ਜ਼ੀਰਾ (ਅਕਾਲੀਆਂ ਵਾਲਾ) : ਪੰਜਾਬ, ਜਿਸ ਨੂੰ ਇਕ ਸਮੇਂ ਦੇਸ਼ ਦਾ ਅਨਾਜ ਘਰ ਕਿਹਾ ਜਾਂਦਾ ਸੀ, ਅੱਜ ਪਾਣੀ ਦੇ ਜ਼ਹਿਰੀਲੇਪਨ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਸੂਬੇ ਦੇ ਵੱਖ-ਵੱਖ ਇਲਾਕਿਆਂ ਵਿਚ ਪਾਣੀ ਦੀ ਡਿੱਗਦੀ ਗੁਣਵੱਤਾ ਨੇ ਸਿਰਫ਼ ਸਿਹਤ ਸੰਬੰਧੀ ਮੁੱਦਿਆਂ ਨੂੰ ਜਨਮ ਦਿੱਤਾ ਹੈ, ਸਗੋਂ ਆਰਥਿਕਤਾ, ਖੇਤੀਬਾੜੀ ਅਤੇ ਵਾਤਾਵਰਣ ਵਿਚ ਵੀ ਵੱਡੇ ਨੁਕਸਾਨ ਦਾ ਕਾਰਨ ਬਣਿਆ ਹੈ। ਜ਼ਮੀਨੀ ਪਾਣੀ, ਜੋ ਸੂਬੇ ਦੇ ਜ਼ਿਆਦਾਤਰ ਪਿੰਡਾਂ ਲਈ ਮੁੱਖ ਪਾਣੀ ਦਾ ਸਰੋਤ ਹੈ, ਹੁਣ ਬਹੁਤ ਸਾਰੇ ਜ਼ਹਿਰੀਲੇ ਤੱਤਾਂ ਨਾਲ ਭਰਿਆ ਹੋਇਆ ਹੈ। ਨਾਈਟਰੇਟ, ਆਰਸੈਨਿਕ, ਲੀਡ ਅਤੇ ਯੂਰੇਨੀਅਮ ਜਿਹੇ ਤੱਤ ਪਾਣੀ ਦੇ ਨਮੂਨਿਆਂ ਵਿਚ ਪਾਏ ਗਏ ਹਨ। ਇਹ ਤੱਤ ਲੰਬੇ ਸਮੇਂ ਤੱਕ ਪਾਣੀ ਪੀਣ ਨਾਲ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਰਹੇ ਹਨ। ਬਹਿਰਾਮਪੁਰ, ਬਠਿੰਡਾ, ਫ਼ਿਰੋਜ਼ਪੁਰ ਅਤੇ ਮਾਨਸਾ ਜ਼ਿਲ੍ਹੇ ਜਿਵੇਂ ਇਲਾਕਿਆਂ ਵਿਚ ਇਹ ਸਮੱਸਿਆ ਹੋਰ ਵਧੀਕ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਖੇਤੀਬਾੜੀ ਵਿਚ ਕੈਮੀਕਲ ਖਾਦਾਂ ਅਤੇ ਪੈਸਟੀਸਾਈਡਸ ਦੀ ਬੇਤਹਾਸ਼ਾ ਵਰਤੋਂ ਪਾਣੀ ਦੇ ਜ਼ਹਿਰੀਲੇਪਨ ਦੇ ਮੁੱਖ ਕਾਰਨਾਂ ਵਿਚੋਂ ਇੱਕ ਹੈ। ਇਸ ਦੇ ਨਾਲ ਉਦਯੋਗਿਕ ਨਾਲਿਆਂ ਨੂੰ ਬਿਨਾਂ ਸਾਫ਼ ਕੀਤੇ ਨਦੀਆਂ ਅਤੇ ਝੀਲਾਂ ਵਿਚ ਸੁੱਟਣ ਕਾਰਨ ਪਾਣੀ ਦੀ ਗੁਣਵੱਤਾ ਹੋਰ ਖਰਾਬ ਹੋ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਲੈ ਕੇ ਸਿੱਖਿਆ ਵਿਭਾਗ ਦਾ ਆ ਗਿਆ ਵੱਡਾ ਫ਼ੈਸਲਾ
