ਸੰਗਰੂਰ (ਬੇਦੀ, ਜਨੂਹਾ, ਯਾਦਵਿੰਦਰ, ਹਰਜਿੰਦਰ)-ਪੰਜਾਬ ਸਰਕਾਰ ਦੁਆਰਾ ‘ਤੰਦਰੁਸਤ ਪੰਜਾਬ’ ਮਿਸ਼ਨ ਅਤੇ ‘ਸਾਡਾ ਪੰਜਾਬ ਵਧਦਾ ਪੰਜਾਬ’ ਤਹਿਤ ਨਸ਼ਿਆਂ ਵਿਰੁੱਧ ਮਨਾਏ ਜਾ ਰਹੇ ਪ੍ਰੋਗਰਾਮ ਤਹਿਤ ਕਮਾਂਡੈਂਟ ਰਾਏ ਸਿੰਘ ਧਾਲੀਵਾਲ ਦੀ ਰਹਿਨੁਮਾਈ ਹੇਠ ਅੱਜ ਜ਼ਿਲਾ ਸੰਰਗੂਰ ਵਿਖੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਲਈ ਸੈਮੀਨਾਰ ਕਰਵਾਇਆ ਗਿਆ। ਕਮਾਂਡੈਂਟ ਧਾਲੀਵਾਲ ਨੇ ਦੱਸਿਆ ਕਿ ਨਸ਼ੇ, ਅਪਰਾਧ ਅਤੇ ਆਤਮ-ਹੱਤਿਆ ਸਮੱਸਿਆ ਦਾ ਹੱਲ ਨਹੀਂ। ਤਣਾਅ ਜਾਂ ਖਾਹਿਸ਼ਾਂ ਦੀ ਪੂਰਤੀ ਨਾ ਹੋਣ ’ਤੇ ਨੌਜਵਾਨ ਲਡ਼ਕੇ, ਲਡ਼ਕੀਆਂ ਨਸ਼ਿਆਂ ਵੱਲ ਨੂੰ ਜਾ ਰਹੇ ਹਨ ਜੋ ਕਿ ਆਪਣੇ ਆਪ ਨੂੰ ਹੋਰ ਵੀ ਵੱਡੀਆਂ ਸਮੱਸਿਆਵਾਂ ’ਚ ਪਾਉਣਾ ਹੈ। ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਬੱਚਿਆਂ ਅੰਦਰ ਆਤਮ ਵਿਸ਼ਵਾਸ ਅਤੇ ਸਬਰ, ਬਰਦਾਸ਼ਤ ਕਰਨ ਦੀ ਸ਼ਕਤੀ ਦੀ ਕਮੀ ਅਤੇ ਬਚਪਨ ’ਚ ਬੱਚਿਆਂ ਨੂੰ ਸਜ਼ਾ ਅਤੇ ਕੰਮ ਤੋਂ ਦੂਰ ਰੱਖਣਾ, ਵੱਧ ਲਾਡ ਪਿਆਰ ਅਤੇ ਸਹੂਲਤਾਂ ਦੇ ਕੇ ਮਾਨਸਿਕ ਅਤੇ ਸਮਾਜਕ ਤੌਰ ’ਤੇ ਕਮਜ਼ੋਰ ਕਰ ਰਹੇ ਹਨ। ਅਜਿਹੇ ਬੱਚੇ ਹੀ ਸਮੱਸਿਆ ਆਉਣ ’ਤੇ ਆਪਣੇ ਆਪ ਨੂੰ ਤਬਾਹ ਕਰ ਲੈਂਦੇ ਹਨ। ਇਸ ਮੌਕੇ ਨੌਜਵਾਨ ਵੱਲੋਂ ਵੀ ਭਰੋਸਾ ਦਿਵਾਇਆ ਗਿਆ ਕਿ ਉਹ ਅਤੇ ਅਪਰਾਧ ਵਿਰੁੱਧ ਪੂਰੀ ਤਰ੍ਹਾਂ ਲਾਮਬੰਦ ਹੋਣਗੇ। ਕਮਾਂਡੈਂਟ ਵੱਲੋਂ ਸਮੂਹ ਨੌਜਵਾਨਾਂ ਨੂੰ ਨਸ਼ੇ ਅਤੇ ਅਪਰਾਧ ਕਰਨ ਵਾਲੇ ਕਾਰਕੁੰਨਾਂ ਸਬੰਧੀ ਪਤਾ ਲੱਗਣ ’ਤੇ ਤੁਰੰਤ ਪੁਲਸ ਨੂੰ ਸੂਚਨਾ ਦੇਣ ਲਈ ਕਿਹਾ ਗਿਆ। ਇਸ ਮੌਕੇ ਹੋਮਗਾਰਡਜ਼ ਅਫ਼ਸਰ ਬਰਿੰਦਰ ਸਿੰਘ ਵਾਲੀਆ, ਮਨਮੀਤ ਸਿੰਘ, ਨਰਾਇਣ ਸ਼ਰਮਾ, ਮਨਿੰਦਰ ਅੰਤਰੀ ਅਤੇ ਹੋਰ ਕਰਮਚਾਰੀ ਵੀ ਹਾਜ਼ਰ ਸਨ।
ਬੀਬੀ ਸਿਮਰਤ ਖੰਗੂਡ਼ਾ ਨੇ ਮੰਗੀ ਲੋਕ ਸਭਾ ਦੀ ਸੰਗਰੂਰ ਤੋਂ ਟਿਕਟ
NEXT STORY