ਨਵਾਂਸ਼ਹਿਰ (ਤ੍ਰਿਪਾਠੀ)- ਯੂਕ੍ਰੇਨ ’ਚ ਚੈਨਹੈਕਸੀ ਸਿਟੀ ਵਿਖੇ ਸਥਿਤ ਯੂਨੀਵਰਸਿਟੀ ਮੈਡੀਕਲ ਯੂਨੀਵਰਸਿਟੀ ਵਿਖੇ ਐੱਮ. ਬੀ. ਬੀ. ਐੱਸ. ਦੇ ਆਖ਼ਰੀ ਸਮੈਸਟਰ ਦੀ ਵਿਦਿਆਰਥਣ ਸ਼ੈਫਾਲੀ ਸ਼ਰਮਾ ਭਾਰਤ ਪਰਤੀ ਹੈ। ਸ਼ੈਫਾਲੀ ਨੇ ਦੱਸਿਆ ਕਿ ਯੂਕ੍ਰੇਨ ’ਤੇ ਰੂਸ ਦੇ ਸੈਨਿਕ ਹਮਲਿਆਂ ਨੂੰ ਲੈ ਕੇ ਦੇਸ਼ ਭਰ ਵਿਚ ਯੂਕ੍ਰੇਨ ਦੇ 18-55 ਸਾਲ ਦੇ ਨਾਗਰਿਕਾਂ ਨੇ ਖ਼ੁਦ ਹਥਿਆਰ ਚੁੱਕ ਕੇ ਸ਼ਕਤੀਸ਼ਾਲੀ ਦੁਸ਼ਮਣਾਂ ਅੱਗੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਲੜਨ ਦਾ ਜੋ ਜਜ਼ਬਾ ਵਿਖਾਇਆ ਹੈ, ਉਹ ਯੂਕ੍ਰੇਨ ਵਾਸੀਆਂ ਦੀ ਦੇਸ਼ ਭਗਤੀ ਨੂੰ ਉਜਾਗਰ ਕਰਦਾ ਹੈ।
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਕਸਬਾ ਸਾਹਿਬਾ ਵਾਸੀ ਸ਼ੈਫਾਲੀ ਨੇ ਦੱਸਿਆ ਕਿ ਉਹ ਉਕਤ ਮੈਡੀਕਲ ਯੂਨੀਵਰਸਿਟੀ ਵਿਖੇ ਐੱਮ. ਬੀ. ਬੀ. ਐੱਸ. ਕਰ ਰਹੀ ਸੀ ਅਤੇ ਆਖ਼ਰੀ ਸਮੈਸਟਰ ਦੇ ਸਿਰਫ਼ 3 ਮਹੀਨੇ ਬਾਕੀ ਸਨ। ਉਸ ਨੇ ਦੱਸਿਆ ਕਿ ਉਹ ਅਤੇ ਉਸ ਦੇ ਹੋਰ ਸਾਥੀ ਚਾਹੁੰਦੇ ਸਨ ਕਿ ਉਹ ਆਪਣਾ ਕੋਰਸ ਪੂਰਾ ਕਰਕੇ ਡਿਗਰੀ ਲੈ ਕੇ ਹੀ ਉੱਥੇ ਵਾਪਸ ਆਉਣ ਪਰ ਅਚਾਨਕ ਬਦਲੇ ਹਾਲਾਤ ਨੇ ਉਨ੍ਹਾਂ ਨੂੰ ਮਜਬੂਰੀ ’ਚ ਯੂਕ੍ਰੇਨ ਛੱਡਣ ਲਈ ਮਜਬੂਰ ਕਰ ਦਿੱਤਾ।
ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ: 35 ਹਜ਼ਾਰ ਵਾਲੀ ਟਿਕਟ 90 ਹਜ਼ਾਰ ’ਚ ਖ਼ਰੀਦਣ ਲਈ ਮਜਬੂਰ ਹੋਏ ਵਿਦਿਆਰਥੀ
ਭਾਰਤੀ ਵਿਦਿਆਰਥੀਆਂ ਨੂੰ ਯੂਕ੍ਰੇਨ ਵਾਸੀ ਬਣਾ ਰਹੇ ਸੁਰੱਖਿਆ ਦਾ ਟੂਲ
