ਟਾਂਡਾ ਉੜਮੁੜ (ਪੰਡਿਤ ਵਰਿੰਦਰ)— ਇਥੋਂ ਦੇ ਬੇਟ ਇਲਾਕੇ ਦੇ ਇਕ ਪਿੰਡ 'ਚ ਕਿਰਾਏ 'ਤੇ ਰਹਿੰਦੇ ਇਕ ਵਿਅਕਤੀ ਨੇ ਘਰ ਦੀ ਮਾਲਕਨ ਦੀ 9 ਸਾਲਾ ਦੀ ਬੱਚੀ ਨਾਲ ਯੋਣ ਸ਼ੋਸ਼ਣ ਕਰਕੇ ਉਸ ਦੇ ਗੁਪਤ ਅੰਗ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਮਾਮਲਾ ਮਾਰਚ ਮਹੀਨੇ ਦਾ ਹੈ ਪਰ ਇਲਾਜ ਅਧੀਨ ਬੱਚੀ ਦੇ ਪਰਿਵਾਰ ਨੇ ਬਦਨਾਮੀ ਦੇ ਡਰ ਕਰਕੇ ਪੁਲਸ ਨੂੰ ਸੂਚਨਾ ਨਹੀਂ ਦਿੱਤੀ ਸੀ। ਹੁਣ ਬੱਚੀ ਦੇ ਚਾਚੇ ਵੱਲੋਂ ਪੁਲਸ ਨੂੰ ਸੂਚਨਾ ਦੇਣ 'ਤੇ ਇਹ ਮਾਮਲਾ ਸਾਹਮਣੇ ਆਇਆ ਹੈ। ਇਸ ਪਾਪ ਨੂੰ ਅੰਜਾਮ ਦੇਣ ਵਾਲਾ ਕਿਰਾਏਦਾਰ ਵਿਅਕਤੀ ਵੀ ਫਰਾਰ ਦੱਸਿਆ ਜਾ ਰਿਹਾ ਹੈ। ਪੁਲਸ ਨੇ ਇਹ ਮਾਮਲਾ ਬੱਚੀ ਦੇ ਚਾਚੇ ਮਨਜੀਤ ਸਿੰਘ ਦੇ ਬਿਆਨ ਦੇ ਅਧਾਰ 'ਤੇ ਇੰਦਰਪਾਲ ਸਿੰਘ ਨਾਮੀ ਵਿਆਕਤੀ ਦੇ ਖਿਲਾਫ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਆਪਣੇ ਬਿਆਨ 'ਚ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦੀ ਮੌਤ ਹੋ ਚੁੱਕੀ ਹੈ ਅਤੇ ਨੇੜਲੇ ਪਿੰਡ ਹੀ ਉਸ ਦੀ ਭਰਜਾਈ 4 ਬੱਚਿਆਂ ਸਮੇਤ ਰਹਿੰਦੀ ਹੈ। 23 ਮਾਰਚ ਨੂੰ ਜਦੋਂ ਨੂੰ ਆਪਣੀ ਭਰਜਾਈ ਅਤੇ ਬੱਚਿਆਂ ਨੂੰ ਮਿਲਣ ਉਨ੍ਹਾਂ ਦੇ ਪਿੰਡ ਮਿਆਣੀ ਗਿਆ ਤਾਂ ਉਸ ਦੀ ਛੋਟੀ ਭਤੀਜੀ ਬਹੁਤ ਬੀਮਾਰ ਸੀ। ਉਨ੍ਹਾਂ ਨੇ ਉਸਨੂੰ ਲੋਕਲ ਡਾਕਟਰ ਤੋਂ ਚੈੱਕ ਕਰਵਾਉਣ ਤੋਂ ਬਾਅਦ ਜਦ ਉਸ ਨੂੰ 25 ਮਾਰਚ ਨੂੰ ਜਲੰਧਰ ਖੜ੍ਹਿਆ ਤਾਂ ਡਾਕਟਰ ਨੇ ਉਨ੍ਹਾਂ ਨੂੰ ਦੱਸਿਆ ਕਿ ਕਿਸੇ ਨੇ ਉਨ੍ਹਾਂ ਦੀ ਭਤੀਜੀ ਦੇ ਗੁਪਤ ਅੰਗ ਨਾਲ ਬਹੁਤ ਜ਼ਿਆਦਾ ਛੇੜਛਾੜ ਕੀਤੀ ਹੈ। ਜਦ ਬੱਚੀ ਦੀ ਚਾਚੀ ਅਤੇ ਮਾਂ ਨੇ ਬੱਚੀ ਨੂੰ ਪੁੱਛਿਆ ਤਾਂ ਉਸ ਨੇ ਜੋ ਖੁਲਾਸਾ ਕੀਤਾ, ਉਸ ਨੂੰ ਸੁਣ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਬੱਚੀ ਨੇ ਦੱਸਿਆ ਕਿ ਜਿਹੜਾ ਇੰਦਰਪਾਲ ਅੰਕਲ ਉਨ੍ਹਾਂ ਦੇ ਘਰ ਕਿਰਾਏ 'ਤੇ ਰਹਿੰਦਾ ਸੀ, ਉਹ ਉਸ ਦੇ ਗੁਪਤ ਅੰਗ 'ਤੇ ਹੱਥਾਂ ਨਾਲ ਛੇੜਛਾੜ ਕਰਦਾ ਰਹਿੰਦਾ ਸੀ ਅਤੇ ਕਿੱਸ ਕਰਦਾ ਸੀ। ਬੱਚੀ ਹੁਣ ਵੀ ਇਲਾਜ ਅਧੀਨ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕੀਤੀ ਹੈ। ਮਾਮਲੇ ਦੀ ਆਈ. ਓ. ਏ. ਐੱਸ. ਆਈ. ਮਨਿੰਦਰ ਕੌਰ ਨੇ ਦੱਸਿਆ ਕਿ ਦੋਸ਼ੀ ਕਿਸੇ ਔਰਤ ਨਾਲ ਕਿਰਾਏ 'ਤੇ ਰਹਿੰਦਾ ਸੀ। 25 ਮਾਰਚ ਤੋਂ ਹੀ ਔਰਤ ਸਮੇਤ ਫਰਾਰ ਹੈ ਅਤੇ ਉਸਦਾ ਮੋਬਾਈਲ ਵੀ ਬੰਦ ਹੈ। ਸਵੇਰੇ ਬੱਚੀ ਦਾ ਮੈਡੀਕਲ ਕਰਵਾਇਆ ਜਾਵੇਗਾ ਅਤੇ ਦੋਸ਼ੀ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਪੁਲਸ ਨੇ ਪ੍ਰੋਟੈਕਸ਼ਨ ਆਫ ਚਿਲਡਰਨ ਫਰੋਮ ਸੈਕਸੁਅਲ ਅਫੇਨਸੈਸ ਐਕਟ 2012 ਅਤੇ ਹੋਰ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ।
ਨਗਰ ਨਿਗਮ ਵੱਲੋਂ ਪੁਰਾਣੇ ਮਾਸਟਰ ਪਲਾਨ ਮੁਤਾਬਕ ਹੀ ਲੱਗਣਗੇ ਨਵੇਂ ਇਸ਼ਤਿਹਾਰ ਟੈਂਡਰ
NEXT STORY