ਬੁਢਲਾਡਾ (ਬਾਂਸਲ/ਮਨਚੰਦਾ) : ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਅਧੀਨ ਲਾਲਾ ਕੁੰਦਨ ਲਾਲ ਮੈਮੋਰੀਅਲ ਸੋਸਾਇਟੀ ਦੇ ਸਹਿਯੋਗ ਸਦਕਾ ਨਵਕਾਰ ਸਕਿੱਲ ਸੈਂਟਰ 'ਚ 400 ਲੜਕੇ,ਲੜਕੀਆਂ ਨੂੰ ਕਿੱਤਾ ਮੁੱਖੀ ਕੋਰਸ ਪੂਰਾ ਕਰਨ ਉਪਰੰਤ ਸਰਟੀਫਿਕੇਟ ਵੰਡੇ ਗਏ।|ਇਸ ਮੌਕੇ ਤੇ ਸਿਖਿਆਰਥੀਆਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਮੈਨੇਜਿੰਗ ਡਾਇਰੈਕਟਰ ਰਾਕੇਸ਼ ਜੈਨ ਨੇ ਕਿਹਾ ਕਿ ਸਕਿੱਲ ਸੈਂਟਰ ਹੁਣ ਤੱਕ ਲੜਕੇ,ਲੜਕੀਆਂ ਨੂੰ ਸਵੈ-ਨਿਰਭਰ ਬਨਾਉਣ ਲਈ ਸਿਲਾਈ-ਕਢਾਈ, ਬਿਊਟੀਸ਼ੀਅਨ, ਕੰਪਿਊਟਰ ਹਾਰਡਵੇਅਰ ਕਿੱਤਾ ਮੁੱਖੀ ਕੋਰਸਾਂ ਤਹਿਤ ਲਗਭਗ 800 ਸਿਖਿਆਰਥੀਆਂ ਨੂੰ ਮੁਫਤ ਸਿੱਖਿਆ ਦੇ ਕੇ ਸਰਟੀਫਿਕੇਟ ਪ੍ਰਦਾਨ ਕਰ ਚੁੱਕਾ ਹੈ।|ਇਸ ਮੌਕੇ 'ਤੇ ਬੋਲਦਿਆਂ ਰਾਸ਼ਟਰੀ ਸਵੈ ਸੰਘ ਦੇ ਆਗੂ ਰਾਮ ਪ੍ਰਕਾਸ਼ ਕਾਠ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦਾ ਮਕਸਦ ਹਰ ਘਰ 'ਚ ਹਰ ਵਿਅਕਤੀ ਨੂੰ ਕਿੱਤਾ ਮੁੱਖੀ ਬਣਾ ਕੇ ਦੇਸ਼ 'ਚ ਬੇਰੁਜ਼ਗਾਰੀ ਨੂੰ ਦੂਰ ਕਰਨਾ ਹੈ।|ਉਨ੍ਹਾਂ ਕਿਹਾ ਕਿ ਹੋਰਨਾਂ ਦੇਸ਼ਾਂ ਦੀ ਤਰ੍ਹਾਂ ਭਾਰਤ ਵੀ ਸਕਿੱਲ ਵਿਕਾਸ ਯੋਜਨਾ ਅਧੀਨ ਹਰ ਵਿਅਕਤੀ ਨੂੰ ਹੁਨਰਮੰਦ ਕਰਕੇ ਆਪਣੇ ਪੈਰਾਂ ਤੇ ਖੜ੍ਹਾ ਕਰਨਾ ਚਾਹੁੰਦਾ ਹੈ।|
ਇਸ ਮੌਕੇ ਇਲਾਕੇ ਦੇ ਮੀਡੀਆ ਕਰਮੀਆਂ ਨੂੰ ਵੀ ਸੱਦਾ ਦਿੱਤਾ ਗਿਆ।|ਸੈਂਟਰ ਦੇ ਹੋਣਹਾਰ ਅਧਿਆਪਕਾਂ ਮਮਤਾ ਰਾਣੀ, ਸੋਨੂੰ, ਮੋਨੂੰ, ਗੁਰਮੀਤ, ਜੋਤੀ, ਆਰਤੀ, ਆਕਾਸ਼, ਸੰਦੀਪ ਕੁਮਾਰ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਮਾਘੀ ਮੇਲੇ ਦੌਰਾਨ 392 ਲੋਕਾਂ ਨੇ ਖੂਨਦਾਨ ਕੀਤਾ
NEXT STORY