ਜਲੰਧਰ (ਅਮਿਤ)— 31 ਮਾਰਚ ਨੂੰ ਜ਼ਿਲਾ ਪ੍ਰਸ਼ਾਸਨਿਕ ਕੰਪਲੈਕਸ ਅੰਦਰ ਬਣੇ ਟਾਈਪ-1 ਸੇਵਾ ਕੇਂਦਰ 'ਚ ਖਤਮ ਹੋ ਚੁੱਕੇ ਸੇਵਾ ਕੇਂਦਰ ਦੀ ਕੰਟੀਨ ਦੇ ਠੇਕੇ ਦੀ ਖੁੱਲ੍ਹੀ ਬੋਲੀ ਦਾ ਆਯੋਜਨ ਸੋਮਵਾਰ ਨੂੰ ਏ. ਡੀ. ਸੀ. (ਜਨਰਲ) ਜਸਬੀਰ ਸਿੰਘ ਦੀ ਪ੍ਰਧਾਨਗੀ 'ਚ ਅਦਾਲਤ ਕਮਰਾ ਨੰ. 18 ਗਰਾਊੂਂਡ ਫਲੋਰ, ਡੀ. ਸੀ. ਦਫਤਰ 'ਚ ਕਰਵਾਇਆ ਗਿਆ। 4 ਵਾਰ ਪਹਿਲਾਂ ਰੱਦ ਹੋ ਚੁੱਕੀ ਬੋਲੀ ਇਸ ਵਾਰ ਸਫਲ ਰਹੀ। ਕੰਟੀਨ ਲਈ 3 ਬਿਨੈਕਾਰਾਂ ਨੇ ਦਿਲਚਸਪੀ ਦਿਖਾਈ ਅਤੇ ਤੈਅ ਮੁੱਲ ਤੋਂ 10 ਹਜ਼ਾਰ ਰੁਪਏ ਜ਼ਿਆਦਾ ਦੀ ਰਾਸ਼ੀ 'ਤੇ ਬੋਲੀ ਸਮਾਪਤ ਹੋਈ, ਜਿਸ 'ਚ ਰਾਜੀਵ ਕੁਮਾਰ ਭਾਰਦਵਾਜ ਪੁੱਤਰ ਕੇਵਲ ਕ੍ਰਿਸ਼ਨ, ਗੋਪਾਲ ਕ੍ਰਿਸ਼ਨ ਪੁੱਤਰ ਹਰਦਵਾਰੀ ਲਾਲ ਅਤੇ ਹਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਹਿੱਸਾ ਲਿਆ।
ਇਸ ਮੌਕੇ ਸਹਾਇਕ ਕਮਿਸ਼ਨਰ ਡਾ. ਬੀ. ਐੱਸ. ਢਿੱਲੋਂ, ਸੁਪਰਡੈਂਟ ਗ੍ਰੇਡ-1 ਰਾਜਿੰਦਰ ਸ਼ਰਮਾ ਜ਼ਿਲਾ ਨਾਜਰ, ਹਰਚਰਨਜੀਤ ਸਿੰਘ ਭਾਟੀਆ, ਸੁਖਵਿੰਦਰ ਕੁਮਾਰ, ਮਨਿੰਦਰ ਸਿੰਘ, ਭੁਪਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
ਧਿਆਨ ਰਹੇ ਕਿ ਬੋਲੀ 'ਚ ਸ਼ਾਮਲ ਹੋਣ ਲਈ ਆਪਣੀਆਂ ਅਰਜ਼ੀਆਂ ਸਕਿਓਰਿਟੀ ਰਕਮ ਦੇ ਬੈਂਕ ਡਾਰਫਟ ਸਮੇਤ (ਜੋ ਕਿ ਡੀ. ਸੀ. ਕਮ-ਚੇਅਰਮੈਨ ਓ. ਐਂਡ ਐੱਮ. ਸੋਸਾਇਟੀ ਜਲੰਧਰ ਦੇ ਪੱਖ ਵਿਚ ਹੋਵੇ) ਦਫਤਰ ਡੀ. ਸੀ. ਜਲੰਧਰ (ਨਾਜਰ ਬ੍ਰਾਂਚ) ਕਮਰਾ ਨੰ.-123 ਪਹਿਲੀ ਮੰਜ਼ਿਲ ਜ਼ਿਲਾ ਪ੍ਰਸ਼ਾਸਨਿਕ ਕੰਪਲੈਕਸ 'ਚ ਬੋਲੀ ਦੀ ਮਿਤੀ ਤੋਂ ਇਕ ਦਿਨ ਪਹਿਲਾਂ ਜਮ੍ਹਾ ਕਰਵਾਈਆਂ ਗਈਆਂ ਸਨ। ਕੰਟੀਨ ਦੇ ਠੇਕੇ ਲਈ ਤੈਅ ਮੁੱਲ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਰੱਖਿਆ ਗਿਆ ਸੀ। ਜਦੋਂਕਿ ਸਕਿਓਰਿਟੀ ਰਾਸ਼ੀ 20,000 ਰੁਪਏ ਸੀ। 15 ਹਜ਼ਾਰ 'ਚ ਸ਼ੁਰੂ ਹੋਈ ਬੋਲੀ ਕੁੱਝ ਹੀ ਸਮੇਂ 'ਚ 25 ਹਜ਼ਾਰ ਰੁਪਏ ਤੱਕ ਪਹੁੰਚ ਗਈ, ਜਿਸ ਦੇ ਬਾਅਦ ਕਿਸੇ ਨੇ ਬੋਲੀ ਦੀ ਰਾਸ਼ੀ ਨਹੀਂ ਵਧਾਈ। ਗੋਪਾਲ ਕ੍ਰਿਸ਼ਨ ਪੁੱਤਰ ਹਰਦਵਾਰੀ ਲਾਲ ਨੇ ਸਭ ਤੋਂ ਜ਼ਿਆਦਾ ਬੋਲੀ ਦੇ ਕੇ ਵਿੱਤੀ ਸਾਲ 2018-19 ਲਈ ਟਾਈਪ-1 ਸੇਵਾ ਕੇਂਦਰ ਦੀ ਕੰਟੀਨ ਦਾ ਠੇਕਾ ਪ੍ਰਾਪਤ ਕੀਤਾ ਹੈ।
'ਸੰਗੀਤ' ਨਾਲ ਧੀਆਂ ਦੀ ਜ਼ਿੰਦਗੀ ਸੁਧਾਰਨ ਕੈਨੇਡਾ ਤੋਂ ਆਈ ਅੰਮ੍ਰਿਤਸਰ ਦੀ 'ਧੀ'
NEXT STORY