ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਸਪੈਸ਼ਲ ਟਾਸਕ ਫੋਰਸ, ਸੰਗਰੂਰ ਵੱਲੋਂ ਨਸ਼ਿਆਂ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਖਿਲਾਫ ਲਗਾਤਾਰ ਵਿੱਢੀ ਮੁਹਿੰਮ ਤਹਿਤ ਡਾ. ਸੰਦੀਪ ਗਰਗ ਆਈ. ਪੀ. ਐੱਸ. ਸੀਨੀਅਰ ਕਪਤਾਨ ਪੁਲਸ ਸੰਗਰੂਰ ਅਤੇ ਪ੍ਰਿਤਪਾਲ ਸਿੰਘ ਥਿੰਦ, ਸਹਾਇਕ ਇੰਸਪੈਕਟਰ ਜਨਰਲ ਪੁਲਸ, ਐੱਸ. ਟੀ. ਐੱਫ. ਪਟਿਆਲਾ ਰੇਂਜ, ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਸ. ਟੀ. ਐੱਫ. ਟੀਮ ਸੰਗਰੂਰ ਵੱਲੋਂ ਦੋ ਵੱਖੋੋ-ਵੱਖ ਮਾਮਲਿਆਂ ’ਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਨਸ਼ੇ ਵਾਲੀਆਂ 3410 ਗੋਲੀਆਂ ਬਰਾਮਦ ਕਰਵਾਉਣ ’ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਰਵਿੰਦਰ ਭੱਲਾ ਇੰਸਪੈਕਟਰ ਸਪੈਸ਼ਲ ਟਾਸਕ ਫੋਰਸ ਸੰਗਰੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 16 ਅਪ੍ਰੈਲ ਨੂੰ ਐੱਸ. ਟੀ. ਐੱਫ. ਟੀਮ ਮਾਲੇਰਕੋਟਲਾ ਦੇ ਸਹਾਇਕ ਥਾਣੇਦਾਰ ਕ੍ਰਿਸ਼ਨ ਸਿੰਘ ਦੀ ਟੀਮ ਦੇ ਹੌਲਦਾਰ ਗੁਰਿੰਦਰ ਸਿੰਘ, ਸਿਪਾਹੀ ਦਿਲਪ੍ਰੀਤ ਸਿੰਘ ਅਤੇ ਹੋਰ ਐੱਸ. ਟੀ. ਐੱਫ. ਕਰਮਚਾਰੀਆਂ ਸਮੇਤ ਥਾਣਾ ਸਿਟੀ-2 ਮਾਲੇਰਕੋਟਲਾ ਦੇ ਸਹਾਇਕ ਥਾਣੇਦਾਰ ਸੁਰਿੰਦਰਪਾਲ ਸਿੰਘ ਨਾਲ ਸ਼ਾਮਲ ਪੁਲਸ ਪਾਰਟੀ ਹੋ ਕੇ ਸ਼ੱਕੀ ਪੁਰਸ਼ਾਂ ਅਤੇ ਵ੍ਹੀਕਲਾਂ ਦੀ ਚੈਕਿੰਗ ਦੇ ਸਬੰਧ ’ਚ ਨੇਡ਼ੇ ਰੇਲਵੇ ਫਾਟਕ ਛੋਟੀ ਈਦਗਾਹ ਰੋਡ ਮਾਲੇਕੋਟਲਾ ਮੌਜੂਦ ਸੀ ਤਾਂ ਇਨ੍ਹਾਂ ਪਾਸ ਮੁਖਬਰ ਖਾਸ ਨੇ ਆ ਕੇ ਇਤਲਾਹ ਦਿੱਤੀ ਕਿ ਮੁਹੰਮਦ ਹਲੀਮ ਉਰਫ ਬੱਬੂ ਪੁੱਤਰ ਮਹੁੰੰਮਦ ਸਲੀਮ ਵਾਸੀ ਜਵਾਹਰ ਨਗਰ ਕਮਲ ਸਿਨੇਮਾ ਰੋਡ ਮਾਲੇਰਕੋਟਲਾ ਅਤੇ ਇਮਤਿਆਜ਼ ਅਲੀ ਪੁੱਤਰ ਨਾਸਰ ਵਾਸੀ ਈਦਗਾਰ ਰੋਡ ਮਾਲੇਰਕੋਟਲਾ ਜੋ ਕਿ ਨਸ਼ੇ ਵਾਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦੇ ਹਨ ਜੋ ਅੱਜ ਇਹ ਦੋਨੋਂ ਆਪਣੀ ਸਕੂਟਰੀ ਨੰਬਰ ਪੀ. ਬੀ. 