੁਰਿੰਦਰ ਕੁਮਾਰ, ਨਰੇਸ਼ ਕੁਮਾਰ, ਦਰਸ਼ਨ ਸਿੰਘ, ਰਮੇਸ਼ ਕੁਮਾਰ, ਬੋਘਾ ਦਾਸ, ਸੰਜੀਵ ਕੁਮਾਰ, ਕਾਲੀ ਸਿੰਘ, ਰਾਜਮੋਹਨ ਸਿੰਘ, ਕਮਲੇਸ਼ ਰਾਣੀ, ਬੀਰੋ ਦੇਵੀ, ਕ੍ਰਿਸ਼ਨਾ ਦੇਵੀ, ਸਰੋਜ ਰਾਣੀ, ਪੁਸ਼ਪਾ ਦੇਵੀ, ਨਿਰਮਲਾ ਦੇਵੀ, ਸ਼ਬੀਨਾ ਰਾਣੀ, ਸ਼ੀਲਾ ਰਾਣੀ ਆਦਿ ਹਾਜ਼ਰ ਸਨ।
ਸਵਾਈਨ ਫਲੂ ਤੋਂ ਬਚਾਅ ਸਬੰਧੀ ਜਾਗਰੂਕਤਾ ਕੈਂਪ
NEXT STORY