ਸ਼ੈਫਾਲੀ ਸ਼ਰਮਾ ਨੇ ਦੱਸਿਆ ਕਿ ਯੂਕ੍ਰੇਨ ਦੇ ਲੋਕਾਂ ’ਚ ਭਾਰਤ ਦੇ ਪ੍ਰਤੀ ਬਹੁਤ ਸਤਿਕਾਰ ਦੀ ਭਾਵਨਾ ਪਾਈ ਜਾਂਦੀ ਹੈ। ਉਸ ਨੇ ਦੱਸਿਆ ਕਿ ਉਸ ਦੇ ਨਾਲ ਇੰਟਰ ਐਕਟ ਹੋਣ ਵਾਲੀ ਦਾਦੀ ਦੀ ਉਮਰ ਦੀ ਮਹਿਲਾ ਦਾ ਕਹਿਣਾ ਸੀ ਕਿ ਭਾਰਤ ਕੋਲ ਵਿਸ਼ਵ ਦੀ ਸੈਕਿੰਡ ਲਾਰਜੈਸਟ ਆਰਮੀ ਹੈ ਅਤੇ ਉਸ ਦੇ ਸੈਨਿਕ ਕਿੱਧਰੇ ਕੁਝ ਵੀ ਕਰ ਸਕਦੇ ਹਨ। ਉਸ ਨੇ ਦੱਸਿਆ ਕਿ ਜਿਸ ਸਥਾਨ ’ਤੇ ਭਾਰਤੀ ਵਿਦਿਆਰਥੀ ਰਹਿੰਦੇ ਹਨ, ਉਸ ਸਥਾਨ ਨੂੰ ਸਥਾਨਕ ਨਾਗਰਿਕ ਵੱਧ ਸੁਰੱਖਿਅਤ ਮਹਿਸੂਸ ਕਰਦੇ ਹਨ, ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਤਕ ਉਹ ਉੱਥੇ ਹਨ, ਉਨ੍ਹਾਂ ’ਤੇ ਰੂਸ ਦੇ ਸੈਨਿਕ ਹਮਲਾ ਨਹੀਂ ਕਰਨਗੇ। ਇਹੋ ਕਾਰਨ ਹੈ ਕਿ ਜਦੋਂ ਉਨ੍ਹਾਂ ਭਾਰਤ ਭੇਜੇ ਜਾਣ ਲਈ ਬੱਸਾਂ ਵਿਚ ਬਿਠਾਇਆ ਜਾ ਰਿਹਾ ਸੀ ਤਾਂ ਉਹ ਆਪਣੀ ਸੁਰੱਖਿਆ ਨੂੰ ਲੈ ਕੇ ਵੱਧ ਚਿੰਤਿਤ ਨਜ਼ਰ ਆਏ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਬੈਂਕ ਖਾਤੇ ਸੀਜ ਹੋ ਚੁੱਕੇ ਸਨ ਪਰ ਉਹ ਕਿਸੇ ਤਰ੍ਹਾਂ ਕਰੀਬ 15 ਦਿਨ ਦਾ ਰਾਸ਼ਨ ਇਕੱਠਾ ਕਰਨ ’ਚ ਸਫ਼ਲ ਰਹੇ। ਹਾਸਟਲ ਵਿਚ ਉਨ੍ਹਾਂ ਨੂੰ ਸ਼ੈਲਟਰ ਦੇਣ ਤੋਂ ਇਲਾਵਾ ਨੇੜੇ ਸਥਿਤ ਬੰਕਰ ਸਬੰਧੀ ਵੀ ਜਾਣਕਾਰੀ ਦਿੱਤੀ ਗਈ ਪਰ ਖ਼ੁਸ਼ ਕਿਸਮਤੀ ਨਾਲ ਉਨ੍ਹਾਂ ਦਾ ਨਾਂ ਪਹਿਲੀ ਇਵੈਕਿਊਸ਼ਨ ’ਚ ਆ ਗਿਆ, ਜਿਸ ਨਾਲ ਉਨ੍ਹਾਂ ਨੂੰ 27 ਫਰਵਰੀ ਨੂੰ ਭਾਰਤ ਵਾਪਸ ਭੇਜੇ ਜਾਣ ਲਈ ਯੂਨੀਵਰਸਿਟੀ ਤੋਂ ਕਰੀਬ 40 ਕਿਲੋਮੀਟਰ ਦੂਰ ਰੋਮਾਨੀਆ ਬਾਰਡਰ ’ਤੇ ਲਿਆਇਆ ਗਿਆ।
ਭਾਰਤੀ ਹੋਣ ’ਤੇ ਮਹਿਸੂਸ ਹੋਇਆ ਮਾਣ
ਸ਼ੈਫਾਲੀ ਨੇ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਯੂਕ੍ਰੇਨ ਦੇ ਵਿਦਿਆਰਥੀਆਂ ਨੂੰ ਬਾਹਰ ਨਿਕਲਣ ਸਮੇਂ ਤਿਰੰਗਾ ਆਪਣੇ ਨਾਲ ਰੱਖਣ ਤੋਂ ਬਾਅਦ ਰੂਸੀ ਸੈਨਿਕਾਂ ਵੱਲੋਂ ਬਿਨ੍ਹਾਂ ਕੁਝ ਕਹੇ ਦਿੱਤੇ ਗਏ ਸੁਰੱਖਿਅਤ ਮਾਰਗ ਅਤੇ ਹਿਮਾਚਲ ਪ੍ਰਦੇਸ਼ ਦੇ ਕਰੀਬ 13-14 ਵਿਦਿਆਰਥਣਾਂ ਸਮੇਤ ਤਿਰੰਗਾ ਲੱਗੀਆਂ ਬੱਸਾਂ ’ਚ ਰੋਮਾਨੀਆ ਬਾਰਡਰ ਪਹੁੰਚਣ ’ਤੇ ਫਰੰਟ ਲਾਈਨ ’ਚ ਖੜ੍ਹੀਆਂ ਕਰੀਬ 400 ਬੱਸਾਂ ਨੂੰ ਛੱਡ ਦੇ ਪਹਿਲਾਂ ਉਨ੍ਹਾਂ ਨੂੰ ਬਾਰਡਰ ਪਾਰ ਕਰਨ ਦੀ ਜੋ ਪਹਿਲ ਦਿੱਤੀ ਗਈ, ਉਸ ਨਾਲ ਉਨ੍ਹਾਂ ਨੂੰ ਮਾਣ ਮਹਿਸੂਸ ਹੋਇਆ।
ਇਹ ਵੀ ਪੜ੍ਹੋ: ਹੋਲਾ-ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ
ਸਸਤੀ ਐਜੂਕੇਸ਼ਨ ਅਤੇ ਰਿਜ਼ਰਵੇਸ਼ਨ ਨੀਤੀ ਦੇ ਚਲਦੇ ਵਿਦਿਆਰਥੀ ਵਿਦੇਸ਼ ’ਚ ਲੈ ਰਹੇ ਮੈਡੀਕਲ ਸਿੱਖਿਆ
ਸ਼ਿਫਾਲੀ ਨੇ ਦੱਸਿਆ ਕਿ ਭਾਰਤ ਵਿਚ ਮੈਡੀਕਲ ਦੀ ਪੜ੍ਹਾਈ ਨਾ ਸਿਰਫ਼ ਬਹੁਤ ਮਹਿੰਗੀ ਹੈ, ਸਗੋਂ ਰਿਜ਼ਰਵੇਸ਼ਨ ਨੀਤੀ ਵਿਚ ਵੀ ਹੁਸ਼ਿਆਰ ਬੱਚਿਆਂ ਨੂੰ ਮੈਡੀਕਲ ਪੜ੍ਹਾਈ ਤੋਂ ਦੂਰ ਕਰਦੀ ਹੈ। ਯੂਕ੍ਰੇਨ ਤੋਂ ਆਈ ਸ਼ੈਫਾਲੀ ਦੇ ਪਿਤਾ ਰਵੀ ਸ਼ਰਮਾ ਨੇ ਦੱਸਿਆ ਕਿ ਉਸ ਦੀ ਪੁੱਤਰੀ ਦੀ ਤਰ੍ਹਾਂ ਹੋਰ ਬਹੁਤ ਸਾਰੇ ਵਿਦਿਆਰਥੀ ਹਨ, ਜੋ ਕੋਰਸ ਦੇ ਕਰੀਬ-ਕਰੀਬ ਪੂਰਾ ਹੋਣ ਦੇ ਨੇੜੇ ਹੋਣ ਦੇ ਬਾਵਜੂਦ ਨਾ ਸਿਰਫ਼ ਡਿਗਰੀ ਹਾਸਲ ਕਰਨ ਤੋਂ ਦੂਰ ਹੋਏ ਹਨ ਸਗੋਂ ਵਿਦੇਸ਼ ’ਚ ਹਾਸਲ ਡਿਗਰੀ ਦੀ ਮਾਨਤਾ ਲਈ ਇੰਡੀਆ ’ਚ ਹੋਣ ਵਾਲੇ ਐੱਸ. ਸੀ. ਆਈ. ਟੈਸਟ, ਜਿਸ ਦੀਆਂ ਸ਼ਰਤਾਂ ਨੂੰ ਅਗਲੇ ਸਾਲ ਤੋਂ ਸਖ਼ਤ ਕੀਤਾ ਜਾ ਰਿਹਾ ਹੈ, ਵਿਚ ਰਿਵਾਇਤ ਦਿੱਤੀ ਜਾਵੇ।
ਇਹ ਵੀ ਪੜ੍ਹੋ: ਯੂਕ੍ਰੇਨੀ ਫ਼ੌਜ ਨੇ ਸੈਂਕੜੇ ਲੋਕਾਂ ਨੂੰ ਵੀਰਾਨ ਇਲਾਕੇ ’ਚ ਛੱਡਿਆ, ਬਲੈਕਆਊਟ ’ਚ ਕੱਟ ਰਹੇ ਰਾਤਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਦੇ ਸਾਬਕਾ DGP ਸੈਣੀ ਦੇ ਮਾਮਲੇ 'ਚ ਸੁਪਰੀਮ ਕੋਰਟ ਸਖ਼ਤ, ਹਾਈਕੋਰਟ ਨੂੰ ਜਾਰੀ ਕੀਤੇ ਇਹ ਨਿਰਦੇਸ਼
NEXT STORY