13-ਏ. ਜ਼ੈੱਡ 1311 ਮਾਰਕਾ “vs ∙”p9“5r ’ਤੇ ਭਾਰੀ ਮਾਤਰਾ ’ਚ ਨਸ਼ੇ ਵਾਲੀਆਂ ਗੋਲੀਆਂ ਲੈ ਕੇ ਬੱਕਰ ਅਹਾਤਾ ਟੀ-ਪੁਆਇੰਟ ਬਰਕਤਪੁਰਾ ਰੋਡ ਮਾਲੇਰਕੋਟਲਾ ਕੋਲ ਦੀ ਹੋ ਕੇ ਪਿੰਡ ਬਰਕਤਪੁਰਾ ਵੱਲ ਨੂੰ ਵੇਚਣ ਜਾ ਰਹੇ ਹਨ, ਜੋ ਇਸ ਇਤਲਾਹ ’ਤੇ ਐੱਸ. ਟੀ. ਐੱਫ. ਕਰਮਚਾਰੀਆਂ ਨੇ ਥਾਣਾ ਸਿਟੀ 2 ਮਾਲੇਰਕੋਟਲਾ ਦੇ ਸਹਾਇਕ ਥਾਣੇਦਾਰ ਜਗਦੇਵ ਸਿੰਘ ਨਾਲ ਸ਼ਾਮਲ ਪੁਲਸ ਪਾਰਟੀ ਹੋ ਕੇ ਨਾਕਾਬੰਦੀ ਕੀਤੀ ਤਾਂ ਉਕਤ ਦੋਨੋਂ ਵਿਅਕਤੀ ਸਕੂਟਰੀ ’ਤੇ ਸਵਾਰ ਹੋ ਕੇ ਮਦੇਵੀ ਰੋਡ ਵੱਲੋਂ ਆ ਰਹੇ ਸਨ ਜੋ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਆਪਣੀ ਸਕੂਟਰੀ ਪਿੱਛੇ ਨੂੰ ਮੋਡ਼ਨ ਲੱਗੇ ਤਾਂ ਸਕੂਟਰੀ ਦੇ ਪਿੱਛੇ ਬੈਠਾ ਵਿਅਕਤੀ ਮੌਕੇ ਤੋ ਫਰਾਰ ਹੋ ਗਿਆ ।ਪੁਲਸ ਪਾਰਟੀ ਨੇ ਸਕੂਟਰ ਚਾਲਕ ਨੂੰ ਕਾਬੂ ਕੀਤਾ ਜਿਸਦੀ ਤਲਾਸ਼ੀ ਲੈਣ ਪਰ ਉਸ ਪਾਸੋ ਪਲਾਸਟਿਕ ਦੇ ਲਿਫਾਫਿਆਂ ਵਿੱਚੋ 3000 ਨਸ਼ੀਲੀਆਂ ਗੋਲੀਆਂ ਮਾਰਕਾ 3lov94ol ਬਰਾਮਦ ਹੋਈਆਂ ।ਕਾਬੂ ਕੀਤੇ ਗਏ ਵਿਅਕਤੀ ਸਕੂਟਰੀ ਚਾਲਕ ਦੀ ਸਨਾਖਤ ਮਹੁੰਮਦ ਹਲੀਮ ਉਰਫ ਬੱਬੂ ਪੁੱਤਰ ਮਹੁੰੰਮਦ ਸਲੀਮ ਵਾਸੀ ਜਵਾਹਰ ਨਗਰ ਕਮਲ ਸਿਨੇਮਾ ਰੋਡ ਮਾਲੇਰਕੋਟਲਾ ਵਜੋ ਹੋਈ ਅਤੇ ਮੌਕੇ ਤੋ ਫਰਾਰ ਵਿਅਕਤੀ ਦੀ ਸਨਾਖਤ ਇਮਤਿਆਜ ਅਲੀ ਵਾਸੀ ਮਾਲੇਰਕੋਟਲਾ ਵਜੋ ਹੋਈ।ਦੋਸ਼ੀਆ ਵਿਰੁੱਧ ਥਾਣਾ ਸਿਟੀ 2 ਮਾਲੇਰਕੋਟਲਾ ਵਿਖੇ ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਦਰਜ਼ ਰਜਿਟਰ ਕਰਾਇਆ ਗਿਆ ।