ਸੰਗਰੂਰ (ਮਾਰਕੰਡਾ) - ਸਥਾਨਕ ਆਲੀਕੇ ਰੋਡ ਉਪਰ ਇਕ ਕਿਸਾਨ ਵੱਲੋਂ ਕਣਕ ਦੀ ਵਾਢੀ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਨਛੱਤਰ ਸਿੰਘ ਵਾਸੀ ਢਿੱਲਵਾਂ ਵੱਲੋਂ ਆਪਣੀ ਕਣਕ ਦੀ ਪੱਕੀ ਫਸਲ ਨੂੰ ਦਾਤੀ ਪਾ ਕੇ ਹੱਥੀਂ ਕਟਾਈ ਸ਼ੁਰੂ ਕਰ ਦਿੱਤੀ ਗਈ ਹੈ। ਕਿਸਾਨ ਨਛੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਝੋਨੇ ਦੀ ਕਟਾਈ ਕਰ ਕੇ ਅਗੇਤੀ ਕਣਕ ਦੀ ਫਸਲ ਦੀ ਬੀਜਾਈ ਕੀਤੀ ਸੀ, ਜਦਕਿ ਹੁਣ ਕਣਕ ਦੀ ਫਸਲ ਪੱਕ ਕੇ ਪੂਰੀ ਤਰ੍ਹਾਂ ਤਿਆਰ ਹੈ ਅਤੇ ਘਰ ਅੰਦਰ ਪਸ਼ੂ ਹੋਣ ਕਾਰਨ ਤੂਡ਼ੀ ਦੀ ਲੋਡ਼ ਕਾਰਨ ਹੀ ਹੱਥੀਂ ਕਟਾਈ ਕੀਤੀ ਜਾ ਰਹੀ ਹੈ। ਖੇਤ ਅੰਦਰ ਮਜ਼ਦੂੁਰ ਔਰਤਾਂ ਦੀ ਟੋਲੀ ਵੱਲੋਂ ਫਸਲ ਦੀ ਵਾਢੀ ਕੀਤੀ ਜਾ ਰਹੀ ਸੀ, ਜਿਨ੍ਹਾਂ ਦੱਸਿਆ ਕਿ ਪਹਿਲੇ ਹੀ ਖੇਤ ਅੰਦਰ ਵਾਢੀ ਸ਼ੁਰੂ ਕੀਤੀ ਹੈ ਜਦਕਿ ਪਹਿਲਾਂ ਉਹ ਆਲੂ ਦੀ ਪੁਟਾਈ ਕਰਨ ਲਈ ਜਾਂਦੀਆਂ ਸਨ ਪਰ ਹੁਣ ਹਿੱਸੇ ਉਪਰ ਕਣਕ ਦੀ ਵਾਢੀ ਹੱਥੀਂ ਕੀਤੀ ਜਾ ਰਹੀ ਹੈ ਤਾਂ ਜੋ ਹਿੱਸੇ ਉਪਰ ਵੱਢੀ ਕਣਕ ਨਾਲ ਨਕਦੀ ਅਤੇ ਖਾਣ ਲਈ ਦਾਣੇ ਘਰ ਆ ਜਾਣਗੇ। ਜ਼ਿਕਰਯੋਗ ਹੈ ਕਿ ਕਣਕ ਦੀ ਵਾਢੀ ਬੇਸ਼ੱਕ ਸ਼ੁਰੂ ਹੋ ਗਈ ਹੈ ਪਰ ਖਰੀਦ ਕੇਂਦਰਾਂ ਅੰਦਰ ਟੈਂਡਰ ਨਾ ਹੋਣ ਕਾਰਨ ਕਿਸਾਨ, ਮਜ਼ਦੂਰ ਸਣੇ ਸਮੁੱਚੀਆਂ ਖਰੀਦ ਨਾਲ ਜੁਡ਼ੀਆਂ ਧਿਰਾਂ ਨੂੰ ਲੋਡ਼ੀਂਦੇ ਕੋਈ ਵੀ ਪ੍ਰਬੰਧਾਂ ਦੇ ਟੈਂਡਰ ਨਹੀਂ ਹੋਏ, ਜਿਸ ਕਾਰਨ ਕਣਕ ਅਜੇ ਖੇਤਾਂ ਵਿਚ ਹੀ ਸ਼ਿੰਗਾਰ ਬਣੀ ਰਹੇਗੀ।
ਸ਼੍ਰੋਮਣੀ ਅਕਾਲੀ ਦਲ ਦੇ ਅਨੁਸੂਚਿਤ ਜਾਤੀਆਂ ਵਿੰਗ ਦੀ ਮੀਟਿੰਗ
NEXT STORY