ਜਲੰਧਰ (ਸੋਨੂੰ, ਸੁਨੀਲ ਧਵਨ, ਅਸ਼ਵਨੀ ਖੁਰਾਣਾ)— 'ਪੰਜਾਬ ਕੇਸਰੀ' ਗਰੁੱਪ ਵੱਲੋਂ ਸੰਚਾਲਿਤ ਸ਼ਹੀਦ ਪਰਿਵਾਰ ਫੰਡ ਅੱਤਵਾਦ ਪੀੜਤ ਪਰਿਵਾਰਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਅੱਤਵਾਦ ਨਾਲ ਪੀੜਤ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੀ ਵੰਡ ਕਰਨ ਲਈ ਸ਼ਹੀਦ ਪਰਿਵਾਰ ਫੰਡ ਵੱਲੋਂ ਅੱਜ 115ਵਾਂ ਸਮਾਰੋਹ ਹਿੰਦ ਸਮਾਚਾਰ ਗਰਾਊਂਡ ਜਲੰਧਰ 'ਚ ਆਯੋਜਿਤ ਕੀਤਾ ਗਿਆ। ਇਸ ਦੌਰਾਨ ਅੱਤਵਾਦ ਤੋਂ ਪ੍ਰਭਾਵਿਤ 241 ਪਰਿਵਾਰਾਂ ਨੂੰ 83.90 ਲੱਖ ਰੁਪਏ ਦੀ ਆਰਥਿਕ ਸਹਾਇਤਾ ਵੰਡੀ ਗਈ। ਪੰਜਾਬ ਕੇਸਰੀ ਗਰੁੱਪ ਵੱਲੋਂ ਬੀਤੇ ਦਿਨ ਕੀਤੇ ਗਏ ਆਯੋਜਿਤ 115ਵੇਂ ਸ਼ਹੀਦ ਪਰਿਵਾਰ ਫੰਡ ਸਮਾਰੋਹ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਓਡਿਸ਼ਾ ਦੇ ਰਾਜਪਾਲ ਪ੍ਰੋ. ਗਣੇਸ਼ੀ ਲਾਲ ਅਤੇ ਹੋਰ ਸਿਆਸਤਦਾਨਾਂ ਨੇ ਕਿਹਾ ਕਿ ਭਾਰਤ ਦੇ ਲੋਕਾਂ ਨੇ ਹੁਣ ਧਾਰ ਲਿਆ ਹੈ ਕਿ ਅੱਤਵਾਦੀਆਂ ਨੂੰ ਕਿਸੇ ਵੀ ਕੀਮਤ 'ਤੇ ਸਫਲ ਹੋਣ ਨਹੀਂ ਦਿੱਤਾ ਜਾਵੇਗਾ। ਸੂਚੀ ਨੰ. 128 'ਚ ਦਰਜ ਪਰਿਵਾਰਾਂ ਨੂੰ 40-40 ਹਜ਼ਾਰ ਰੁਪਏ ਦੀ ਐੱਫ. ਡੀ. ਆਰ ਅਤੇ ਸੂਚੀ ਨੰ. 127 'ਚ ਦਰਜ ਪਰਿਵਾਰਾਂ ਨੂੰ 30-30 ਹਜ਼ਾਰ ਰੁਪਏ ਦੀ ਐੱਫ. ਡੀ. ਆਰ. ਦਿੱਤੀ ਗਈ। ਇਸ ਤੋਂ ਇਲਾਵਾ ਹਰੇਕ ਪੀੜਤ ਪਰਿਵਾਰ ਨੂੰ ਇਕ ਪੱਖਾ, ਸਿਲਾਈ ਮਸ਼ੀਨ, 4 ਕੰਬਲ, ਦੋ ਕੱਪੜੇ ਦੇ ਪੀਸ, ਇਕ ਬਰਤਨਾਂ ਦਾ ਸੈੱਟ, ਇਕ ਤੌਲੀਆ, ਇਕ ਲੇਡੀਜ਼ ਸੂਟ, ਇਕ ਸਵੈਟਰ, 5 ਕਿਲੋ ਚਾਵਲ ਅਤੇ 10 ਕਿਲੋ ਆਟਾ ਵੀ ਦਿੱਤਾ ਗਿਆ।