ਜੀਵ-ਜੰਤੂਆਂ ਦੀਆਂ ਪ੍ਰਜਾਤੀਆਂ ਖਤਮ ਹੋ ਰਹੀਆਂ: ਗੁਰਬਖਸ਼ ਸਿੰਘ ਬਾਜੇਕੇ
ਪੀ.ਡੀ.ਐੱਫ. ਦੇ ਜ਼ਿਲ੍ਹਾ ਪ੍ਰਧਾਨ ਗੁਰਬਖਸ਼ ਸਿੰਘ ਬਾਜੇ ਕੇ ਪਾਣੀ ਦੇ ਜ਼ਹਿਰੀਲੇਪਨ ਦਾ ਵਾਤਾਵਰਣ ’ਤੇ ਵੀ ਦੂਰਗਾਮੀ ਪ੍ਰਭਾਵ ਪਿਆ ਹੈ। ਨਦੀਆਂ ਅਤੇ ਝੀਲਾਂ ਵਿਚ ਪਾਣੀ ਦੀ ਗੁਣਵੱਤਾ ਵਿਚ ਆਈ ਗਿਰਾਵਟ ਨਾਲ ਜੀਵ-ਜੰਤੂਆਂ ਦੀਆਂ ਪ੍ਰਜਾਤੀਆਂ ਖ਼ਤਮ ਹੋ ਰਹੀਆਂ ਹਨ। ਫਿਰੋਜ਼ਪੁਰ ਦੇ ਸਤਲੁਜ ਦਰਿਆ ਦੀ ਮਿਸਾਲ ਦੇਖੀ ਜਾ ਸਕਦੀ ਹੈ, ਜਿੱਥੇ ਜਲਚਰਾਂ ਦੀ ਗਿਣਤੀ ਪਿਛਲੇ ਦਹਾਕੇ ਵਿਚ ਕਾਫ਼ੀ ਤੱਕ ਘਟ ਗਈ ਹੈ ਇਸ ਦੇ ਨਾਲ, ਮੱਛੀਆਂ ਦੀਆਂ ਕਈ ਪ੍ਰਜਾਤੀਆਂ ਵੀ ਖਤਮ ਹੋਣ ਦੇ ਕਗਾਰ ’ਤੇ ਹਨ। ਜ਼ਹਿਰੀਲੇ ਪਾਣੀ ਕਾਰਨ ਲੋਕਾਂ ਵਿਚ ਕੈਂਸਰ, ਗੁਰਦੇ ਦੀਆਂ ਬਿਮਾਰੀਆਂ ਅਤੇ ਚਮੜੀ ਦੇ ਰੋਗਾਂ ਦਾ ਅਸਰ ਵੇਖਿਆ ਜਾ ਰਿਹਾ ਹੈ। ਬਠਿੰਡਾ ਅਤੇ ਫ਼ਾਜ਼ਿਲਕਾ ਜ਼ਿਲ੍ਹਿਆਂ ਨੂੰ ਕੈਂਸਰ ਪੱਟੀ ਵਜੋਂ ਜਾਣਿਆ ਜਾਣ ਲੱਗ ਪਿਆ ਹੈ। ਇਸ ਤੋਂ ਇਲਾਵਾ ਬੱਚਿਆਂ ਵਿਚ ਮਨੋਵਿਗਿਆਨਕ ਅਤੇ ਸਰੀਰਕ ਵਿਕਾਸ ਦੇ ਰੁਕੇ ਹੋਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਦੇ ਸਮੇਂ ਨੂੰ ਲੈ ਕੇ ਆਈ ਵੱਡੀ ਖ਼ਬਰ
ਪਾਣੀ ਦੇ ਸਰੋਤਾਂ ਦੀ ਸੁਰੱਖਿਆ ਲਈ ਯੋਗਦਾਨ ਪਾਈਏ: ਗਿੱਲ
ਬੈਟਰ ਸਕਿੱਲ ਇਮੀਗਰੇਸ਼ਨ ਦੇ ਡਾਇਰੈਕਟਰ ਸਿਮਰਨਜੀਤ ਸਿੰਘ ਗਿੱਲ ਨੇ ਕਿਹਾ ਕਿ ਲੋਕਾਂ ਵਿਚ ਪਾਣੀ ਦੀ ਗੁਣਵੱਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਕ ਵਿਆਪਕ ਜਨਤਕ ਅਭਿਆਨ ਦੀ ਜ਼ਰੂਰਤ ਹੈ। ਲੋਕਾਂ ਨੂੰ ਇਹ ਸਮਝਾਉਣਾ ਬਹੁਤ ਜ਼ਰੂਰੀ ਹੈ ਕਿ ਉਹ ਆਪਣੇ ਪਾਣੀਦੇ ਸਰੋਤਾਂ ਦੀ ਸੁਰੱਖਿਆ ਲਈ ਕਿਵੇਂ ਯੋਗਦਾਨ ਪਾ ਸਕਦੇ ਹਨ। ਆਰਗੈਨਿਕ ਖੇਤੀ, ਰੀਚਾਰਜ ਪ੍ਰਣਾਲੀ ਅਤੇ ਸਾਫ਼ ਪਾਣੀ ਦੇ ਸਰੋਤਾਂ ਦੀ ਸਥਾਪਨਾ ਦੇ ਜ਼ਰੀਏ ਹੱਲ ਲੱਭਿਆ ਜਾ ਸਕਦਾ ਹੈ। ਸਰਕਾਰ ਨੂੰ ਇਸ ਸਮੱਸਿਆ ਨੂੰ ਹੱਲ ਕਰਨ ਲਈ ਤੁਰੰਤ ਕਾਰਵਾਈ ਕਰਨ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਬਣਨ ਵਾਲੀ ਅਪਾਰ ਆਈ. ਡੀ. ਨੂੰ ਲੈ ਕੇ ਵੱਡੀ ਖ਼ਬਰ, ਆਇਆ ਨਵਾਂ ਫ਼ੈਸਲਾ
ਜ਼ਹਿਰੀਲੇ ਪਾਣੀ ਦੀ ਸਮੱਸਿਆ ਸਿਹਤ ਮੁੱਦਾ ਨਹੀਂ, ਸਗੋਂ ਸਮਾਜਿਕ ਅਤੇ ਆਰਥਿਕ ਸੰਕਟ ਵੀ: ਸੁਖਪਾਲ ਵਰਪਾਲ
ਦੁੱਧ ਦੇ ਕਾਰੋਬਾਰ ਦੇ ਨਾਲ ਜੁੜੇ ਹੋਏ ਸਾਬਕਾ ਸਰਪੰਚ ਸੁਖਪਾਲ ਸਿੰਘ ਵਰਪਾਲ ਨੇ ਕਿਹਾ ਕਿ ਪੰਜਾਬ ਵਿਚ ਜ਼ਹਿਰੀਲੇ ਪਾਣੀ ਦੀ ਸਮੱਸਿਆ ਸਿਰਫ਼ ਇਕ ਸਿਹਤ ਸੰਬੰਧੀ ਮੁੱਦਾ ਨਹੀਂ, ਸਗੋਂ ਸਮਾਜਿਕ ਅਤੇ ਆਰਥਿਕ ਸੰਕਟ ਵੀ ਹੈ। ਪਾਣੀ ਦੇ ਨਾਲ ਨਾਲ ਅੱਜ ਪੰਜਾਬ ਦਾ ਦੁੱਧ ਵੀ ਅਸਲੀ ਨਹੀਂ ਰਿਹਾ। ਇਸ ਦੇ ਲਈ ਸਾਡੇ ਸਮਾਜ ਨੂੰ ਕੁਝ ਕਰਨਾ ਪਵੇਗਾ। ਜਦੋਂ ਤੱਕ ਸਰਕਾਰ, ਜਨਤਾ ਅਤੇ ਉਦਯੋਗ ਸਮੁਦਾਇਕ ਤੌਰ ’ਤੇ ਹੱਲ ਦੇ ਲਾਭਾਂ ਦੀ ਸਮਝ ਨਹੀਂ ਬਣਾਉਂਦੇ, ਉਦੋਂ ਤੱਕ ਇਹ ਸੰਕਟ ਹੱਲ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਵੱਡੀ ਰਾਹਤ, ਹੁਣ ਸੂਬੇ 'ਚ ਬਣਨਗੇ ਸਮਾਰਟ ਕਾਰਡ, ਇੰਝ ਮਿਲੇਗਾ ਰਾਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ ਵਿਖੇ 14 ਸਾਲਾ ਮੁੰਡੇ ਦੀ ਸ਼ੱਕੀ ਹਾਲਾਤ 'ਚ ਮੌਤ, ਹੁਣ ਭਖਣ ਲੱਗੀ ਸਿਆਸਤ, ਸ਼ੀਤਲ ਨੇ ਲਾਏ ਗੰਭੀਰ ਦੋਸ਼
NEXT STORY