ਲੁਧਿਆਣਾ (ਰਾਜ) : ਛਾਉਣੀ ਮੁਹੱਲੇ ਦੀ ਰਹਿਣ ਵਾਲੀ ਪੂਜਾ ਦੇ ਖ਼ੁਦਕੁਸ਼ੀ ਮਾਮਲੇ ਵਿਚ 8 ਦਿਨਾਂ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੂਜਾ ਵੱਲੋਂ ਲਿਖੇ ਗਏ ਖ਼ੁਦਕੁਸ਼ੀ ਨੋਟ ਦੇ ਆਧਾਰ ’ਤੇ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਨੇ ਵਾਰਡ ਨੰ. 84 ਦੇ ਭਾਜਪਾ ਕੌਂਸਲਰ, ਪੰਜਾਬ ਪੁਲਸ ਦੇ ਇੰਸਪੈਕਟਰ ਸਮੇਤ 12 ਲੋਕਾਂ ਖ਼ਿਲਾਫ਼ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਕੇਸ ਦਰਜ ਕੀਤਾ ਹੈ, ਜਿਸ ’ਚ ਮੁਲਜ਼ਮਾਂ ਭਾਜਪਾ ਕੌਂਸਲਰ ਸੁਰਿੰਦਰ ਅਟਵਾਲ, ਉਸ ਦੇ ਬੇਟੇ ਇੰਸਪੈਕਟਰ ਬਿਟਨ ਕੁਮਾਰ, ਸਾਜਨ ਅਟਵਾਲ, ਪਵਨ ਅਟਵਾਲ ਸਮੇਤ ਮੁਲਜ਼ਮ ਜਸਪਾਲ ਸਿੰਘ ਉਰਫ ਬੋਬੀ ਢੱਲ, ਗੁਰਚਰਨ ਸਿੰਘ ਉਰਫ ਚੰਨੀ ਢੱਲ, ਰਵਿੰਦਰ, ਪ੍ਰਦੀਪ ਕੁਮਾਰ, ਕੁਲਜਿੰਦਰ ਕੌਰ, ਮਨਜੀਤ ਕੌਰ, ਰਵਿੰਦਰ ਕੌਰ ਅਤ ਬਲਬੀਰ ਸਿੰਘ ਮੱਕੜ ਨੂੰ ਨਾਮਜ਼ਦ ਕੀਤਾ ਗਿਆ ਹੈ। ਉਧਰ ਪੁਲਸ ਨੇ ਡੀ. ਐੱਮ. ਸੀ. ਹਸਪਤਾਲ ਤੋਂ ਪੂਜਾ ਦੀ ਲਾਸ਼ ਕਬਜ਼ੇ ’ਚ ਲਈ ਅਤੇ ਸਿਵਲ ਹਸਪਤਾਲ ’ਚ ਉਸ ਦਾ ਪੋਸਟਮਾਟਰਮ ਕਰਵਾਇਆ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਪੁਲਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਲੈਂਦੀ ਉਦੋਂ ਤੱਕ ਉਹ ਪੂਜਾ ਦਾ ਸਸਕਾਰ ਨਹੀਂ ਕਰਨਗੇ।
ਇਹ ਵੀ ਪੜ੍ਹੋ : 6 ਸਿੱਖ ਰੈਜ਼ੀਮੈਂਟ ’ਚ ਭਰਤੀ ਲਹਿਰਾਗਾਗਾ ਦੇ ਕੁਲਵਿੰਦਰ ’ਤੇ ਅਣਮਨੁੱਖੀ ਤਸ਼ੱਦਦ, ਵਾਇਰਲ ਤਸਵੀਰਾਂ ਨੇ ਉਡਾਏ ਹੋਸ਼
