ਫਿਲੌਰ (ਭਾਖੜੀ) : ਨਸ਼ੇ ਨੇ ਇਕ ਹੋਰ ਘਰ ਦਾ ਚਿਰਾਗ ਬੁਝਾ ਦਿੱਤਾ। ਜਿਸ ਵਿਚ 18 ਸਾਲਾ ਲੜਕੇ ਗੁੱਡੂ ਦੇ ਢਿੱਡ ਵਿਚ ਸਮੱਗਲਰ ਨੇ ਨਸ਼ੇ ਦਾ ਟੀਕਾ ਲਗਾ ਦਿੱਤਾ। ਓਵਰਡੋਜ਼ ਕਾਰਨ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗੁੱਡੂ 25 ਮਿੰਟ ਤੱਕ ਤੜਫਦਾ ਰਿਹਾ ਜਦਕਿ ਸਮੱਗਲਰ ਖੁਦ ਹੀ ਡਾਕਟਰ ਬਣ ਕੇ ਉਸ ਦਾ ਇਲਾਜ ਕਰਦਾ ਰਿਹਾ। ਮਿਲੀ ਸੂਚਨਾ ਮੁਤਾਬਕ ਬੀਤੀ ਰਾਤ 8 ਵਜੇ ਸ਼ਹਿਰ ਦੇ ਮੁਹੱਲਾ ਉੱਚੀ ਘਾਟੀ ਦਾ ਰਹਿਣ ਵਾਲਾ ਗੁੱਡੂ 18 ਪੁੱਤਰ ਸਵਰਗੀ ਮੱਡਾ ਆਪਣੇ ਹੀ ਮੁਹੱਲੇ ਦੇ ਰਹਿਣ ਵਾਲੇ ਨਸ਼ਾ ਸਮੱਗਲਰ ਚਿੰਟੂ ਪੁੱਤਰ ਰੂਪ ਲਾਲ ਦੇ ਘਰ ਚਲਾ ਗਿਆ। ਚਿੰਟੂ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਸਮੱਗਲਿੰਗ ਦਾ ਕਾਰੋਬਾਰ ਕਰਦਾ ਆ ਰਿਹਾ ਹੈ ਅਤੇ ਛੋਟੇ ਸਕੂਲੀ ਬੱਚਿਆਂ ਨੂੰ ਨਸ਼ੇ ਦੀ ਲਤ ਲਗਾ ਕੇ ਉਨ੍ਹਾਂ ਤੋਂ ਰੁਪਏ ਲੈ ਕੇ ਨਸ਼ੇ ਦੇ ਟੀਕੇ ਲਗਾਉਣ ਦਾ ਆਦੀ ਬਣਾ ਦਿੰਦਾ ਹੈ, ਨੇ ਗੁੱਡੂ ਦੇ ਢਿੱਡ ਵਿਚ ਨਸ਼ੇ ਦਾ ਟੀਕਾ ਲਗਾ ਦਿੱਤਾ।
ਇਹ ਵੀ ਪੜ੍ਹੋ : ਗਰੀਬਾਂ ਨੂੰ ਦਿੱਤੀ ਜਾਣ ਵਾਲੀ ਕਣਕ ਯੋਜਨਾ ’ਚ ਲੱਗਾ ਭਾਰੀ ਕੱਟ, ਪੰਜਾਬ ’ਚ ਮਚੀ ਹਾਹਾਕਾਰ
ਟੀਕਾ ਲੱਗਦੇ ਹੀ ਗੁੱਡੂ ਦੀ ਹਾਲਤ ਖਰਾਬ ਹੋ ਗਈ ਅਤੇ ਉਹ ਤੜਫਣ ਲੱਗਾ ਤਾਂ ਚਿੰਟੂ ਨੇ ਕਿਸੇ ਨਾਲ ਫੋਨ ’ਤੇ ਗੱਲ ਕਰਕੇ ਖੁਦ ਹੀ ਡਾਕਟਰ ਬਣ ਕੇ 25 ਮਿੰਟ ਤੱਕ ਉਸ ਦਾ ਇਲਾਜ ਕਰਦਾ ਰਿਹਾ। ਲੜਕਾ ਜਦੋਂ ਬੇਹੋਸ਼ ਹੋ ਗਿਆ ਤਾਂ ਉਸ ਨੂੰ ਆਪਣੇ ਘਰੋਂ ਬਾਹਰ ਕੱਢ ਕੇ ਬੈਗ ਵਿਚ ਕੱਪੜੇ ਭਰ ਕੇ ਘਰ ਨੂੰ ਜਿੰਦਾ ਮਾਰ ਕੇ ਫਰਾਰ ਹੋ ਗਿਆ। ਪਰਿਵਾਰ ਵਾਲੇ ਗੁੱਡੂ ਨੂੰ ਲੁਧਿਆਣਾ ਦੇ ਦਯਾਨੰਦ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮਰਿਆ ਹੋਇਆ ਐਲਾਨ ਦਿੱਤਾ। ਗੁੱਡੂ ਦੀ ਮੌਤ ਦੀ ਖਬਰ ਸੁਣ ਕੇ ਮੁਹੱਲਾ ਨਿਵਾਸੀਆਂ ਦਾ ਗੁੱਸਾ ਭੜਕ ਉੱਠਿਆ। ਸਵੇਰ ਪੁਲਸ ਨੇ ਚਿੰਟੂ ਦੇ ਘਰ ਦਾ ਜਿੰਦਾ ਤੋੜ ਕੇ ਅੰਦਰ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਵੱਡੀ ਮਾਤਰਾ ਵਿਚ ਨਸ਼ੇ ਦੇ ਟੀਕੇ, ਨਸ਼ੀਲਾ ਪਾਊਡਰ, ਪੀਣ ਵਾਲੀਆਂ ਪੰਨੀਆਂ ਅਤੇ ਹੋਰ ਨਸ਼ੇ ਦਾ ਸਾਮਾਨ ਬਰਾਮਦ ਹੋਇਆ। ਪੁਲਸ ਮੁਤਾਬਕ ਚਿੰਟੂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਕੈਨੇਡਾ ਗਏ ਪੁੱਤ ਦੇ ਨਾਂ ’ਤੇ ਵਿਦੇਸ਼ੋਂ ਆਈ ਕਾਲ ਨੇ ਉਡਾਏ 7 ਲੱਖ ਰੁਪਏ, ਸੱਚ ਸਾਹਮਣੇ ਆਇਆ ਤਾਂ ਉਡੇ ਹੋਸ਼
ਅੱਧੀ ਰਾਤ ਤੱਕ ਸਕੂਲੀ ਬੱਚਿਆਂ ਤੋਂ ਇਲਾਵਾ ਨਸ਼ੇੜੀਆਂ ਦੇ ਚਿੰਟੂ ਦੇ ਘਰ ਲੱਗੇ ਰਹਿੰਦੇ ਸਨ ਡੇਰੇ
ਮੁਹੱਲੇ ਦੇ ਕੌਂਸਲਰ ਰਾਕੇਸ਼ ਕਾਲੀਆ, ਅੰਬੇਡਕਰ ਸ਼ਕਤੀ ਦਲ ਦੇ ਪ੍ਰਧਾਨ ਗੋਲਡੀ ਨਾਹਰ ਅਤੇ ਸਫਾਈ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਮਨੀ ਅਤੇ ਮੁਹੱਲਾ ਨਿਵਾਸੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਮੱਗਲਰ ਚਿੰਟੂ ਵਰਗੇ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਦੱਸਿਆ ਕਿ ਸਵੇਰ 8 ਵਜੇ ਹੀ ਚਿੰਟੂ ਦੇ ਘਰ ਸਕੂਲੀ ਬੱਚੇ ਜਿਨ੍ਹਾਂ ਦੇ ਗਲਾਂ ਵਿਚ ਕਿਤਾਬਾਂ ਦੇ ਬੈਗ ਪਾਏ ਹੁੰਦੇ ਸਨ, ਉਸ ਦੇ ਕਮਰੇ ਵਿਚ ਚਲੇ ਜਾਂਦੇ ਸਨ ਜਿੱਥੇ ਚਿੰਟੂ ਉਨ੍ਹਾਂ ਤੋਂ ਰੁਪਏ ਲੈ ਕੇ ਉਨ੍ਹਾਂ ਨੂੰ ਨਸ਼ੇ ਦੇ ਟੀਕੇ ਲਗਾ ਦਿੰਦਾ। ਇਹ ਸਿਲਸਿਲਾ ਦੇਰ ਅੱਧੀ ਰਾਤ ਤੱਕ ਚਲਦਾ ਰਹਿੰਦਾ ਸੀ। ਬੱਚਿਆਂ ਤੋਂ ਇਲਾਵਾ ਉਥੇ ਵੱਡੇ ਨਸ਼ੇੜੀ ਵੀ ਆਉਂਦੇ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਦਫਤਰਾਂ ਨੂੰ ਲੈ ਕੇ ਮੁੱਖ ਮੰਤਰੀ ਦਾ ਵੱਡਾ ਐਲਾਨ, ਟੋਲ ਪਲਾਜ਼ਿਆਂ ਨੂੰ ਲੈ ਕੇ ਆਖੀ ਇਹ ਗੱਲ
ਚਿੰਟੂ ਦਾ ਪਿਤਾ ਹਰਿਦੁਆਰ ਜੇਲ ਵਿਚ ਬੰਦ ਮਾਤਾ ਨੂੰ ਲੱਭ ਰਹੀ ਫਿਰੋਜ਼ਪੁਰ ਪੁਲਸ ਹੁਣ ਖੁਦ ਵੀ ਹੋ ਗਿਆ ਫਰਾਰ
ਨਸ਼ੇ ਦੀ ਸਮੱਗਲਿੰਗ ਕਰਨ ਵਾਲੇ ਚਿੰਟੂ ਦਾ ਪੂਰਾ ਪਰਿਵਾਰ ਹੀ ਗਲਤ ਧੰਦੇ ਕਰ ਰਿਹਾ ਸੀ। ਉਸ ਦਾ ਪਿਤਾ ਹਰਿਦੁਆਰ ਤੋਂ ਨਸ਼ੇ ਦੇ ਟੀਕੇ ਕੈਪਸੂਲ ਗੋਲੀਆਂ ਖਰੀਦ ਕੇ ਚਿੰਟੂ ਨੂੰ ਦਿੰਦਾ ਅਤੇ ਉਹ ਅੱਗੇ ਬੱਚਿਆਂ ਨੂੰ ਉਨ੍ਹਾਂ ਦਾ ਆਦੀ ਬਣਾ ਕੇ ਉਨ੍ਹਾਂ ਨੂੰ ਵੇਚਦਾ। ਨਸ਼ਾ ਸਮੱਗਲਿੰਗ ਦੇ ਧੰਦੇ ਵਿਚ ਹਰਿਦੁਆਰਾ ਪੁਲਸ ਨੇ ਉਸ ਦੇ ਪਿਤਾ ਰੂਪ ਲਾਲ ਨੂੰ ਫੜ ਲਿਆ ਜੋ 8 ਮਹੀਨੇ ਤੋਂ ਉਹੀ ਜੇਲ ਵਿਚ ਬੰਦ ਹੈ। ਚਿੰਟੂ ਦੀ ਮਾਤਾ ਰਾਣੀ ਵੀ ਘੱਟ ਨਹੀਂ ਸੀ। ਉਸ ਨੇ ਕੁਝ ਮਹੀਨੇ ਪਹਿਲਾਂ ਫਿਰੋਜ਼ਪੁਰ ਵਿਚ ਇਕ ਲੜਕੀ ਨੂੰ ਵੇਚ ਦਿੱਤਾ। ਉਥੇ ਉਸ ਦੇ ਵਿਰੁੱਧ ਕੇਸ ਦਰਜ ਹੈ ਜੋ ਫਰਾਰ ਚੱਲ ਰਹੀ ਹੈ। ਚਿੰਟੂ ਖੁਦ ਰਾਤ ਤੋਂ ਫਰਾਰ ਹੈ। ਅਜਿਹੇ ਲੋਕਾਂ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਦਾ ਫ਼ਰਮਾਨ, ਹੈੱਡਮਾਸਟਰਾਂ ਨੂੰ ਲੈ ਕੇ ਜਾਰੀ ਕੀਤੇ ਸਖ਼ਤ ਹੁਕਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੀ. ਓ. ਸਟਾਫ਼ ਨੇ 4 ਭਗੌੜਿਆਂ ਨੂੰ ਕੀਤਾ ਗ੍ਰਿਫ਼ਤਾਰ
NEXT STORY