ਸਿੱਖਿਆ ਮੰਤਰੀ ਓ. ਪੀ. ਸੋਨੀ, ਸੰਸਦ ਮੈਂਬਰ ਸੰਤੋਖ ਸਿੰਘ ਤੇ ਔਜਲਾ ਸਮੇਤ ਕਈ ਸੀਨੀਅਰ ਸਿਆਸਤਦਾਨ ਪੁੱਜੇ
ਸ਼ਹੀਦ ਪਰਿਵਾਰ ਫੰਡ ਸਮਾਰੋਹ 'ਚ ਪੰਜਾਬ ਦੇ ਸਿੱਖਿਆ ਮੰਤਰੀ ਓ. ਪੀ. ਸੋਨੀ, ਜਲੰਧਰ ਦੇ ਕਾਂਗਰਸੀ ਸੰਸਦ ਮੈਂਬਰ ਚੌ. ਸੰਤੋਖ ਸਿੰਘ, ਅੰਮ੍ਰਿਤਸਰ ਦੇ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਪੰਜਾਬ ਵਿਧਾਨ ਸਭਾ 'ਚ ਵਿਰੋਧੀ ਦਲ ਦੇ ਨੇਤਾ ਹਰਪਾਲ ਸਿੰਘ ਚੀਮਾ, ਹਿਮਾਚਲ ਪ੍ਰਦੇਸ਼ ਦੇ ਕਾਂਗਰਸੀ ਵਿਧਾਇਕ ਰਜਿੰਦਰ ਸਿੰਘ ਰਾਣਾ, ਵਿਧਾਇਕ ਰਜਿੰਦਰ ਬੇਰੀ, ਸੁਸ਼ੀਲ ਰਿੰਕੂ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਕੇ. ਡੀ. ਭੰਡਾਰੀ, ਜੈ ਕਿਸ਼ਨ ਸੈਣੀ, ਜ਼ਿਲਾ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ, ਜ਼ਿਲਾ ਭਾਜਪਾ ਪ੍ਰਧਾਨ ਰਮਨ ਪੱਬੀ, ਪੰਜਾਬ ਭਾਜਯੁਮੋ ਪ੍ਰਧਾਨ ਸੰਨੀ ਸ਼ਰਮਾ, 'ਆਪ' ਮਾਝਾ ਜ਼ੋਨ ਦੇ ਇੰਚਾਰਜ ਕੁਲਦੀਪ ਸਿੰਘ ਧਾਲੀਵਾਲ, ਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਆਰ. ਐੱਸ. ਐੱਸ. ਦੇ ਸੀਨੀਅਰ ਨੇਤਾ ਕਸ਼ਮੀਰੀ ਲਾਲ ਖੰਨਾ, ਜ਼ਿਲਾ 'ਆਪ' ਪ੍ਰਧਾਨ ਡਾ. ਐੱਸ. ਕੇ. ਮਾਲੀ, ਲੁਧਿਆਣਾ ਤੋਂ ਰਜਿੰਦਰ ਸ਼ਰਮਾ, ਪੰਜਾਬ ਕਾਂਗਰਸ ਦੇ ਸਕੱਤਰ ਯਸ਼ਪਾਲ ਸਿੰਘ ਧੀਮਾਨ, ਧਰਮਪਾਲ ਗਰੋਵਰ ਕਪੂਰਥਲਾ ਅਤੇ ਹੋਰਨਾਂ ਨੇ ਵੀ ਹਿੱਸਾ ਲਿਆ। ਦੱਸਣਯੋਗ ਹੈ ਕਿ ਸ਼ਹੀਦ ਪਰਿਵਾਰ ਫੰਡ ਦਾ ਗਠਨ ਅੱਤਵਾਦ ਦੇ ਦੌਰ 'ਚ 1983 'ਚ ਹੋਇਆ ਸੀ। ਇਸ ਦਾ ਪਹਿਲਾ ਪ੍ਰੋਗਰਾਮ 5 ਮਾਰਚ 1984 ਨੂੰ ਕੀਤਾ ਗਿਆ ਸੀ।
