ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਨਾਲ ਲੱਗਦੇ ਇਲਾਕੇ ਅਕਾਲੀ ਮਾਰਕੀਟ 'ਚ ਸਥਿਤ ਇਕ ਦੁਕਾਨ 'ਚ ਸੋਮਵਾਰ ਨੂੰ ਅਚਾਨਕ ਅੱਗ ਲੱਗ ਗਈ। ਜਿਸ ਦੁਕਾਨ 'ਚ ਅੱਗ ਲੱਗੀ, ਉਹ ਕਬਾੜ ਦੀ ਦੁਕਾਨ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਦੁਕਾਨ ਨਾਲ ਪਏ ਕੂੜੇ ਦੇ ਢੇਰ ਵਿਚ ਅੱਗ ਲਗਾਈ ਗਈ ਸੀ, ਇਸ ਦੌਰਾਨ ਇਕ ਚੰਗਿਆੜੀ ਦੁਕਾਨ 'ਚ ਪਏ ਸਮਾਨ 'ਤੇ ਡਿੱਗ ਗਈ ਅਤੇ ਅੱਗ ਲੱਗ ਗਈ। ਦੁਕਾਨ ਸੰਘਣੀ ਆਬਾਦੀ 'ਚ ਹੋਣ ਕਾਰਨ ਅੱਗ 'ਤੇ ਕਾਬੂ ਪਾਉਣ ਵਿਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਦੂਜੇ ਪਾਸੇ ਪੁਲਸ ਵਲੋਂ ਫਿਲਹਾਲ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਅੱਗ ਲੱਗਣ ਦਾ ਕਾਰਨ ਸ਼ੱਕੀ ਜਾਪ ਰਿਹਾ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
4 ਲੱਖ 46 ਹਜ਼ਾਰ ਪੌਦੇ ਲਗਾ ਚੁੱਕੇ ਹਨ ਰੋਹਿਤ ਮੇਹਰਾ, ਲਿਮਕਾ ਬੁੱਕ 'ਚ ਨਾਂ ਹੋਇਆ ਦਰਜ
NEXT STORY