ਸੰਗਰੂਰ (ਵਿਵੇਕ ਸਿੰਧਵਾਨੀ,ਰਵੀ)-ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਖਾਣ-ਪੀਣ ਦੀਆਂ ਚੀਜ਼ਾਂ ਦੇ ਸੈਂਪਲ ਭਰੇ ਗਏ। ਜਾਣਕਾਰੀ ਦਿੰਦਿਆਂ ਡੀ. ਐੱਚ. ਓ. ਡਾ. ਰਾਜ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਚਲਾਇਆ ਜਾ ਰਿਹਾ ਹੈ। ਲੋਕਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਸ਼ੁੱਧ ਮਿਲਣ ਇਸ ਕਰਕੇ ਸ਼ਹਿਰ ਵਿਚੋਂ 7 ਸੈਂਪਲ, ਜਿਸ ਵਿਚ ਦੁੱਧ, ਪਨੀਰ, ਮਸਾਲੇ, ਚਨਾ-ਮਸਾਲਾ, ਮਸਟਰਡ ਆਇਲ ਦੇ ਸੈਂਪਲ ਭਰੇ ਗਏ ਹਨ। ਉਨ੍ਹਾਂ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਖਾਣ-ਪੀਣ ਵਾਲੀਆਂ ਚੀਜ਼ਾਂ ਸਵੱਛ ਅਤੇ ਸ਼ੁੱਧ ਵੇਚਣ।
ਮੁਲਜ਼ਮਾਂ ਨੂੰ ਪੇਸ਼ੀ ’ਤੇ ਲਿਜਾ ਰਹੀ ਜੀਪ ਦਾ ਟਾਇਰ ਫਟਿਆ, 2 ਦੀ ਮੌਤ, 5 ਜ਼ਖਮੀ
NEXT STORY