ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) - ਸਿੱਧੀ ਵਿਨਾਇਕ ਸੇਵਾ ਸੁਸਾਇਟੀ ਵਲੋਂ ਸਥਾਨਕ ਰੇਲਵੇ ਸਟੇਸ਼ਨ ਕੋਲ ਪ੍ਰਾਚੀਨ ਸ਼ਿਵ ਮੰਦਰ ’ਚ ਖੂਨਦਾਨ ਕੈਂਪ ਲਾਇਆ। ਕੈਂਪ ’ਚ ਲਗਭਗ 100 ਦੇ ਕਰੀਬ ਯੂਨਿਟ ਦਾਨ ਕੀਤੇ ਗਏ। ਖੂਨਦਾਨ ਲੈਣ ਲਈ ਸਿਵਲ ਹਸਪਤਾਲ ਬਰਨਾਲਾ ਦੀ ਟੀਮ ਪਹੁੰਚੀ ਹੋਈ ਸੀ। ਕੈਂਪ ਦਾ ਉਦਘਾਟਨ ਪੁਲਸ ਕੰਟਰੋਲ ਰੂਮ ਦੇ ਡੀ.ਐਸ.ਪੀ. ਪਲਵਿੰਦਰ ਸਿੰਘ ਪੱਡਾ ਨੇ ਰੀਬਨ ਕੱਟ ਕੇ ਕੀਤਾ ਅਤੇ ਸਭ ਤੋਂ ਪਹਿਲਾਂ ਆਪਣਾ ਖੂਨਦਾਨ ਕੀਤਾ। ਰੈਡ ਕਰਾਸ ਦੇ ਸਕੱਤਰ ਵਿਜੈ ਗੁਪਤਾ ਅਤੇ ਸੁਸਾਇਟੀ ਦੇ ਪ੍ਰਧਾਨ ਰਵੀ ਬਾਂਸਲ ਨੇ ਕਿਹਾ ਕਿ ਇਕ ਖੂਨ ਦੇ ਯੂਨਿਟ ਨਾਲ ਇਕ ਵਿਅਕਤੀ ਨੂੰ ਜੀਵਨਦਾਨ ਮਿਲਦਾ ਹੈ। ਖੂਨਦਾਨ ਸਭ ਤੋਂ ਉਤਮ ਦਾਨ ਹੈ। ਸਭ ਨੂੰ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਸਮੇਂ ਯੂਥ ਕਾਂਗਰਸ ਦੇ ਪ੍ਰਧਾਨ ਡਿੰਪਲ ਉਪਲੀ, ਦਿਨੇਸ਼ ਕੁਮਾਰ, ਭਾਰਤ ਭੂਸ਼ਨ, ਰਾਜੀਵ, ਮੋਹਿਤ, ਨਰਿੰਦਰ ਸਿੰਗਲਾ ਆਦਿ ਹਾਜ਼ਰ ਸਨ।
ਸਾਲਾਨਾ ਭੰਡਾਰਾ ਧੂਮ-ਧਾਮ ਨਾਲ ਸਪੰਨ
NEXT STORY