ਜਲੰਧਰ— ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਆਜ਼ਾਦੀ ਦੇ ਦੀਵਾਨਿਆਂ ਨੇ ਕਿਸੇ ਮਜ਼੍ਹਬ ਨੂੰ ਸੋਚ ਕੇ ਆਜ਼ਾਦੀ ਦੀ ਲੜਾਈ ਨਹੀਂ ਲੜੀ। ਦੇਸ਼ ਦੀ ਖਾਤਰ ਆਪਣੀ ਕੁਰਬਾਨੀ ਦਿੱਤੀ ਤਾਂ ਕਿ ਸਮਾਜਿਕ ਭਾਈਚਾਰਾ ਮਜ਼ਬੂਤ ਰਹੇ। ਆਜ਼ਾਦੀ ਨੂੰ ਬਰਕਰਾਰ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਜਿਸ ਦੇਸ਼ ਦੇ ਬੱਚੇ ਜਿਸਮਾਨੀ ਅਤੇ ਦਿਮਾਗੀ ਤੌਰ 'ਤੇ ਮਜ਼ਬੂਤ ਹੋਣ, ਉਹੀ ਦੇਸ਼ ਤਰੱਕੀ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਜਦ ਪੰਜਾਬ 'ਚ ਅੱਤਵਾਦ ਦੀ ਅੱਗ ਲੱਗੀ, ਉਦੋਂ ਹਿੰਦ ਸਮਾਚਾਰ ਪਰਿਵਾਰ ਨੇ ਆਪਣਾ ਖੂਨ ਦੇ ਕੇ ਉਸ ਅੱਗ ਨੂੰ ਬੁਝਾਇਆ।
ਜਦ ਤੱਕ ਪੜ੍ਹਾਈ ਅਤੇ ਦਵਾਈ ਇਕ ਨਹੀਂ ਹੋਵੇਗੀ, ਉਦੋਂ ਤੱਕ ਦੇਸ਼ ਤਰੱਕੀ ਨਹੀਂ ਕਰ ਸਕਦਾ। ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀ ਪੜ੍ਹਾਈ ਇਕ ਹੋਣੀ ਚਾਹੀਦੀ ਹੈ, ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲ ਇਕ ਹੋਣਾ ਚਾਹੀਦਾ ਤਾਂ ਹੀ ਦੇਸ਼ ਤਰੱਕੀ ਕਰੇਗਾ। ਉਨ੍ਹਾਂ ਬੱਚਿਆਂ ਨੂੰ ਸਫਲਤਾ ਹਾਸਲ ਕਰਨ ਲਈ ਮਿਹਨਤ ਨਾਲ ਪੜ੍ਹਨ ਦਾ ਪ੍ਰਣ ਲੈਣ ਦੀ ਪ੍ਰੇਰਣਾ ਦਿੱਤੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਦੀ ਅਗਵਾਈ 'ਚ ਡੀ. ਏ. ਵੀ. ਇੰਜੀਨੀਅਰਿੰਗ ਐਂਡ ਟੈਕਨਾਲੋਜੀ ਇੰਸਟੀਚਿਊਟ ਜਲੰਧਰ 'ਚ ਲੋੜਵੰਦ ਬੱਚਿਆਂ ਲਈ ਆਯੋਜਿਤ ਵਜ਼ੀਫਾ ਵੰਡ ਸਮਾਰੋਹ ਗਿਆ ਗਿਆ ਸੀ, ਜਿਸ 'ਚ ਸਾਧੂ ਸਿੰਘ ਧਰਮਸੋਤ ਨੇ ਸ਼ਿਰਕਤ ਕੀਤੀ ਸੀ। ਇਸ ਸਮਾਰੋਹ ਦੌਰਾਨ ਬੀਤੇ ਦਿਨ ਕਰੀਬ 1301 ਬੱਚਿਆਂ ਨੂੰ ਵਜ਼ੀਫਾ ਵੰਡਿਆ ਗਿਆ।
ਪੰਜਾਬ 'ਚ ਕਈ ਥਾਈਂ ਸ਼ੁਰੂ ਹੋਈ ਬਾਰਸ਼, ਵਧੀ ਠੰਡ ਛੇੜੇਗੀ ਕੰਬਣੀ
NEXT STORY