ਮੰਚ ਸੰਚਾਲਨ ਕਰਦੇ ਹੋਏ ਰਵਿੰਦਰ ਸ਼ਰਮਾ ਨੇ ਸ਼ਹੀਦ ਪਰਿਵਾਰ ਫੰਡ 'ਚ ਭਾਗ ਲੈਣ ਵਾਲੇ ਵਿਸ਼ੇਸ਼ ਮਹਿਮਾਨਾਂ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਸ਼ਹੀਦ ਪਰਿਵਾਰਾਂ 'ਚ ਵੰਡ ਕਾਰਜ 'ਚ ਸ੍ਰੀ ਰਾਮਨੌਮੀ ਉਤਸਵ ਕਮੇਟੀ ਦੇ ਮਹਾ ਸਕੱਤਰ ਅਵਨੀਸ਼ ਅਰੋੜਾ ਨੇ ਸਹਿਯੋਗ ਦਿੱਤਾ।
ਸ਼ਹੀਦ ਪਰਿਵਾਰ ਫੰਡ ਸਮਾਰੋਹ ਦਾ ਸ਼ੁੱਭ ਆਰੰਭ ਪਟਿਆਲਾ ਤੋਂ ਆਈ ਸਤਿੰਦਰ ਕੌਰ ਦੀ ਕਵਿਤਾ ਦੇ ਨਾਲ ਹੋਇਆ। ਇਸ ਤੋਂ ਪਹਿਲਾਂ ਹਿੰਦ ਸਮਾਚਾਰ ਗਰਾਊਂਡ 'ਚ ਪਹੁੰਚਣ 'ਤੇ ਰਾਜਪਾਲ ਪ੍ਰੋ. ਗਣੇਸ਼ੀ ਲਾਲ, ਕੇਂਦਰੀ ਮੰਤਰੀ ਰਾਵਇੰਦਰਜੀਤ ਸਿੰਘ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ, ਡੀ. ਜੀ. ਪੀ. ਸੁਰੇਸ਼ ਅਰੋੜਾ ਅਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸੁਰੇਸ਼ ਕੁਮਾਰ ਦਾ ਸਵਾਗਤ ਅਵਿਨਾਸ਼ ਚੋਪੜਾ ਅਤੇ ਅਮਿਤ ਚੋਪੜਾ ਸਮੇਤ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਕੀਤਾ ਗਿਆ।
ਜਾਖੜ ਨੇ ਕਿਹਾ ਕਿ ਆਪ ਪਾਰਟੀ ਲੋਕਾਂ ਦੇ 'ਚ ਬਦਲਾਅ ਕਰ ਸਕਦੀ ਹੈ। ਸਿੱਧੂ ਨੇ ਕਿਹਾ ਕਿ ਜਿਹੜੇ ਵਿਅਕਤੀ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਕੇਜਰੀਵਾਲ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ 'ਤੇ ਨਿਸ਼ਾਨਾ ਸਾਧਦੇ ਹੋਏ ਸਿਧੂ ਨੇ ਕਿਹਾ ਕਿ ਅਕਾਲੀ ਦਲ ਨੇ ਧਰਮ ਦੇ ਨਾਂ 'ਤੇ ਸੂਬੇ ਦੀ ਰੱਜ ਕੇ ਲੁੱਟ ਕੀਤੀ ਹੈ। ਇਸ ਦੌਰਾਨ ਸਾਰੇ ਆਗੂ ਅੱਤਵਾਦ ਦੇ ਖਿਲਾਫ ਇਕ ਮੰਚ 'ਤੇ ਨਜ਼ਰ ਆਏ।
ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ 'ਚ ਸ਼ਾਮਲ ਹੋਣ ਆਇਆ ਬੱਚਾ ਸੀਵਰੇਜ 'ਚ ਡਿੱਗਾ, ਮੌਤ
NEXT STORY