ਅਲੀਵਾਲ, (ਸ਼ਰਮਾ)- ਕਸਬਾ ਅਲੀਵਾਲ ਦੀ ਫਤਿਹਗਡ਼੍ਹ ਚੂਡ਼ੀਆਂ ਰੋਡ ਜੋ ਬਾਜ਼ਾਰ ਵਿਚੋਂ ਬਿਲਕੁਲ ਟੁੱਟੀ ਪਈ ਹੈ ਜਦੋਂ ਬਾਰਿਸ਼ ਆਉਂਦੀ ਹੈ ਤਾਂ ਸਾਰੀ ਸਡ਼ਕ ’ਤੇ ਪਾਣੀ ਦੇ ਛੱਪਡ਼ ਬਣ ਜਾਂਦੇ ਹਨ ਅਤੇ ਕਈ ਵਾਰ ਐਕਸੀਡੈਂਟ ਵੀ ਹੋ ਜਾਂਦਾ ਹੈ ਪਰ ਪ੍ਰਸ਼ਾਸਨ ਦੇ ਕੰਨ ’ਤੇ ਜੂਅ ਤਕ ਨਹੀਂ ਸਰਕਦੀ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਸ ਸਡ਼ਕ ਵੱਲ ਧਿਆਨ ਦੇਵੇ ਅਤੇ ਇਹ ਸਡ਼ਕ ਜੋ ਪੰਜਾਬ ਐਂਡ ਸਿੰਘ ਬੈਂਕ ਅਲੀਵਾਲ ਤੋਂ ਲੈ ਕੇ ਬਿਜਲੀ ਘਰ ਅਲੀਵਾਲ ਤੱਕ ਬਿਲਕੁਲ ਟੁੱਟੀ ਹੋਈ ਹੈ ਇਸ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰ ਸਕੇ।
ਪਤਨੀ ਨੂੰ ਜ਼ਹਿਰ ਦੇ ਕੇ ਮਾਰਨ ਦੇ ਦੋਸ਼ ’ਚ ਮਾਮਲਾ ਦਰਜ
NEXT STORY