ਅੰਮ੍ਰਿਤਸਰ (ਸੁਮਿਤ) - ਪੰਜਾਬ ਸਰਕਾਰ ਵੱਲੋਂ ਕੋਰੋਨਾ ਕਾਲ ਤੋਂ ਬਾਅਦ ਖੇਡਾਂ ਨੂੰ ਉਤਸ਼ਾਹ ਦੇਣ ਲਈ ਕਈ ਠੋਸ ਕਦਮ ਚੁੱਕ ਜਾ ਰਹੇ ਹਨ। ਜਿਵੇਂ-ਜਿਵੇਂ ਕੋਰੋਨਾ ਦਾ ਪ੍ਰਕੋਪ ਘੱਟ ਹੋਇਆ, ਉਦੋਂ-ਉਦੋਂ ਸੈਂਟਰਾਂ 'ਚ ਬੱਚਿਆਂ ਦੀ ਗਿਣਤੀ ਦਿਨ-ਪ੍ਰਤੀ-ਦਿਨ ਵਧਦੀ ਗਈ। ਇਨ੍ਹਾਂ ਖਿਡਾਰੀਆਂ ਨੂੰ ਆਉਣ ਵਾਲੇ ਵੱਡੇ-ਵੱਡੇ ਈਵੈਂਟਾਂ ਲਈ ਤਿਆਰ ਕਰਨ ਦੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਪੰਜਾਬ 'ਚ ਖੇਡਾਂ ਨੂੰ ਲੈ ਕੇ ਸੰਜੀਦਗੀ ਦਿਖਾਈ ਹੈ। ਸਰਕਾਰ ਵੱਲੋਂ ਇਸ ਸਮੇਂ ਖਿਡਾਰੀਆਂ ਦੇ ਅਕਾਊਂਟ ਨੰਬਰਾਂ ’ਤੇ ਉਨ੍ਹਾਂ ਨੂੰ ਟਰੈਕ ਸੂਟ ਦੇਣ ਲਈ ਆਰਥਿਕ ਮਦਦ ਪਹੁੰਚਾਈ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ
ਇਸ ਸਮੇਂ ਅੰਮ੍ਰਿਤਸਰ 'ਚ ਲਗਭਗ 22 ਕੋਚ ਜ਼ਿਲ੍ਹੇ 'ਚ ਬੱਚਿਆਂ ਨੂੰ ਟ੍ਰੇਨਿੰਗ ਦੇਣ ਦਾ ਕਾਰਜ ਕਰ ਰਹੇ ਹਨ। ਕੋਰੋਨਾ ਵਾਇਰਸ ਦੇ ਕਾਲ 'ਚ ਹੋਏ ਨੁਕਸਾਨ ਦੀ ਭਰਪਾਈ ਲਈ ਇਹ ਕੋਚ ਦਿਨ-ਰਾਤ ਮਿਹਨਤ ਕਰ ਕੇ ਬੱਚਿਆਂ ਨੂੰ ਆਪਣੀਆਂ ਖੇਡਾਂ 'ਚ ਮਾਹਿਰ ਬਣਾ ਰਹੇ ਹਨ। ਜਿਮਨਾਸਟਿਕ, ਰੈਸਲਿੰਗ, ਹੈਂਡਬਾਲ, ਐਥਲੈਟਿਕਸ, ਕਬੱਡੀ, ਬਾਸਕਿਟਬਾਲ, ਵਾਲੀਬਾਲ, ਬਾਕਸਿੰਗ, ਸਵੀਮਿੰਗ ਅਤੇ ਟੇਬਲ ਟੈਨਿਸ ਦੇ ਸੈਂਟਰ ਸਮਰੱਥਾ ਨਾਲ ਚੱਲ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਸ਼ਰਮਸਾਰ: ਇਸ਼ਕ ’ਚ ਅੰਨ੍ਹੀ ਕਲਯੁੱਗੀ ਮਾਂ ਹੀ ਨਿਕਲੀ 6 ਸਾਲਾ ਧੀ ਦੀ ਕਾਤਲ, ਇੰਝ ਦਿੱਤਾ ਵਾਰਦਾਤ ਨੂੰ ਅੰਜਾਮ
ਪੰਜਾਬ ਦੀ ਸਪੋਰਟਸ ਨੀਤੀ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਚੰਨੀ ਦੀ ਸਰਕਾਰ ਖੇਡਾਂ ਪ੍ਰਤੀ ਸੰਜੀਦਾ ਵਿਖਾਈ ਦੇ ਰਹੀ ਹੈ। ਖੇਡ ਵਿਭਾਗ ਵੱਲੋਂ ਮੁੱਖ ਤੌਰ 'ਤੇ ਕਈ ਸਕੂਲਾਂ ਅਤੇ ਕਾਲਜਾਂ 'ਚ ਸਪੋਰਟਸ ਵਿੰਗ ਦੀ ਸਥਾਪਨਾ ਕੀਤੀ ਗਈ ਹੈ। ਇਸ ਸਪੋਰਟਸ ਵਿੰਗ ਦਾ ਦੇਣ ਲਈ ਮੁੱਖ ਮਕਸਦ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਦੇਣਾ ਹੈ। ਇਸ ਤੋਂ ਇਲਾਵਾ ਇਸ ਗੱਲ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਕਿ ਖਿਡਾਰੀਆਂ ਨੂੰ ਸਹੀ ਕਚਿੰਗ ਦਿੱਤੀ ਜਾਏ। ਇਨ੍ਹਾਂ ਸਾਰਿਆ ਤੋਂ ਇਲਾਵਾ ਖਿਡਾਰੀਆਂ ਨੂੰ ਸਪੋਰਟਸ ਕਿੱਟ ਅਤੇ ਡਾਈਟ ਕਿੱਟ ਦੇਣਾ ਇਸੇ ਸਪੋਰਟਸ ਵਿੰਗ ਦੀ ਜ਼ਿੰਮੇਵਾਰੀ ਤਹਿਤ ਆਉਂਦਾ ਹੈ, ਜੋ ਪੰਜਾਬ ਸਰਕਾਰ ਤਹਿਤ ਆਪਣਾ ਕਾਰਜ ਬਾਖ਼ੂਬੀ ਨਿਭਾਅ ਰਿਹਾ ਹੈ। ਸੰਨ 1975 'ਚ ਸਥਾਪਿਤ ਕੀਤਾ ਗਿਆ ਜ਼ਿਲ੍ਹਾ ਖੇਡ ਵਿਭਾਗ ਉਦੋਂ ਤੋਂ ਲੈ ਕੇ ਲੈ ਹੁਣ ਤੱਕ ਕਈ ਬਿਹਤਰ ਖਿਡਾਰੀਆਂ ਨੂੰ ਹੋਰ ਬਿਹਤਰ ਕਰਕੇ ਸੂਬੇ ਦਾ ਨਾਂ ਰੋਸ਼ਨ ਕਰਵਾਉਂਦਾ ਆ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ
ਇਹੀ ਨਹੀਂ ਆਉਣ ਵੇਲੇ ਸਮੇਂ 'ਚ ਮੁੱਖ ਮੰਤਰੀ ਸਰਕਾਰ ਖਿਡਾਰੀਆਂ ਦੇ ਅਕਾਊਂਟ ਨੰਬਰਾਂ 'ਤੇ ਉਨ੍ਹਾਂ ਨੂੰ ਟਰੈਕ ਸੂਟ ਆਰਥਿਕ ਪੰਜਾਬ ਵੱਲ ਖਿਡਾਰੀਆਂ ਨੂੰ ਹੋਰ ਮਦਦ ਪਹੁੰਚਾ ਰਹੀ ਹੈ ਵੀ ਬਿਹਤਰ ਸਹੂਲਤਾਂ ਦੇਣ ਲਈ ਕੰਮ ਚੱਲ ਰਿਹਾ ਹੈ, ਜਿਸ ਦਾ ਫ਼ਾਇਦਾ ਸਿੱਧਾ-ਸਿੱਧਾ ਖਿਡਾਰੀਆਂ ਨੂੰ ਹਵੇਗਾ। ਵਧੇਰੇ ਸਹੂਲਤਾਂ ਮਿਲਣ ਨਾਲ ਜਿਥੇ ਨੌਜਵਾਨ ਨਸ਼ਿਆਂ ਆਦਿ ਤੋਂ ਦੂਰ ਹੋ ਕੇ ਖੇਡਾਂ 'ਚ ਆਪਣਾ ਭਵਿੱਖ ਲੱਭਣਗੇ, ਉਥੇ ਸੂਬੇ ਅਤੇ ਦੇਸ਼ ਦਾ ਨਾਂ ਵੀ ਰੌਸ਼ਨ ਕਰਨਗੇ। ਕੁਝ ਦਿਨ ਪਹਿਲਾਂ ਮੁੱਖ ਮੰਤਰੀ ਚੰਨੀ ਅਤੇ ਖੇਡ ਮੰਤਰੀ ਪਰਗਟ ਸਿੰਘ ਇਕੱਠੇ ਹਾਕੀ ਸਟੇਡੀਅਮ 'ਚ ਨਜ਼ਰ ਆਏ ਸਨ, ਜਿਥੇ ਮੁੱਖ ਮੰਤਰੀ ਨੇ ਖੁਦ ਗੋਲਕੀਪਰ ਵਜੋਂ ਹਾਕੀ ਖੇਡੀ ਸੀ। ਇਹੀ ਚੀਜ਼ ਆਪਣੇ ਆਪ 'ਚ ਬਹੁਤ ਕੁਝ ਦਰਸਾਉਂਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਖੇਡਾਂ ਦੇ ਪ੍ਰਤੀ ਕਿੰਨ ਗੰਭੀਰ ਹਨ।
ਪੜ੍ਹੋ ਇਹ ਵੀ ਖ਼ਬਰ - ਖ਼ਾਸ ਖ਼ਬਰ : UK ਸਮੇਤ ਇਨ੍ਹਾਂ 12 ਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ਦੀ ਅੰਮ੍ਰਿਤਸਰ ’ਚ ਸੌਖੀ ਨਹੀਂ ਹੋਵੇਗੀ ਐਂਟਰੀ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੁਦ ਹੈਂਡਬਾਲ ਦੇ ਖਿਡਾਰੀ ਰਹਿ ਚੁੱਕੇ ਹਨ। ਇਸ ਕਾਰਨ ਉਨ੍ਹਾਂ ਦਾ ਧਿਆਨ ਨੌਜਵਾਨਾਂ ਨੂੰ ਬਿਹਤਰ ਇੰਸਟ੍ਰਕਚਰ ਦੇ ਕੇ ਨੌਜਵਾਨਾਂ 'ਚ ਖੇਡਾਂ ਪ੍ਰਤੀ ਵੱਧ ਤੋਂ ਵੱਧ ਰੁਝਾਨ ਪੈਦਾ ਕਰਨ 'ਚ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਖੇਡਾ ਨੂੰ ਹੁਲਾਰਾ ਦੇਣ ਲਈ ਕਈ ਸਕੀਮਾਂ ਵੀ ਚਲਾਉਂਦੀ ਆ ਰਹੀ ਹੈ ਹੈ ਤਾਂ ਜੋ ਨੌਜਵਾਨਾਂ 'ਚ ਖੇਡਾਂ ਪ੍ਰਤੀ ਰੁਝਾਨ ਵਧਾਇਆ ਜਾ ਸਕੇ। ਇਸ ਤੋਂ ਇਲਾਵਾ ਖੇਡ ਵਿਭਾਗ ਉਨ੍ਹਾਂ ਖਿਡਾਰੀਆਂ ਦੀ ਰਕਮ ਦੇ ਨੂੰ ਵੀ ਕਰੋੜਾਂ ਰੁਪਏ ਦੀ ਰ ਮ ਨਾਲ ਸਨਮਾਨਿਤ ਕਰਦਾ ਹੈ ਜਿਨ੍ਹਾਂ ਨੇ ਦੇਸ਼ ਜਾਂ ਸੂਬੇ ਦਾ ਨਾਂ ਕਿਸੇ ਨਾ ਕਿਸੇ ਮੰਚ 'ਤੇ ਰੌਸ਼ਨ ਕੀਤਾ ਹੈ।
ਪੜ੍ਹੋ ਇਹ ਵੀ ਖ਼ਬਰ - ਬਟਾਲਾ 'ਚ ਕੁੜੀ ਨੂੰ ਲੈ ਕੇ ਹੋਏ ਮਾਮੂਲੀ ਤਕਰਾਰ ਨੇ ਧਾਰਿਆ ਭਿਆਨਕ ਰੂਪ, ਚੱਲੀ ਗੋਲ਼ੀ (ਤਸਵੀਰਾਂ)
ਕਿਸਾਨ ਨੇ ਕੰਗਨਾ ਰਣੌਤ ਦੇ ਪੁਤਲੇ ਨਾਲ ਕਰਵਾਇਆ ਵਿਆਹ, ਬੀਬੀਆਂ ਨੇ ਗਾਏ ਸ਼ਗਨਾਂ ਦੇ ਗੀਤ, ਪਏ ਭੰਗੜੇ
NEXT STORY