ਫਰਾਰ ਦੋਸ਼ੀ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਤੋ ਇਲਾਵਾ ਸ੍ਰੀ ਰਵਿੰਦਰ ਭੱਲਾ ਨੇ ਦੂਸਰੇ ਕੇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 16.04.17 ਨੂੰ ਐਸ.ਟੀ.ਐਫ ਟੀਮ ਦੇ ਹੌਲਦਾਰ ਜਸਵੰਤ ਸਿੰਘ ਅਤੇ ਸਿਪਾਹੀ ਹਰਫੂਲ ਸਿੰਘ ਅਤੇ ਥਾਣਾ ਖਨੌਰੀ ਦੇ ਸਹਾਇਕ ਥਾਣੇਦਾਰ ਸਤਨਾਮ ਸਿੰਘ ਨਾਲ ਸ਼ਾਮਿਲ ਪੁਲਿਸ ਪਾਰਟੀ ਹੋ ਕੇ ਸ਼ੱਕੀ ਪੁਰਸ਼ਾਂ ਅਤੇ ਵਹੀਕਲਾਂ ਦੀ ਚੈਕਿੰਗ ਦੇ ਸਬੰਧ ਵਿੱਚ ਨੇਡ਼ੇ ਭਾਖਡ਼ਾ ਪੁੱਲ ਖਨੌਰੀ ਖੁਰਦ ਮੌਜੂਦ ਸੀ ਤਾਂ ਸਾਹਮਣੇ ਤੋ ਇੱਕ ਵਿਅਕਤੀ ਮੋਟਰਸਾਇਲ ਪਰ ਆਉਦਾ ਦਿਖਾਈ ਦਿੱਤਾ ਜਿਸਦੇ ਮੋਟਰਸਾਇਕਲ ਦੇ ਹੈਂਡਲ ਪਰ ਕਾਲੇ ਰੰਗ ਦਾ ਲਿਫਾਫਾ ਪਲਾਸਟਿਕ ਬੰਨਿਆ ਹੋਇਆ ਸੀ ਜੋ ਇਹ ਵਿਅਕਤੀ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਪਿੱਛੇ ਨੂੰ ਮੁਡ਼ਨ ਲੱਗਾ ਤਾਂ ਸੱਕ ਦੇ ਅਧਾਰ ਪਰ ਪੁਲਿਸ ਪਾਰਟੀ ਨੇ ਉਸ ਵਿਅਕਤੀ ਨੂੰ ਕਾਬੂ ਕੀਤਾ ਅਤੇ ਜਿਸਦੀ ਤਲਾਸ਼ੀ ਲੈਣ ਕਰਨ ਪਰ ਲਿਫਾਫਾ ਪਲਾਸਟਿਕ ਵਿੱਚੋ 410 ਨਸ਼ੀਲੀਆ ਗੋਲੀਆਂ ਬਰਾਮਦ ਹੋਈਆਂ ।ਦੋਸੀ ਦੀ ਸਨਾਖਤ ਮੋਤੀ ਰਾਮ ਪੁੱਤਰ ਸ਼ਰਧਾ ਰਾਮ ਵਾਸੀ ਪਿੰਡ ਦੁਤਾਲ ਥਾਣਾ ਪਾਤਡ਼ਾ ਜਿਲਾ ਪਟਿਆਲਾ ਵਜੋ ਹੋਈ ।ਦੋਸ਼ੀ ਨੂੰ ਮੌਕੇ ਪਰ ਹੀ ਸਮੇਤ ਮੋਟਰਸਾਇਕਲ ਗ੍ਰਿਫਤਾਰ ਕਰਕੇ ਇਸ ਦੇ ਖਿਲਾਫ ਥਾਣਾ ਖਨੌਰੀ ਵਿਖੇ ਵਿਖੇ ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ।ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਨਸ਼ੇ ਦੀ ਸਪਲਾਈ ਲਾਇਨ ਤੋਡ਼ਨ ਦੀ ਕੋਸ਼ਿਸ ਕੀਤੀ ਜਾਵੇਗੀ।
ਧਨੌਲਾ ’ਚ ਕੱਪਡ਼ਾ ਵਪਾਰੀ ਨੇ ਚੌਕੀਦਾਰ ਕੁੱਟਿਆ
NEXT STORY