ਮ੍ਰਿਤਕ ਪੂਜਾ ਦੇ ਮੂੰਹ ਬੋਲੇ ਭਰਾ ਨਵਦੀਪ ਸਿੰਘ ਨੇ ਦੱਸਿਆ ਕਿ ਛਾਉਣੀ ਮੁਹੱਲੇ ਦੇ ਮੰਨਾ ਸਿੰਘ ਨਗਰ ਵਿਚ ਪੂਜਾ ਦੀ ਪ੍ਰਾਪਰਟੀ ਸੀ, ਜੋ ਕਿ ਮੁਲਜ਼ਮਾਂ ਨੇ ਸਾਲ 2013 ਵਿਚ ਮਿਲੀਭੁਗਤ ਕਰਕੇ ਆਪਣੇ ਨਾਂ ਕਰਵਾ ਲਈ ਸੀ। ਤੁਰੰਤ ਸਮੇਂ ਵਿਚ ਹਦਬੰਦੀ ਸਲੇਮ ਟਾਬਰੀ ਥਾਣੇ ਦੀ ਸੀ, ਜਿਸ ਵਿਚ ਬਿਟਨ ਕੁਮਾਰ ਐੱਸ.ਐੱਚ. ਓ. ਸੀ। ਉਸ ਸਮੇਂ ਵਿਚ ਅੱਜ ਤੱਕ ਪੂਜਾ ਦੀ ਕਿਤੇ ਵੀ ਸੁਣਵਾਈ ਨਹੀਂ ਹੋਈ ਸੀ। ਉਸ ਤੋਂ ਬਾਅਦ ਮੁਲਜ਼ਮ ਉਸਨੂੰ ਅਤੇ ਉਸਦੇ ਪਰਿਵਾਰ ਵਾਲਿਆਂ ਨੂੰ ਲਗਾਤਾਰ ਪਰੇਸ਼ਾਨ ਕਰਦੇ ਆ ਰਹੇ ਸਨ। ਨਵਦੀਪ ਸਿੰਘ ਦਾ ਕਹਿਣਾ ਹੈ ਕਿ ਉਪਰੋਕਤ ਮੁਲਜ਼ਮਾਂ ਨੇ ਪੂਜਾ ਨੂੰ ਇੰਨਾ ਪਰੇਸ਼ਾਨ ਕਰ ਦਿੱਤਾ ਸੀ ਕਿ ਉਹ ਡਿਪ੍ਰੈਸ਼ਨ ਵਿਚ ਰਹਿਣ ਲੱਗ ਗਈ ਸੀ।
ਇਹ ਵੀ ਪੜ੍ਹੋ : ਪਿਓ ਦੀਆਂ ਕਰਤੂਤਾਂ ਤੋਂ ਤੰਗ ਆ ਕੇ 14 ਸਾਲਾ ਬੱਚੀ ਪਹੁੰਚੀ ਮੁੰਬਈ, ਪੁਲਸ ਸਾਹਮਣੇ ਬਿਆਨ ਕੀਤਾ ਦਰਦ
ਇਸ ਲਈ 2 ਜੁਲਾਈ ਨੂੰ ਪੂਜਾ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ । ਉਸਨੂੰ ਗੰਭੀਰ ਹਾਲਤ ਵਿਚ ਡੀ.ਐੱਮ.ਸੀ ਹਸਪਤਾਲ ਪਹੁੰਚਾਇਆ ਗਿਆ। ਉਸ ਤੋਂ ਬਾਅਦ ਘਰ ’ਚੋਂ ਪੂਜਾ ਦਾ ਸੁਸਾਈਡ ਨੋਟ ਬਰਾਮਦ ਹੋਇਆ ਸੀ, ਜਿਸ ਵਿਚ ਉਸ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਉਪਰੋਕਤ ਮੁਲਜ਼ਮਾਂ ਨੂੰ ਠਹਿਰਾਇਆ ਸੀ, ਜੋ ਕਿ ਪੁਲਸ ਨੂੰ ਸੌਂਪ ਦਿੱਤਾ ਗਿਆ। ਇਸ ਤੋਂ ਬਾਅਦ 9 ਜੁਲਾਈ ਨੂੰ ਪੂਜਾ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ । ਮ੍ਰਿਤਕ ਦੀ ਮਾਂ ਅਤੇ ਨਵਦੀਪ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਰਾਜਨੀਤਕ ਪਹੁੰਚ ਹੈ। ਫਿਲਹਾਲ ਪੁਲਸ ਨੇ ਐੱਫ.ਆਈ.ਆਰ ਤਾਂ ਦਰਜ ਕਰ ਲਈ ਹੈ ਪਰ ਉਨ੍ਹਾਂ ਨੂੰ ਇਨਸਾਫ਼ ਉਦੋਂ ਮਿਲੇਗਾ ਜਦ ਮੁਲਜ਼ਮਾਂ ਨੂੰ ਜੇਲ ਹੋ ਜਾਵੇਗੀ।
