ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਬਿਕ੍ਰਮੀ ਸੰਮਤ ਮੌਕੇ ਗੀਤਾ ਭਵਨ ਵਿਚ 108 ਰਾਮਾਇਣ ਦੇ ਪਾਠ ਸਮੂਹਿਕ ਰੂਪ ਵਿਚ ਸ਼ੁਰੂ ਹੋਏ। ਅੱਜ ਦੇ ਮੁੱਖ ਮਹਿਮਾਨ ਚਮਨ ਲਾਲ ਚਤਰੀ ਨੇ ਆਪਣੀ ਪਤਨੀ ਰੀਟਾ ਰਾਣੀ ਨਾਲ ਵਿਧੀ-ਵਿਧਾਨ ਨਾਲ ਪੂਜਾ ਅਰਚਨਾ ਕਰਵਾ ਕੇ ਰਾਮਾਇਣ ਦੇ ਪਾਠ ਸ਼ੁਰੂ ਕਰਵਾਏ। ਸ਼ਿਵ ਮੱਠ ਦੇ ਸੰਚਾਲਕ ਸਵਾਮੀ ਰਤਨੇਸ਼ਵਰਾ ਨੰਦ ਜੀ ਨੇ ਸੰਗੀਤਮਈ ਰਾਮਾਇਣ ਪਾਠ ਬਡ਼ੇ ਮਧੁਰ ਬਾਣੀ ’ਚ ਕਰਵਾਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਰਾਮਚਰਿਤ ਮਾਨਸ ਪਰਿਵਾਰਾਂ ਨੂੰ ਜੋਡ਼ਨਾ ਸਿਖਾਉਂਦੀ ਹੈ। ਇਕ-ਇਕ ਚੌਪਾਈ ਵਿਚ ਰਾਮ ਦਾ ਨਾਮ ਭਰਿਆ ਹੋਇਆ ਹੈ। ਹਰ ਵਿਅਕਤੀ ਨੂੰ ਰਾਮਚਰਿਤ ਮਾਨਸ ਦਾ ਪਾਠ ਕਰਨਾ ਚਾਹੀਦਾ ਹੈ। ਇਸ ਸਮੇਂ ਗੀਤਾ ਭਵਨ ਟਰੱਸਟ ਦੇ ਪ੍ਰਧਾਨ ਬਸੰਤ ਗੋਇਲ ਵਲੋਂ ਪਵਨ ਸੇਵਾ ਸੰਮਤੀ ਦਾ ਦੇਸੀ ਕਲੰਡਰ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਗੀਤਾ ਭਵਨ ਦੇ ਜਨਰਲ ਸਕੱਤਰ ਰਾਜਿੰਦਰ ਗਾਰਗੀ, ਰਾਕੇਸ਼ ਕੁਮਾਰ ਡੇਜ਼ੀ, ਵਿਕਾਸ ਬੰਟੀ ਆਦਿ ਵੀ ਹਾਜ਼ਰ ਸਨ।
ਵੇਦਾਂ ’ਚ ਭਰਿਆ ਪਿਆ ਹੈ ਗਿਆਨ : ਜਸਟਿਸ ਅੱਤਰੀ
NEXT STORY