ਟਾਂਡਾ (ਜਸਵਿੰਦਰ)— ਸਰਬੱਤ ਦਾ ਭਲਾ ਟਰੱਸਟ ਮੂਨਕਾਂ ਵੱਲੋਂ ਪਿੰਡ ਵਾਸੀਆਂ ਅਤੇ ਪ੍ਰਵਾਸੀ ਵੀਰਾਂ ਦੀ ਮਦਦ ਨਾਲ ਪਾਈ ਗਈ ਐਂਬੂਲੈਂਸ ਜਿੱਥੇ ਪਿੰਡ ਵਾਸੀਆਂ ਦੇ ਨਾਲ-ਨਾਲ ਇਲਾਕੇ ਲਈ ਵਰਦਾਨ ਸਾਬਿਤ ਹੋ ਰਹੀ ਹੈ, ਉਥੇ ਹੀ ਇਸ ਟਰੱਸਟ ਵੱਲੋਂ ਲੋਕਾਂ ਦੀ ਸਹਾਇਤਾ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਵੀ ਸ਼ਲਾਘਾਯੋਗ ਹਨ।
ਮਨੁੱਖਤਾ ਦੀ ਸੇਵਾ ਪਰਮਾਤਮਾ ਦੀ ਭਗਤੀ ਤੋਂ ਘੱਟ ਨਹੀਂ ਦੇ ਮੰਤਵ ਨੂੰ ਮੁੱਖ ਰੱਖਦਿਆਂ ਜਿੱਥੇ ਇਸ ਟਰੱਸਟ ਵੱਲੋਂ ਥੋੜ੍ਹੇ ਸਮੇਂ 'ਚ ਹੀ ਬਹੁਤ ਸਾਰੇ ਗਰੀਬ, ਬੇਸਹਾਰਾ ਅਤੇ ਭੁੱਲੇ ਭਟਕੇ ਲੋਕਾਂ ਦੀ ਮਦਦ ਕਰਕੇ ਟਰੱਸਟ ਦੇ ਨਾਂ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਗਿਆ ਹੈ, ਉੱਥੇ ਇਸ ਟਰੱਸਟ ਦੇ ਪ੍ਰਧਾਨ ਗੁਰਮਿੰਦਰ ਸਿੰਘ ਨੇ ਟਰੱਸਟ ਲਈ ਐਂਬੂਲੈਂਸ ਦੀ ਜ਼ਰੂਰਤ ਮਹਿਸੂਸ ਕਰਦਿਆਂ ਸਭ ਤੋਂ ਪਹਿਲਾਂ ਆਪਣੀ ਜੇਬ ਖਰਚੇ 'ਚੋਂ 50 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ। ਉਸ ਤੋਂ ਬਾਅਦ ਪ੍ਰਵਾਸੀ ਵੀਰਾਂ ਤੇ ਪਿੰਡ ਵਾਸੀਆਂ ਨੇ ਟਰੱਸਟ ਵੱਲੋਂ ਅਜਿਹਾ ਪਿਆਰ ਅਤੇ ਸਤਿਕਾਰ ਦਿਖਾਇਆ ਕਿ ਟਰੱਸਟ ਕੋਲ ਥੋੜ੍ਹੇ ਸਮੇਂ 'ਚ ਹੀ ਐਂਬੂਲੈਂਸ ਦੀ ਕੀਮਤ ਤੋਂ ਵੀ ਜ਼ਿਆਦਾ ਮਾਇਆ ਇੱਕਤਰ ਹੋ ਗਈ। ਜਿਸ ਦੇ ਚੱਲਦਿਆਂ ਜਿੱਥੇ ਟਰੱਸਟ ਮੈਂਬਰਾਂ ਨੇ ਨਵੀਂ ਐਂਬੂਲੈਂਸ ਲੈ ਕੇ ਪਿੰਡ ਵਾਸੀਆਂ ਦੇ ਸਪੁਰਦ ਕੀਤੀ, ਉਥੇ ਟਰੱਸਟ ਵੱਲੋਂ ਇਸ ਰਾਹੀਂੰ ਗਰੀਬ ਅਤੇ ਬੇਸਹਾਰਾ ਲੋਕਾਂ ਲਈ ਫ੍ਰੀ ਸੇਵਾ ਕਰਨ ਦਾ ਐਲਾਨ ਕਰ ਦਿੱਤਾ। ਪਿਛਲੇ ਕਰੀਬ ਇਕ ਮਹੀਨੇ ਤੋਂ ਚੱਲ ਰਹੀ ਇਸ ਐਂਬੂਲੈਂਸ ਸਬੰਧੀ ਟਰੱਸਟ ਪ੍ਰਧਾਨ ਗੁਰਮਿੰਦਰ ਸਿੰਘ ਤੇ ਮੈਂਬਰ ਜਥੇਦਾਰ ਦਵਿੰਦਰ ਸਿੰਘ ਨੇ ਦੱਸਿਆ ਕਿ ਟਰੱਸਟ ਵੱਲੋਂ ਹੁਣ ਤੱਕ ਕਰੀਬ 75 ਮਰੀਜ਼ਾਂ ਨੂੰ ਹਸਪਤਾਲ ਤੇ ਹਸਪਤਾਲ ਤੋਂ ਘਰ ਪਹੁੰਚਾਇਆ ਗਿਆ ਹੈ।
ਇਸ ਦੇ ਨਾਲ ਬੇਸਹਾਰਾ ਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਘੁੰਮ ਰਹੇ ਲੋਕਾਂ ਦਾ ਇਲਾਜ ਕਰਵਾਉਣ ਉਪਰੰੰਤ ਬਹੁਤਿਆਂ ਨੂੰ ਉਨ੍ਹਾਂ ਦੇ ਘਰ ਅਤੇ ਕਈ ਵਿਅਕਤੀਆਂ ਨੂੰ ਪਿੰਗਲਵਾੜੇ ਤੱਕ ਪਹੁੰਚਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਨਾਲ-ਨਾਲ ਐੱਨ. ਆਰ. ਆਈ ਵੀਰਾਂ ਦਾ ਸਹਿਯੋਗ ਜੇਕਰ ਇਸੇ ਤਰ੍ਹਾਂ ਮਿਲਦਾ ਰਿਹਾ ਤਾਂ ਟਰੱਸਟ ਆਉਣ ਵਾਲੇ ਸਮੇਂ ਦੌਰਾਨ ਹੋਰ ਵੀ ਬੁਲੰਦੀਆਂ ਨੂੰ ਛੂਹੇਗਾ।
'ਮੇਰਾ ਕੂੜਾ, ਮੇਰੀ ਜ਼ਿੰਮੇਵਾਰੀ' ਮੁਹਿੰਮ ਨੂੰ ਖੋਰਾ ਲਾ ਰਿਹੈ ਸ਼ਾਹੀ ਸ਼ਹਿਰ ਦਾ ਬੱਸ ਸਟੈਂਡ
NEXT STORY