ਸੰਗਰੂਰ (ਬਾਂਸਲ)-ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਵਿਖੇ ਪ੍ਰਿੰਸੀਪਲ ਡਾ. ਸੁਖਬੀਰ ਸਿੰਘ ਥਿੰਦ ਦੇ ਦਿਸ਼ਾ-ਨਿਰਦੇਸ਼ਾਂ ਹੇਠ ਗਣਿਤ ਵਿਭਾਗ ਵੱਲੋਂ ਗਣਿਤ ਵਿਸ਼ੇ ਨਾਲ ਸਬੰਧਤ ਸੈਮੀਨਾਰ ਕਰਵਾਇਆ, ਜਿਸ ’ਚ ਪ੍ਰੋ. ਅਸ਼ਵਨੀ ਗੋਇਲ ਵੱਲੋਂ ਗਣਿਤ ਵਿਸ਼ੇ ਦੀ ਮਹੱਤਤਾ ਬਾਰੇ ਦੱਸਿਆ ਗਿਆ। ਸੈਮੀਨਾਰ ’ਚ ਗਣਿਤ ਦੇ ਵੱਖ-ਵੱਖ ਵਿਸ਼ਿਆਂ ’ਤੇ 30 ਵਿਦਿਆਰਥੀਆਂ ਨੇ ਭਾਗ ਲਿਆ। ਪ੍ਰਿੰਸੀਪਲ ਡਾ. ਸੁਖਬੀਰ ਸਿੰਘ ਥਿੰਦ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਿੰਸੀਪਲ ਸਾਹਿਬ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ਨਾਲ ਹੀ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਡਾ. ਪਰਮਿੰਦਰ ਸਿੰਘ, ਪ੍ਰੋ. ਮੁਖਤਿਆਰ ਸਿੰਘ, ਪ੍ਰੋ. ਚਮਕੌਰ ਸਿੰਘ, ਪ੍ਰੋ. ਆਂਚਲ, ਪ੍ਰੋ. ਤਾਨੀਆਂ ਆਦਿ ਹਾਜ਼ਰ ਹੋਏ।
ਰਾਸ਼ਟਰੀ ਪੱਧਰ ਦੀ ਕਾਮਰਸ ਟੈਲੇਂਟ ਸਰਚ ਪ੍ਰੀਖਿਆ ’ਚ ਹੈਰੀਟੇਜ ਪਬਲਿਕ ਸਕੂਲ ਦੇ ਵਿਦਿਅਰਥੀਆਂ ਕੀਤਾ ਵਧੀਆ ਪ੍ਰਦਰਸ਼ਨ
NEXT STORY