ਰੂਪਨਗਰ(ਕੈਲਾਸ਼)— ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਡਵੀਜ਼ਨ ਪੱਧਰੀ ਧਰਨਾ ਪ੍ਰਧਾਨ ਮੁਰਲੀ ਮਨੋਹਰ ਡਿਵੀਜ਼ਨ ਸਕੱਤਰ ਕ੍ਰਿਸ਼ਨ ਸਿੰਘ ਡੋਗਰਾ ਦੀ ਅਗਵਾਈ 'ਚ ਸੀਨੀਅਰ ਕਾਰਜਕਾਰੀ ਇੰਜੀਨੀਅਰ ਰੂਪਨਗਰ ਦੇ ਦਫਤਰ ਦੇ ਸਾਹਮਣੇ ਦਿੱਤਾ ਗਿਆ। ਇਸ ਦੌਰਾਨ ਮੰਗ ਕੀਤੀ ਗਈ ਕਿ ਪੈਨਸ਼ਨਰਾਂ ਨੂੰ ਬਿਜਲੀ ਦੇ ਯੂਨਿਟਾਂ 'ਚ ਰਿਆਇਤ, ਮੈਡੀਕਲ ਭੱਤੇ 'ਚ ਵਾਧਾ ਕਰਨਾ, ਪੈਨਸ਼ਨਰਾਂ ਨੂੰ ਸੇਵਾ ਮੁਕਤੀ ਦੇ ਸਮੇਂ ਮਿਲਣ ਵਾਲੇ ਲਾਭ ਤੁਰੰਤ ਜਾਰੀ ਕਰਨਾ, ਵੇਤਨ ਆਯੋਗ ਦੀ ਰਿਪੋਰਟ ਰਿਲੀਜ਼ ਕਰਨਾ, ਨਵੀਂ ਭਰਤੀ ਕਰਨਾ ਤੇ ਪਹਿਲ ਦੇ ਆਧਾਰ 'ਤੇ ਨੌਕਰੀਆਂ ਪ੍ਰਦਾਨ ਕੀਤੀਆਂ ਜਾਣ। ਇਸ ਮੌਕੇ ਕ੍ਰਿਸ਼ਨ ਸਿੰਘ ਡੋਗਰਾ, ਰਣਜੀਤ ਸਿੰਘ, ਕੇਸਰ ਸਿੰਘ, ਕਰਨੈਲ ਸਿੰਘ, ਸੁਰਿੰਦਰ ਸਿੰਘ, ਛੋਟੂ ਰਾਮ, ਰਾਮ ਕੁਮਾਰ, ਰਾਧੇ ਸ਼ਿਆਮ ਆਦਿ ਮੌਜੂਦ ਸਨ। ਇਸ ਸਮੇਂ ਅਮਰਨਾਥ ਯਾਤਰਾ 'ਚ ਹਮਲੇ ਦੌਰਾਨ ਮਾਰੇ ਗਏ ਸ਼ਰਧਾਲੂਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਬੋਰਡ ਮੈਨੇਜਮੈਂਟ ਨੂੰ ਅਪੀਲ ਕੀਤੀ ਗਈ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਬਕਾਇਆ ਪਏ ਮੈਡੀਕਲ ਬਿੱਲਾਂ ਦਾ ਜਲਦ ਭੁਗਤਾਨ ਕੀਤਾ ਜਾਵੇ।
ਲੁਧਿਆਣਾ ਪੁੱਜੇ ਸ਼ਾਹਰੁਖ ਖਾਨ ਨੇ ਖੇਤਾਂ 'ਚ ਚਲਾਇਆ ਟਰੈਕਟਰ
NEXT STORY