ਇਹ ਵੀ ਪੜ੍ਹੋ : ਨਵ-ਵਿਆਹੀ ਵਹੁਟੀ ਨੇ ਚਾੜ੍ਹਿਆ ਚੰਨ, ਹੋਇਆ ਕੁਝ ਅਜਿਹਾ ਕਿ ਪੇਕੇ ਫੇਰਾ ਪਵਾਉਣ ਗਏ ਲਾੜੇ ਦੇ ਉੱਡੇ ਹੋਸ਼
ਨਾਨੀ ਨੂੰ ਬੋਲੀ ਕਾਵਿਆ, ਹੁਣ ਕਿਸ ਨਾਲ ਮਨਾਏਗੀ ਆਪਣਾ ਜਨਮ ਦਿਨ
ਪੂਜਾ ਦੀ ਇਕ ਬੇਟੀ ਹੈ, ਜਿਸਦਾ ਨਾਮ ਕਾਵਿਆ ਹੈ। ਨਵਦੀਪ ਨੇ ਦੱਸਿਆ ਕਿ ਉਸ ਦੀ ਭਾਣਜੀ 11 ਜੁਲਾਈ ਨੂੰ ਪੰਜ ਸਾਲ ਦੀ ਹੋ ਜਾਵੇਗੀ। ਐਤਵਾਰ ਨੂੰ ਉਸ ਦਾ ਜਨਮ ਦਿਨ ਹੈ ਪਰ ਹੁਣ ਉਹ ਆਪਣਾ ਜਨਮ ਦਿਨ ਨਹੀਂ ਮਨਾ ਸਕੇਗੀ। ਉਥੇ ਕਾਵਿਆ ਨੇ ਆਪਣੀ ਨਾਨੀ ਨੂੰ ਕਿਹਾ ਕਿ ਨਾਨੀ ਪਹਿਲਾ ਤਾਂ ਮੰਮੀ ਹੁੰਦੀ ਸੀ ਹੁਣ ਮੈਂ ਆਪਣਾ ਜਨਮ ਦਿਨ ਕਿਸ ਨਾਲ ਮਨਾਵਾਂਗੀ। ਇਸ ਗੱਲ ’ਤੇ ਉਸ ਦੀ ਨਾਨੀ ਅਤੇ ਮਾਮਾ ਦੋਵੇਂ ਹੀ ਚੁੱਪ ਹੋ ਗਏ।
ਇਹ ਵੀ ਪੜ੍ਹੋ : ਗੈਂਗਸਟਰ ਰਹੇ ਕੁਲਵੀਰ ਨਰੂਆਣਾ ਨੂੰ ਗੋਲ਼ੀਆਂ ਨਾਲ ਭੁੰਨਣ ਵਾਲਾ ਮੰਨਾ ਗ੍ਰਿਫ਼ਤਾਰ, ਇੰਝ ਖੇਡਿਆ ਖੂਨੀ ਖੇਡ
ਕੀ ਕਹਿਣਾ ਹੈ ਏ. ਸੀ. ਪੀ. ਦਾ
ਇਸ ਸੰਬੰਧੀ ਏ. ਸੀ. ਪੀ. ਸੈਂਟਰਲ ਵਰਿਆਣ ਸਿੰਘ ਦਾ ਕਹਿਣਾ ਹੈ ਕਿ ਪੂਜਾ ਦਾ ਜੋ ਸੁਸਾਈਡ ਨੋਟ ਮਿਲਿਆ ਸੀ। ਉਸ ਦੇ ਅਧਾਰ ’ਤੇ 12 ਲੋਕਾਂ ਖ਼ਿਲਾਫ਼ ਖ਼ੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਦਾ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ। ਜਾਂਚ ਤੋਂ ਬਾਅਦ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਮੁੱਲਾਂਪੁਰ ਦਾਖਾ ’ਚ ਹੈਵਾਨੀਅਤ ਦੀ ਹੱਦ, ਸਕੇ ਪਿਓ ਨੇ ਨੌਜਵਾਨ ਧੀ ਦੀ ਲੁੱਟੀ ਪੱਤ, ਹੈਰਾਨ ਕਰਨ ਵਾਲੀ ਹੈ ਘਟਨਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸਰਹੱਦ ਪਾਰ : ਵਿਆਹ ਦੀਆਂ ਖ਼ੁਸ਼ੀਆਂ ਬਦਲੀਆਂ ਮਾਤਮ ’ਚ, 4 ਸਾਲਾ ਬੱਚੇ ਦੀ ਗੋਲੀ ਲੱਗਣ ਕਾਰਣ ਮੌਤ
NEXT STORY