ਲੁਧਿਆਣਾ (ਸਲੂਜਾ)-ਤੇਜ਼ੀ ਨਾਲ ਬਦਲ ਰਹੇ ਸਮਾਜ 'ਚ ਅੱਜ ਲੋਕ ਉਸ ਨੂੰ ਹੀ ਝੁੱਕ ਕੇ ਸਲਾਮਾਂ ਕਰਦੇ ਹਨ, ਜਿਸ ਨੇ ਆਪਣੇ ਪੱਕੇ ਇਰਾਦੇ ਤੇ ਬੁਲੰਦ ਹੌਸਲੇ ਨਾਲ ਆਪਣੀ ਇਕ ਵਿਸ਼ੇਸ਼ ਜਗ੍ਹਾ ਬਣਾਈ ਹੈ। ਅਜਿਹੀਆਂ ਹੀ ਸ਼ਖਸੀਅਤਾਂ ਦੀ ਮਾਲਕਣ ਹੈ ਬਲਵਿੰਦਰ ਕੌਰ, ਜਿਸ ਨੇ ਇਹ ਜ਼ਿੱਦ ਕੀਤੀ ਕਿ ਉਹ ਇਕ ਨਾ ਇਕ ਦਿਨ ਕੁਝ ਅਜਿਹਾ ਕਰੇਗੀ, ਜਿਸ ਨਾਲ ਲੋਕ ਉਸ ਦੀ ਰੀਸ ਕਰਨਗੇ।
ਪਹਿਲਾਂ ਘਰ ਤੋਂ ਨਹੀਂ ਮਿਲਿਆ ਸਹਿਯੋਗ
ਬਲਵਿੰਦਰ ਕੌਰ ਨੇ ਦੱਸਿਆ ਕਿ ਉਹ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਗ੍ਰੈਜੂਏਟ ਹੈ। ਸਾਲ 2002 ਵਿਚ ਘਰ ਦੀ ਆਰਥਕ ਹਾਲਤ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਉਸ ਨੇ ਕੋਈ ਵੀ ਕੰਮ ਕਰਨ ਦਾ ਮਨ ਬਣਾਇਆ। ਇਸ ਸੰਬੰਧੀ ਉਸ ਨੇ 15 ਔਰਤਾਂ ਦਾ ਇਕ ਗਰੁੱਪ ਬਣਾ ਲਿਆ ਤੇ ਠੇਕੇ 'ਤੇ ਜ਼ਮੀਨ ਲੈ ਕੇ ਖੇਤੀਬਾੜੀ ਕਰਨ ਦਾ ਫੈਸਲਾ ਕਰ ਲਿਆ ਪਰ ਪਹਿਲਾਂ ਤਾਂ ਉਸ ਨੂੰ ਆਪਣੇ ਘਰ ਤੋਂ ਹੀ ਸਹਿਯੋਗ ਨਾ ਮਿਲਿਆ। ਉਸ ਨੇ ਅੱਧਾ ਏਕੜ ਜ਼ਮੀਨ 'ਤੇ ਗਾਜਰ, ਮਟਰ, ਸ਼ਿਮਲਾ ਮਿਰਚ ਤੇ ਲੱਸਣ ਦੀ ਖੇਤੀ ਸ਼ੁਰੂ ਕੀਤੀ। ਪਹਿਲੇ ਸਾਲ 'ਚ ਹੀ ਇਸ ਕੰਮ 'ਚ ਸਫਲਤਾ ਮਿਲਣ ਲੱਗੀ।
ਰਜਨੀ ਨਾਂ ਨਾਲ ਬਣਾਇਆ ਸੈਲਫ ਹੈਲਪ ਗਰੁੱਪ
ਜ਼ਿਲਾ ਲੁਧਿਆਣਾ ਦੇ ਪਿੰਡ ਬਹਾਦੁਰ ਕੇ 'ਚ ਚੱਲ ਰਹੇ ਇਸ ਗਰੁੱਪ 'ਚ 12 ਔਰਤਾਂ ਕੰਮ ਕਰ ਰਹੀਆਂ ਹਨ ਜੋ ਕਿ ਸਾਰੀਆਂ ਅਨੁਸੂਚਿਤ ਜਾਤੀ ਨਾਲ ਸੰਬੰਧਤ ਹਨ। ਇਸ ਗਰੁੱਪ ਦੀ ਇਕ ਵੀ ਮੈਂਬਰ ਦੇ ਕੋਲ ਇਕ ਇੰਚ ਤੱਕ ਜ਼ਮੀਨ ਨਹੀਂ ਹੈ। ਅੱਜ ਖੇਤੀਬਾੜੀ ਦੇ ਖੇਤਰ 'ਚ ਸਰਕਾਰੀ ਸਕੀਮਾਂ ਦੇ ਤਹਿਤ ਕਰਜ਼ਾ ਲੈ ਕੇ ਸਫਲਤਾ ਦੀਆਂ ਪੌੜੀਆਂ ਚੜ੍ਹਦੀ ਜਾ ਰਹੀ ਹੈ।
ਖੇਤੀ ਵਖਰੇਵੇਂ ਦਾ ਨਾਅਰਾ ਅਪਣਾਇਆ
ਬਲਵਿੰਦਰ ਕੌਰ ਨੇ ਦੱਸਿਆ ਕਿ ਉਸ ਨੇ ਖੇਤੀ ਵਖਰੇਵਿਆਂ ਦਾ ਨਾਅਰਾ ਅਪਣਾਉਂਦੇ ਹੋਏ 2 ਏਕੜ ਜ਼ਮੀਨ 'ਤੇ ਸਬਜ਼ੀਆਂ ਦੀ ਕਾਸ਼ਤ ਕਰ ਕੇ ਆਪਣੇ ਆਪ ਨੂੰ ਜਿਥੇ ਇਸ ਖੇਤਰ 'ਚ ਸਥਾਪਤ ਕਰ ਲਿਆ ਹੈ, ਉਥੇ ਇਸੇ ਖੇਤਰ 'ਚ ਕਦਮ ਰੱਖਣ ਦੀਆਂ ਇੱਛੂਕ ਔਰਤਾਂ ਨੂੰ ਵਿਸ਼ੇਸ਼ ਤੌਰ 'ਤੇ ਸਿਖਲਾਹੀ ਅਤੇ ਟਿਪਸ ਦਿੰਦੀ ਰਹਿੰਦੀ ਹੈ ਤਾਂਕਿ ਉਹ ਵੀ ਸਮਾਜ 'ਚ ਇਕ ਸਫਲ ਔਰਤ ਵਜੋਂ ਆਪਣੀ ਪਛਾਣ ਬਣਾ ਸਕਣ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਪੈਦਾ ਕੀਤੀਆਂ ਜਾਂਦੀਆਂ ਸਬਜ਼ੀਆਂ ਪਿੰਡ-ਪਿੰਡ 'ਚ ਹੱਥੋ ਹੱਥ ਵਿਕ ਜਾਂਦੀਆਂ ਹਨ।
ਸ਼ਰਾਬ ਨੂੰ ਲੈ ਅਣਪਛਾਤੇ ਵਿਅਕਤੀਆਂ ਨੇ ਕੀਤੀ ਨੌਜਵਾਨ ਦੀ ਕੁੱਟਮਾਰ
NEXT STORY