ਸੰਗਰੂਰ (ਗਰਗ ਜਿੰਦਲ)-ਮਹਿਲਾ ਅਗਰਵਾਲ ਸਭਾ ਲਹਿਰਾਗਾਗਾ ਵੱਲੋਂ ਮਾਘ ਦੇ ਪਵਿੱਤਰ ਮਹੀਨੇ ਸਥਾਨਕ ਸਨਾਤਨ ਧਰਮ ਮੰਦਰ ਵਿਖੇ ਸਮੂਹਿਕ ਰੂਪ ’ਚ ਸ਼੍ਰੀ ਰਾਮ ਚਰਿੱਤ ਮਾਨਸ ਦੇ ਪਾਠਾਂ ਦਾ ਆਯੋਜਨ ਸ਼ੁਰੂ ਕੀਤਾ ਜਾ ਰਿਹਾ ਹੈ। ਮਹਿਲਾ ਅਗਰਵਾਲ ਸਭਾ ਪੰਜਾਬ ਦੀ ਪ੍ਰਧਾਨ ਕਾਂਤਾ ਦੇਵੀ ਦੀ ਅਗਵਾਈ ’ਚ ਸੁਚੱਜੇ ਢੰਗ ਨਾਲ ਚੱਲ ਰਹੇ ਉਕਤ ਆਯੋਜਨ ’ਚ ਮਹਿਲਾਵਾਂ ਵੱਲੋਂ ਵੱਧ-ਚਡ਼੍ਹ ਕੇ ਭਾਗ ਲਿਆ ਜਾ ਰਿਹਾ ਹੈ। ਮੰਦਰ ਦੇ ਪੁਜਾਰੀ ਸ਼ਾਮ ਸੁੰਦਰ ਜੀ ਨੇ ਦੱਸਿਆ ਕਿ 21 ਰਾਮਾਇਣ ਪਾਠ ਸਮੂਹਿਕ ਰੂਪ ’ਚ ਸਵੇਰੇ 6 ਤੋਂ 7 ਵਜੇ ਤੱਕ ਕੀਤਾ ਜਾਂਦਾ ਹੈ ਇਸ ਦਾ ਮੰਤਵ ਭਗਵਾਨ ਸ਼੍ਰੀ ਰਾਮ ਜੀ ਦੇ ਜੀਵਨ ਤੋਂ ਮਿਲੀਆਂ ਸਿੱਖਿਆਵਾਂ ਨੂੰ ਘਰ-ਘਰ ਤੱਕ ਪਹੁੰਚਾਉਣਾ ਹੈ, ਉਨ੍ਹਾਂ ਕਿਹਾ ਕਿ ਸਾਨੂੰ ਭਗਵਾਨ ਸ਼੍ਰੀ ਰਾਮ ਜੀ ਵੱਲੋਂ ਦਿਖਾਏ ਰਸਤੇ ’ਤੇ ਚੱਲ ਕੇ ਇਕ ਵਧੀਆ ਸਮਾਜ ’ਚ ਦੇਸ਼ ਦੇ ਨਿਰਮਾਣ ਵਿਚ ਆਪਣੀ ਬਣਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ 19 ਫਰਵਰੀ ਨੂੰ ਪੂਰਨਮਾਸ਼ੀ ਵਾਲੇ ਦਿਨ ਸਮੂਹਿਕ ਪਾਠਾਂ ਦੇ ਭੋਗ ਪਾਏ ਜਾਣਗੇ। ਅੱਜ ਸ਼ਾਮ ਚਾਰ ਤੋਂ ਪੰਜ ਵਜੇ ਤੱਕ ਸਮੂਹਿਕ ਸੁੰਦਰ ਕਾਂਡ ਪਾਠ ਦਾ ਆਯੋਜਨ ਵੀ ਕੀਤਾ ਗਿਆ ,ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਉਕਤ ਧਾਰਮਿਕ ਆਯੋਜਨ ਵਿੱਚ ਵਧ-ਚਡ਼੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਬਸ ਸਟੈਂਡ ਸੁਨਾਮ ਦੀ ਮੰਦਹਾਲੀ ਲੋਕਾਂ ਦੀਆਂ ਪ੍ਰੇਸ਼ਾਨੀਆਂ ਦਾ ਸਬੱਬ ਬਣੀ
NEXT STORY